ਬਠਿੰਡਾ, 15 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਪੈਨਸ਼ਨਰਜ਼ /ਸੀਨੀਅਰ ਸਿਟੀਜ਼ਨ ਵਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕਮਿਊਨਟੀ ਹਾਲ ਫੇਜ਼-1 ਵਿਖੇ ਹੋਈ ਜਿਸ ਵਿਚ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਕਰਦਿਆਂ ਜਗਦੀਸ਼ ਜਾਏ ਬਾਂਸਲ ਵਲੋਂ ਰੇਲਵੇ ਟਿਕਟ ਖਿੜਕੀ ਸ਼ੁਰੂ ਕਰਨ, ਮਾਡਲ ਟਾਊਨ ਵਿੱਚ ਪੋਸਟ ਆਫ਼ਿਸ ਚਾਲੂ ਕਰਨ ਲਈ ਵੀ ਚਾਨਣਾ ਪਾਇਆ ਅਤੇ ਲਾਈਫ਼ ਸਰਟੀਫਿਕੇਟ, ਇੰਨਸੋਰੈੋਸ਼ ਸਕੀਮ ਬਾਰੇ ਬੋਲਿਆ।ਇਸ ਤੋਂ ਇਲਾਵਾ ਸ਼ਹਿਰ ਵਿਚ ਮਾਡਲ ਟਾਊਨ ਵਿਖੇ ਸੁਧਾਰ ਹਿੱਤ ਪਾਣੀ, ਅਵਾਰਾ ਪੁਸੂਆਂ, ਕੁਤਿਆਂ ਅਤੇ ਸੀ.ਸੀ. ਟੀ ਕੈਮਰੇ ਲਾਉਣ ਲਈ ਗੁਰਦੀਪ ਸਿੰਘ ਨੇ ਪ੍ਰਸ਼ਾਸ਼ਨ ਨੂੰ ਲਿਖਣ ਬਾਰੇ ਦੱਸਿਆ।ਪੈਨਸ਼ਨਰਜ਼ਾਂ ਦੇ ਮਨੋਰੰਜਨ ਕਰਦਿਆਂ ਮੋਹਣ ਸਿੰਘ ਨੇ ਬੁੱਲ੍ਹੇਸ਼ਾਹ ਦੀਆਂ ਕਾਫ਼ੀਆਂ ਸੁਣਾ ਕੇ ਮਾਹੌਲ ਨੂੰ ਖੁਸ਼ਗੁਬਾਰ ਵੀ ਕੀਤਾ। ਤਾਰਾ ਸਿੰਘ ਸਿੱਧੂ ਨੇ ਪੰਜਾਬ ਦੀ ਹਾਲਤ , ਨਸ਼ਿਆਂ ਦੀ ਨਿਖੇਦੀ ‘ਤੇ ਕਵਿਤਾ ਪੜ੍ਹੀ ਕਿ ਮੌਤ ਨੂੰ ਹਮੇਸ਼ਾ ਯਾਦ ਰਖਿਆ ਜਾਵੇ।ਇਨ੍ਹਾਂ ਤੋਂ ਇਲਾਵਾ ਓ ਪੀ ਸਿਧਾਨਾ, ਜਰਨੈਲ ਸਿੰਘ ਵਿਰਕ ਅਤੇ ਹਾਕਮ ਸਿੰਘ ਭੋਗਲ ਨੇ ਕਿਹਾ ਕਿ ਹਰ ਮਹੀਨੇ ਆਪਣੀ ਪੈਨਸ਼ਨ ਅਤੇ ਬਕਾਏ ਚੈਕ ਕਰਨਾ ਅਤੀ ਜਰੂਰੀ ਅਤੇ ਨਵੀਂ ਭਰਤੀ ਕਰਨ ਤੇ ਜ਼ੋਰ ਵੀ ਦਿੱਤਾ।ਸਰਕਾਰ ਵਲੋਂ ਛੇਵਾਂ ਤਨਖਾਹ ਪੇਅ ਕਮਿਸ਼ਨ ਨਾ ਸਥਾਪਤ ਬਾਰੇ ਗੱਲ ਕੀਤੀ। ਨਰਕੇਵਲ ਸਿੰਘ ਨੇ ਸਭਾ ਦੀ ਕਾਰਵਾਈ ਬਾਰੇ ਵਿਸਥਾਰ ਪੁਰਵਕ ਦੱਸਿਆ ਤੇ ਅੰਤ ਵਿਚ ਸਭਨਾਂ ਦਾ ਧੰਨਵਾਦ ਕੀਤਾ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media