ਬਠਿੰਡਾ, 15 ਨਵੰਬਰ (ਅਵਤਾਰ ਸਿੰਘ ਕੈਂਥ)- ਮੋਦੀ ਸਰਕਾਰ ਵਲੋਂ ਟਾਈਟਲਰ ਨੂੰ ਦਿੱਤੀ ਕਲੀਨ ਚਿਟ ਦੇ ਉਪਰ ਫੈਸਲਾ 17 ਨਵੰਬਰ ਨੂੰ ਆਉਣਾ ਹੈ।ਇਸ ਉਪਰ ਆਖਰੀ ਬਹਿਸ 28 ਅਕਤੂਬਰ ਤੇ 30 ਅਕਤੂਬਰ 2015 ਨੂੰ ਹੋਈ ਸੀ।ਪੀੜ੍ਹਤਾਂ ਵਲੋਂ ਮੁੱਖ ਵਕੀਲ ਦੇ ਤੋਰ ‘ਤੇ ਬਹਿਸ ਉਨਾਂ ਕੀਤੀ ਸੀ ਕਿ ਟਾਈਟਲਰ ਦੇ ਖਿਲਾਫ ਪੁਖਤਾ ਸਬੂਤ ਮੌਜੂਦ ਹਨ, ਟਾਈਟਲਰ ਨੇ ਗਵਾਹਾਂ ਨੂੰ ਡਰਾਇਆ, ਧਮਕਾਇਆ ਤੇ ਹਵਾਲਾ ਰਾਹੀਂ ਪੈਸਾ ਭੇਜਿਆ, ਇਸ ਦੀ ਜਾਂਚ ਜਰੂਰੀ ਹੈ। ਜੱਜ ਐਸ.ਪੀ.ਐਸ.ਲਲੇਰ ਨੇ ਆਪਣਾ ਫੈਸਲਾ ਰਾਖਵਾਂ ਰੱਖਿਆ ਹੈ।ਸੁਪਰੀਮ ਕੋਰਟ ਦੇ ਉਘੇ ਵਕੀਲ਼ ਐਚ.ਐਸ ਫੂਲਕਾ ਨੇ ਜਾਰੀ ਪ੍ਰੈਸ ਨੋਟ ਵਿੱਚ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸz. ਪਰਕਾਸ਼ ਸਿੰਘ ਬਾਦਲ ਨੇ ਵੀ ਇਹ ਕਿਹਾ ਸੀ ਕਿ ਟਾਈਟਲਰ ਵਲੋਂ ਫੂਲਕਾ ਉਪਰ ਲਾਏ ਦੋਸ਼ ਬਿਲਕੁੱਲ ਝੂਠੇ ਹਨ।ਉਨਾਂ ਦੱਸਿਆ ਕਿ ਟਾਈਟਲਰ ਉਤੇ ਮਾਨਹਾਨੀ ਦਾ ਮੁਕਦਮਾ ਦਾਇਰ ਕੀਤਾ ਹੋਇਆ ਹੈ।ਟਾਈਟਲਰ ਨੇ ਭਰੀ ਕਚਹਿਰੀ ਵਿਚ ਮੁਆਫੀ ਮੰਗ ਕੇ ਇਹ ਕੇਸ ਖਤਮ ਕਰਨ ਦੀ ਪੇਸ਼ਕਸ਼ਸ ਕੀਤੀ ਸੀ।ਪਰ ਉਨਾਂ ਮਾਨਹਾਨੀ ਦਾ ਕੇਸ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਟਾਈਟਲਰ ਨੂੰ ਸਜ਼ਾ ਦਿਵਾ ਕੇ ਰਹਾਂਗੇ।
ਸz. ਫੂਲਕਾ ਨੇ ਕਿਹਾ ਕਿ ਜਿੰਨੀ ਦੇਰ ਉਨਾਂ ਆਮ ਆਦਮੀ ਪਾਰਟੀ ਜੋਆਈਨ ਨਹੀਂ ਸੀ ਕੀਤੀ ਉਦੋਂ ਤੱਕ ਹਮੇਸ਼ਾ ਬਾਦਲ ਦਲ ਮੇਰੇ ਗੁਣ ਗਾਉਂਦੇ ਸੀ ਤੇ ਕਹਿੰਦੇ ਸੀ ਕਿ ਮੈਂ ਇਹ ਕੇਸ ਮੁਫਤ ਵਿਚ ਕੀਤੇ ਹਨ ਤੇ ਹਰ ਸਟੇਜ਼ ‘ਤੇ ਜਿੱਥੇ ਵੀ ਉਹ ਪੁੱਜਦੇ ਸੀ ਸਨਮਾਨ ਕਰਦੇ ਸੀ। ਬਾਦਲ ਸਾਹਿਬ ਨੇ ਆਪਣੇ ਭਾਸ਼ਣ ਵਿਚ ਆਪ ਕਿਹਾ ਸੀ ਕਿ ਫੂਲਕਾ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।ਉਨਾਂ ਦੱਸਿਆ ਕਿ 7 ਨਵੰਬਰ 2013 ਨੁੂੰ ਮਨਜੀਤ ਸਿੰਘ ਜੀ.ਕੇ ਪ੍ਰਧਾਨ ਦਿੱਲੀ ਕਮੇਟੀ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਉਨਾਂ ਦਾ ਸਨਮਾਨ ਕੀਤਾ ਤੇ ਕਿਹਾ ਕਿ ਫੂਲਕਾ ਨੇ ਸਾਰੇ ਕੇਸ ਮੁਫਤ ਲੜੇ ਹਨ।31 ਦਸੰਬਰ 2013 ਨੂੰ ਮਨਜੀਤ ਸਿੰਘ ਜੀ.ਕੇ ਤੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ ਵਿਖੇ ਸਨਮਾਨ ਕੀਤਾ ਤੇ ਸਿਰਸਾ ਨੇ ਉਹ ਹੀ ਸ਼ਬਦ ਦੋਹਰਾਏ ਕਿ ਫੂਲਕਾ ਨੇ ਸਾਰੇ ਕੇਸ ਮੁਫਤ ਕੀਤੇ ਹਨ, ਕੌਮ ਇਨ੍ਹਾਂ ਦਾ ਅਹਿਸਾਨ ਭੁੱਲ ਨਹੀਂ ਸਕਦੀ।ਇਹ ਦੋਵੇਂ ਪ੍ਰੋਗਰਾਮ ਟੀ.ਵੀ ਉਪਰ ਆਏ ਤੇ ਇਨਾਂ ਦੋਵਾਂ ਨੇ ਮਨਜੀਤ ਸਿੰਘ ਜੀ.ਕੇ. ਤੇ ਸਿਰਸਾ ਵਲੋਂ ਕੀਤੀ ਹੋਈ ਫੂਲਕਾ ਦੀ ਸ਼ਲਾਘਾ ਉਹ ਟੀ.ਵੀ. ਰਿਕਾਰਡਿੰਗ ਵਿਚ ਮੌਜੂਦ ਹੋਵੇਗੀ। ਜਦੋਂ ਜਨਵਰੀ 2014 ਵਿਚ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਤਾਂ ਬਾਦਲ ਸਾਹਿਬ ਦੇ ਸੁਨਹਿਰੀ ਅੱਖਰ ਕਾਲੇ ਹੋ ਗਏ।ਸz. ਫੁਲਕਾ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੇ ਇਸ਼ਾਰੇ ਉਤੇ ਦਿੱਲੀ ਕਮੇਟੀ ਦੀਆਂ ਗੱਡੀਆਂ ਵਿਚ ਕੁੱਝ ਲੋਕਾਂ ਨੂੰ ਬਠਿੰਡਾ ਭੇਜ ਕੇ ਉਨਾਂ ਦੇ ਖਿਲਾਫ ਮੁਜ਼ਾਹਰੇ ਕਰਾਏ ਗਏ।ਅੱਜਕਲ ਅਕਾਲੀ ਦਲ ਬਾਦਲ ਨੇ ਟਾਈਟਲਰ ਦੇ ਖਿਲਾਫ ਤਾਂ ਮੁਜਾਹਰੇ ਬੰਦ ਕਰ ਦਿੱਤੇ, ਪਰ ਉਨ੍ਹਾਂ ਨੂੰ ਬਚਾਉਣ ਲਈ ਮੇਰੇ ਖਿਲਾਫ ਸ਼ੁਰੂ ਕਰ ਦਿੱਤੇ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media