ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ ਬਿਊਰੋ) – ਬੀਤੇ ਸਮੇਂ ਦੌਰਾਨ ਸਿੱਖ ਪੰਥ ਜੋ ਬਿਪਤਾ ਦੇ ਸਮੇਂ ਵਿਚੋਂ ਗੁਜਰਿਆ ਹੈ ਦੇ ਹੱਲ ਲਈ ਪੰਥਕ ਤਾਲਮੇਲ ਸੰਗਠਨ ਲਗਾਤਾਰ ਯਤਨਸ਼ੀਲ ਹੈ।ਇਸ ਸਬੰਧੀ ਬੀਤੇ ਸਮੇਂ ਦੌਰਾਨ ਸਥਾਪਿਤ ਧਾਰਮਿਕ ਪ੍ਰਬੰਧਕਾਂ ਅਤੇ ਸਰਕਾਰੀ ਪੱਧਰ ਉਪਰ ਹੋਈਆਂ ਨਕਾਮੀਆਂ ਤਹਿਤ ਨਿਜੀ ਤੇ ਸਿਆਸੀ ਪ੍ਰੇਰਨਾ ਤਹਿਤ ਅਖੌਤੀ ਹੁਕਮਨਾਮੇ ਜਾਰੀ ਕਰਨ ਅਤੇ ਰੱਦ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਨਿਹੱਥੇ ਸਿਖਾਂ ਉਪਰ ਗੋਲੀ ਚਲਾਕੇ ਸ਼ਹੀਦ ਕਰਨ, ਧਾਰਮਿਕ ਭਾਵਨਾਵਾਂ ਵਿਚ ਵਿਚਰਦੇ ਨਿਹੱਥੇ ਸਿੱਖਾਂ ਉਪਰ ਵਾਰ ਅਤੇ ਝੂਠੇ ਪਰਚਿਆਂ ਨੇ ਸਮਾਜਿਕ, ਧਾਰਮਿਕ ਤੇ ਸਿਆਸੀ ਪੱਧਰ ਉਪਰ ਅਨਿਆਂ ਕੀਤਾ ਹੈ। ਜੋ ਕਿ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ।ਇਸ ਬੇਇਨਸਾਫੀ ਵਿਰੁੱਧ ਅਵਾਜ ਉਠਾਉਣ ਕਿਉਂਕਿ ਕਾਨੂੰਨੀ ਤੌਰ ਤੇ ਨੌਜਵਾਨ ਬੇਬੱਸ ਦਿਖਾਈ ਦੇ ਰਹੇ ਹਨ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿ. ਕੇਵਲ ਸਿੰਘ ਅਤੇ ਕੋਰ ਕਮੇਟੀ ਮੈਂਬਰ ਸ. ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਪੰਥਕ ਤਾਲਮੇਲ ਸੰਗਠਨ ਵਲੋਂ ਇਸ ਸਬੰਧੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਵਿਚਰਦਿਆਂ ਇਹ ਮਹਿਸੂਸ ਕੀਤਾ ਹੈ ਕਿ ਅਜੋਕੇ ਸਮੇਂ ਵਿਚ ਸੰਗਠਿਤ ਹੋ ਕੇ ਪੰਥਕ ਭਾਵਨਾਵਾਂ ਤਹਿਤ ਵਿੱਚਰੇ ਸਿੱਖ ਨੌਜਵਾਨਾਂ ਉਪਰ ਹੋਈਆਂ ਸਰਕਾਰੀ ਤੇ ਪੁਲਿਸ ਵਧੀਕੀਆਂ ਲਈ ਉਨ੍ਹਾਂ ਨਾਲ ਕਾਨੂੰਨੀ ਤੌਰ ਤੇ ਖੜ੍ਹੇ ਹੋਣਾ ਸਾਡਾ ਸਭ ਦਾ ਕੌਮੀ ਫਰਜ਼ ਹੈ।
ਉਨਾਂ ਕਿਹਾ ਕਿ ਇਸ ਸਬੰਧੀ ਵਕਾਲਤ ਨਾਲ ਜੁੜੇ ਅਨੇਕਾਂ ਵਕੀਲ ਇਹ ਸੇਵਾ ਨਿੱਜੀ ਤੌਰ ਤੇ ਨਿਭਾਅ ਵੀ ਰਹੇ ਹਨ।ਜਿਨ੍ਹਾਂ ਨੂੰ ਸੰਗਠਿਤ ਕਰਕੇ ਕੌਮੀ ਏਕਤਾ ਨਾਲ ਵਿਚਰ ਕੇ ਕੰਮ ਕਰਨ ਲਈ ਪੰਥਕ ਤਾਲਮੇਲ ਸੰਗਠਨ ਵਲੋਂ ਪੰਜਾਬ, ਹਰਿਆਣਾ ਸਮੇਤ ਭਾਰਤ ਪੱਧਰ ਦੇ ਵਕੀਲਾਂ ਨੂੰ ਇਕ ਪਲੇਟਫਾਰਮ ਉਪਰ ਇਕੱਠੇ ਕਰ ਕੰਮ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।ਇਸ ਲਈ ਈ ਮੇਲ ਪੳਨਟਹੳਕੳਦਵੋਚੳਟੲ੍ਰਗਮੳਲਿ.ਚੋਮ ਅਤੇ ਫੋਨ ਨੰਬਰ 9814898802 ਉਪਰ ਸੰਪਰਕ ਕੀਤਾ ਜਾ ਸਕਦ ਹੈ।ਆਸ ਹੈ ਕਿ ਇਸ ਕੌਮੀ ਕਾਰਜ ਲਈ ਵੱਧ ਤੋਂ ਵੱਧ ਵਕੀਲ ਸਾਥੀ ਆਪਣੀਆਂ ਸੇਵਾਵਾਂ ਅਰਪਿਤ ਕਰਕੇ ਪੰਥਕ ਤਾਲਮੇਲ ਸੰਗਠਨ ਦਾ ਸਹਿਯੋਗ ਕਰਨਗੇ। ਉਕਤ ਆਗੂਆਂ ਨੇ ਦੱਸਿਆ ਕਿ ਸਬੰਧਤ ਜਥੇਬਦੀਆਂ ਅਤੇ ਆਗੂਆਂ ਨੇ ਜਿਨਾਂ ਵਿਚ ਪ੍ਰੋ. ਬਲਜਿੰਦਰ ਸਿੰਘ ਜੀ, ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਅਕਾਲ ਪੁਰਖ ਕੀ ਫ਼ੌਜ, ਸ. ਹਰਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸ. ਪ੍ਰਭਸ਼ਰਨ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸ. ਰਸ਼ਪਾਲ ਸਿੰਘ ਸ਼ੁਭਕਰਮਨ ਸੁਸਾਇਟੀ ਹੁਸ਼ਿਆਰਪੁਰ ਅਤੇ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਨੇ ਵੀ ਇਕਠੇ ਹੋ ਕੇ ਪੰਥ ਲਈ ਕਾਰਜ ਕਰਨ ਤੇ ਜ਼ੋਰ ਦਿਤਾ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media