
ਬਟਾਲਾ, 16 ਨਵੰਬਰ (ਨਰਿੰਦਰ ਸਿੰਘ ਬਰਨਾਲ)- ਭਾਰਤ ਦੇ 17 ਰਾਜਾਂ ਦੇ 72 ਦੇ ਕਰੀਬ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦੀ ਕੋਰ ਕਮੇਟੀ ਰਾਹੀਂ ਸੀ.ਸੀ.ਆਰ.ਟੀ ਦਵਾਰਕਾ ਨਵੀਂ ਦਿੱਲੀ ਵਿਚ ਹੋਈ ਇਤਿਹਾਸਿਕ ਇਕੱਤਰਤਾ ਵਿਚ ਸਰਬਸੰਮਤੀ ਨਾਲ ਪੰਜਾਬ ਦੇ ਜ਼ਿਲਾ੍ਹ ਗੁਰਦਾਸਪੁਰ ਦੇ ਹੋਣਹਾਰ ਨੌਜੁਆਨ ਸਟੇਟ ਐਵਾਰਡੀ ਅਧਿਆਪਕ ਡਾ.ਪਰਮਜੀਤ ਸਿੰਘ ਕਲਸੀ ਨੂੰ ਨਵੀਂ ਗਠਿਤ ਕੀਤੀ ਗਈ ਆਲ ਇੰਡੀਆ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸਈਏਸ਼ਨ (ਏਸੰਨਤਾ) ਦਾ ਕੌਮੀ ਪ੍ਰਧਾਨ ਚੁਣਿਆ ਗਿਆ।ਏਸੰਨਤਾ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਦੇ ਵੱਖ ਵੱਖ ਰਾਜਾਂ ਦੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦੇ ਨਵੀਂ ਦਿੱਲੀ ਵਿਖੇ ਹੋਏ ਇਜਲਾਸ ਵਿਚ ਜਿਹੜੀ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਸੌੰਪੀ ਗਈ ਹੈ,ਉਹ ਇਸ ਵਿਚ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਦੇ ਸਟੇੇਟ ਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦੇ ਹਿੱਤਾਂ, ਭਾਰਤੀ ਸਿੱਖਿਆ ਪ੍ਰਣਾਲੀ ਦੇ ਗੁਣਾਤਮਿਕ ਵਿਕਾਸ,ਵਿਦਿਆਰਥੀ ਭਲਾਈ ਆਦਿ ਸੰਬੰਧੀ ਪੰਜਾਬ ਅਤੇ ਭਾਰਤ ਸਰਕਾਰ ਨਾਲ ਗੱਲਬੱਤ ਦੇ ਮਾਧਿਅਮ ਰਾਹੀਂ ਏਸੰਨਤਾ ਦੀ ਪੂਰੀ ਟੀਮ ਨੂੰ ਨਾਲ ਲੈ ਕੇ ਪੂਰਿਆਂ ਕਰਨ ਵਿਚ ਯਤਨਸ਼ੀਲ ਹੋਣਗੇ।ਕੌਮੀ ਪ੍ਰਧਾਨ ਡਾ.ਕਲਸੀ ਨੇ ਦੱਸਿਆ ਕਿ ਭਾਰਤ ਦੇ 17 ਰਾਜਾਂ ਵਿਚੋਂ ਸz .ਨਿਰਮਲ ਸਿੰਘ ਨੂੰ ਕੌਮੀ ਜਨਰਲ ਸਕੱਤਰ (ਜੰਮੂ ਕਸ਼ਮੀਰ), ਡਾ. ਰੌਸ਼ਨ ਆਰਾ ਨੂੰ ਚੀਫ ਪੈਟਰਨ, ਕਸ਼ਮੀਰ ਤੋਂ ਮੁਹੰਮਦ ਭੱਟ ਸੀਨੀਅਰ ਮੀਤ ਪ੍ਰਧਾਨ, ਦੁਰਗਾ ਚੰਦ (ਹਿਮਾਚਲ ਪ੍ਰਦੇਸ) ਉੱਤਰੀ ਭਾਰਤ, ਐਸ.ਡੀ.ਭਾਰਤੀ (ਤਾਮਿਲਨਾਡੂ) ਦੱਖਣੀ ਭਾਰਤ, ਬਾਸੂਦੇਵ ਮਹੰਤਾ (ਉੜੀਸਾ) ਨੂੰ ਪੂਰਬੀ ਭਾਰਤ, ਕੁਲਕਰਨੀ ਦੀਪਕ (ਗੁਜਰਾਤ) ਨੂੰ ਪੱਛਮੀ ਭਾਰਤੀ ਜ਼ੋਨ ਅਤੇ ਕੰਨਿਆ ਲਾਲ ਭੱਟ ਨੂੰ ਕੇਂਦਰੀ ਭਾਰਤੀ ਜ਼ੋਨ ਦਾ ਪ੍ਰਧਾਨ ਚੁਣਿਆ ਗਿਆ।ਇਸੇ ਤਰਾਂ ਨਿਆਸ ਚੋਲਾ (ਕੇਰਲਾ) ਨੂੰ ਦੱਖਣੀ ਭਾਰਤ, ਮਧੂਸੂਧਨ ਮਿਸ਼ਰਾ ਨੂੰ ਪੂਰਬੀ ਭਾਰਤ, ਨਾਨ ਸਾਹਿਬ ਪਾਂਡੇ (ਮਹਾਂਰਾਸ਼ਟਰਾ) ਨੂੰ ਪੱਛਮੀ ਭਾਰਤ, ਨਿਰਮਲ ਕੌਰ (ਦਿੱਲੀ) ਨੂੰ ਕੇਂਦਰੀ ਭਾਰਤ ਅਤੇ ਮੇਜਰ ਸਿੰਘ ਜ਼ੀਰਾ (ਪੰਜਾਬ) ਨੂੰ ਉੱਤਰੀ ਭਾਰਤ ਜ਼ੋਨ ਦਾ ਪੈਟਰਨ ਚੁਣਿਆ ਗਿਆ।ਪੰਜਾਬ ਵਿਚੋਂ ਚਰਨਜੀਤ ਸਿੰਘ ਤੇ ਮੁਖਤਾਰ ਸਿੰਘ ਅੰਮ੍ਰਿਤਸਰ ਨੂੰ ਕੌਮੀ ਵਿੱਤ ਸਕੱਤਰ, ਹਰਦੀਪ ਸਿੰਘ ਢੀਂਡਸਾ (ਪੰਜਾਬ) ਨੂੰ ਕੌਮੀ ਸਪੋਕਸਮੈਨ ਤੇ ਮੀਡੀਆ ਸਕੱਤਰ, ਮੰਨੂ ਗੁਲਾਟੀ (ਦਿੱਲੀ), ਕੁਲਭੂਸ਼ਨ ਚੰਦੇਲ (ਜੰਮੂ), ਸੁਰੀਆ ਪ੍ਰਕਾਸ਼ (ਕਰਨਾਟਕਾ), ਕੁਲਕਰਨੀ ਦੀਪਕ (ਮਹਾਂਰਾਸ਼ਟਰਾ) ਨੂੰ ਸਾਂਝੇ ਰੂਪ ਵਿਚ ਕੌਮੀ ਜੁਆਇੰਟ ਸਕੱਤਰ ਚਣਿਆ ਗਿਆ ਹੈ।ਇਸੇ ਤਰਾਂ ਡਾ. ਐਸ ਗਣੇਸ਼ਾ ਪਾਂਡਿਆਲ (ਤਾਮਿਲਨਾਡੂ), ਮਸਤ ਰਾਮ ਸ਼ਰਮਾ (ਹਿਮਾਚਲ ਪ੍ਰਦੇਸ਼), ਸੁਭਾਸ਼ ਪਾਟਿਲ ਅਤੇ ਡਾ. ਕਰਨੈਲ ਸਿੰਘ ਮਾਨਸਾ ਨੂੰ ਆਰਗੇਨਾਈਜਿੰਗ ਸਕੱਤਰ ਚੁਣਿਆ ਗਿਆ।ਸੁਭਾਸ਼ ਸਰਾਫ( ਮੱਧ ਪ੍ਰਦੇਸ),ਮੁਸਤਾਕ ਅਹਿਮਦ(ਜੰਮੂ), ਸਿਧਾਰਥ ਕੁਮਾਰ (ਪੰਜਾਬ), ਨਰਿੰਦਰ ਸਿੰਘ ਫਿਰੋਜ਼ਪੁਰ (ਪੰਜਾਬ), ਉਮੇਸ਼ ਕੁਮਾਰ (ਉੱਤਰ ਪ੍ਰਦੇਸ਼), ਰਣੀਕਾ ਅਖਤਰ (ਕਸ਼ਮੀਰ) ਨੂੰ ਕੌਮੀ ਐਡਵਾਈਜ਼ਰ ਅਤੇ ਵਿਜੇ ਕੁਮਾਰ ਗੁਪਤਾ (ਪੰਜਾਬ) ਨੂੰ ਕੌਮੀ ਤਕਨੀਤੀ ਸਲਾਹਕਾਰ ਚੁਣਿਆ ਗਿਆ।ਭਾਰਤ ਦੇ ਬਾਕੀ ਅਹੁਦੇਦਾਰਾਂ ਦੇ ਚੋਣ ਦੇ ਅਧਿਕਾਰ ਏਸੰਨਤਾ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ ਅਤੇ ਕੌਮੀ ਜਨਰਲ ਸਕੱਤਰ ਸz. ਨਿਰਮਲ ਸਿੰਘ (ਜੰਮੂ/ਕਸ਼ਮੀਰ) ਨੂੰ ਸਰਬਸੰਮਤੀ ਨਾਲ ਦਿੱਤੇ ਗਏ ਹਨ।ਪੰਜਾਬ ਰਿਜਨ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ (ਪ੍ਰਸੰਨਤਾ) ਦੇ ਸੂਬਾ ਚੇਅਰਮੈਨ ਸz. ਸੁਖਦੇਵ ਸਿੰਘ ਕਾਹਲੋਂ ਨੈਸ਼ਨਲ ਐਵਾਰਡੀ, ਸੂਬਾ ਪ੍ਰਧਾਨ ਰੌਸ਼ਨ ਖੇੜਾ, ਚੀਫ ਆਰਗੇਨਾਈਜ਼ਰ ਅਤੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਸ਼ਰੂਤੀ ਸ਼ੁਕਲਾ, ਡਿਪਟੀ ਡਾਇਰੈਕਟਰ ਡਾ. ਗਿੰਨੀ ਦੁੱਗਲ, ਸੂਬਾ ਮੀਤ ਪ੍ਰਧਾਨ ਬਲਜੀਤ ਸਿੰਘ ਕਾਹਨੂੰਵਾਨ ਆਦਿ ਨੇ ਡਾ. ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਨੂੰ ਏਸੰਨਤਾ ਭਾਰਤ ਦੇ ਕੌਮੀ ਪ੍ਰਧਾਨ ਚੁਣਨ ਤੇ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਦੇ ਉੱਤਮ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਦਾ ਕੌਮੀ ਪ੍ਰਧਾਨ ਬਣਨਾ ਪੂਰੇ ਪੰਜਾਬ ਲਈ ਇਕ ਮਾਣ ਵਾਲੀ ਗੱਲ ਹੈ।
Punjab Post Daily Online Newspaper & Print Media