Friday, May 1, 2026

ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਵੋਕੇਸ਼ਨਲ ਐਵਾਰਡ ਸਮਾਰੋਹ

PPN1511201516

PPN1511201517

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਹੋਟਲ ਵਿਖੇ ਰੋਟਰੀ ਕਲੱਬ ਅੰਮ੍ਰਿਤਸਰ ਵੱਲੋਂ ਡਿਸਟ੍ਰਿਕ ਗਵਰਨਰ ਰੋਟੇਰੀਅਨ ਕੇ.ਕੇ. ਧੀਰ ਦੀ ਫੇਰੀ ਮੌਕੇ ਚਾਰਟਰ ਪ੍ਰੋਗਰਾਮ ਅਤੇ ਵੋਕੇਸ਼ਨਲ ਐਵਾਰਡ ਸਮਾਰੋਹ ਸਥਾਨਕ ਹੋਟਲ ਵਿੱਚ ਕਰਵਾਇਆ ਗਿਆ।ਜਿਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ, ਡੀ.ਆਈ.ਜੀ ਬਾਰਡਰ ਰਂੇਜ, ਸz: ਦਲਜੀਤ ਸਿੰਘ ਸੰਧੂ ਪ੍ਰੋਗਰਾਮ ਐਗਜੀਕਿਊਟਿਵ ਦੂਰਦਰਸ਼ਨ ਕੇਂਦਰ ਜਲੰਧਰ, ਰੋਟੇਰੀਅਨ ਪਾਸਟ ਪ੍ਰੈਜੀਡੈਂਟ ਮਹਿੰਦਰ ਜੀਤ ਸਿੰਘ ਆਰਕੀਟੈਕਟ, ਸੁਰਿੰਦਰ ਕੁਮਾਰ ਐਕਸੀਅਨ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ, ਗੁਰਦੀਪ ਸਿੰਘ ਸਲੂਜਾ ਮੈਨੇਜਿੰਗ ਡਾਇਰੈਕਟਰ ਮਾਤਾ ਕੌਲਾਂ ਜੀ ਹਸਪਤਾਲ, ਸਵਪਨਪ੍ਰੀਤ ਕੌਰ ਸ੍ਰੀ ਗੁਰੂ ਰਾਮ ਦਾਸ ਰੋਟਰੀ ਕੈਂਸਰ ਹਸਪਤਾਲ ਵੱਲ੍ਹਾ ਨੂੰ ਸਨਮਾਨਿਤ ਕੀਤਾ ਗਿਆ।ਇੰਨ੍ਹਾਂ ਸਖਸ਼ੀਅਤਾਂ ਵਿੱਚੋਂ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਮਹਿੰਦਰਜੀਤ ਸਿੰਘ ਨੂੰ ਆਨਰੇਰੀ ਮੈਂਬਰਸ਼ਿਪ ਦਿੱਤੀ ਗਈ।
ਡਿਸਟ੍ਰਿਕ ਗਵਰਨਰ ਰੋਟੇਰੀਅਨ ਕੇ.ਕੇ ਧੀਰ ਨੇ ਆਪਣੇ ਸੰਬੋਧਨ ਵਿੱਚ ਅੰਮ੍ਰਿਤਸਰ ਰੋਟਰੀ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤਕਰੀਬਨ 82 ਸਾਲ ਪਰਾਣੀ ਕਲੱਬ ਨੇ ਆਪਣੀਆਂ ਰਵਾਇਤਾਂ ਤੇ ਰਿਕਾਰਡ ਜਿਸ ਤਰੀਕੇ ਨਾਲ ਸੰਭਾਲਿਆ ਹੈ, ਉਹ ਇੱਕ ਮਿਸਾਲ ਹੈ।ਉਨ੍ਹਾਂ ਨੇ ਕਿਹਾ ਕਿ ਰੋਟਰੀ ਦਾ ਮੁੱਖ ਨਿਸ਼ਾਨਾ ਸੇਵਾ, ਸਹਿਯੋਗ ਤੇ ਭਾਈਚਾਰਾ ਹੈ।ਇਸ ਮਨੋਰਥ ਨੂੰ ਸਾਹਮਣੇ ਰੱਖ ਕੇ ਰੋਟਰੀ ਵੱਲੋਂ ਆਮ ਪਬਲਿਕ ਦੀ ਭਲਾਈ ਲਈ ਪ੍ਰੋਜੈਕਟ ਉਲੀਕੇ ਜਾਂਦੇ ਹਨ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਵੱਲੋਂ ਸ਼ੁਰੂ ਕੀਤੀ ਕੈਂਸਰ ਪ੍ਰੋਜੈਕਟ ਇਸੇ ਦਿਸ਼ਾ ਵਿੱਚ ਵਧਾਇਆ ਕਦਮ ਹੈ।ਉਨ੍ਹਾਂ ਦੱਸਿਆ ਕਿ ਰੋਟੇਰੀਅਨ ਨੇ ਪੋਲੀਓ ਨੂੰ ਪੂਰੀ ਦੁਨੀਆ ਵਿੱਚ ਖਤਮ ਕਰ ਦਿੱਤਾ ਹੈ, ਬੇਸ਼ੱਕ ਦੋ ਮੁਲਕਾਂ ਵਿੱਚ ਕੰਮ ਜਾਰੀ ਹੈ।ਇਸੇ ਤਰ੍ਹਾਂ ਹੁਣ ਦੱਖਣੀ ਏਸ਼ੀਆਈ ਖਿੱਤੇ ਵਿੱਚ ਅਨਪੜ੍ਹਤਾ ਖਤਮ ਕਰਨਾ ਅਗਲਾ ਨਿਸ਼ਾਨਾ ਹੈ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਰੋਟਰੀ ਵੱਲੋਂ ਆਸ਼ਾ ਕਿਰਨ ਪ੍ਰੋਗਰਾਮ ਤਹਿਤ 1 ਲੱਖ ਬੱਚਿਆਂ ਨੂੰ ਸਿੱਖਿਆ ਦਿਵਾਉਣ ਲਈ ਰੋਟੇਰੀਅਨ ਦਾਨੀ ਸੱਜਣਾ ਦਾ ਸਹਿਯੋਗ ਲਿਆ ਜਾ ਰਿਹਾ ਹੈ ਅਤੇ ਇੱਕ ਬੱਚੇ ਦਾ ਸਲਾਨਾ ਖਰਚਾ ਤਕਰੀਬਨ 2100 ਰੁਪਿਆ ਬਣਦਾ ਹੈ।ਉਨ੍ਹਾਂ ਨੇ ਰੋਟਰੀ ਫਾਊਂਡੇਸ਼ਨ ਫੰਡ ਲਈ ਵੀ ਸਹਿਯੋਗ ਮੰਗਿਆ।
ਇਸ ਮੌਕੇ ਰੋਟਰੀ ਪ੍ਰਧਾਨ ਗੁਰਿੰਦਰ ਸਿੰਘ ਚਾਵਲਾ ਅਤੇ ਸੈਕਟਰੀ ਸੁਰਿੰਦਰਪਾਲ ਸਿੰਘ ਨੇ ਮੁੱਖ ਮਹਿਮਾਨ ਸਮੇਤ ਪੁੱਜੀਆਂ ਸਖਸ਼ੀਅਤਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਅਵਸਰ ਤੇ ਐਵਾਰਡ ਕਮੇਟੀ ਚੇਅਰਮੈਨ ਸਰੂਪ ਸਿੰਘ ਆਈ.ਪੀ.ਐਸ, ਰੋਟਰੀ ਜੋਨਲ ਚੇਅਰਮੈਨ ਜੇ.ਐਸ. ਕੋਹਲੀ, ਡਾ. ਹਰਦਾਸ ਸਿੰਘ ਸੰਧੂ, ਇੰਦਰਜੀਤ ਸਿੰਘ ਕਟਾਰੀਆ, ਸੁਦਰਸ਼ਨ ਕਪੂਰ, ਸੀ.ਏ ਦਵਿੰਦਰ ਸਿੰਘ, ਰੀਟਾ ਸ਼ਰਮਾ ਪ੍ਰਧਾਨ ਰੋਟਰੀ ਇਨਰਵੀਲ੍ਹ, ਜੈਸਮੀਨ ਦੇ ਪ੍ਰਧਾਨ ਰੋਟਰੀ ਇਨਰਵੀਲ਼ ਸਨਰਾਈਜ਼ਿੰਗਮ, ਰਜਿੰਦਰ ਸਿੰਘ ਬਾਠ, ਬੀਬੀ ਰਾਜਵਿੰਦਰ ਕੌਰ ਰਾਜ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਰੋਟਰੀ ਕਲੱਬਾਂ ਦੇ ਪ੍ਰਧਾਨ ਤੇ ਸੈਕਟਰੀ ਵੀ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply