Friday, March 6, 2026

ਜਲਵਾਣਾ ਵਿਖੇ ਅੱਖਾਂ ਦੀ ਜਾਂਚ ਅਤੇ ਅਪਰੇਸ਼ਨ ਕੈਂਪ ਆਯੋਜਿਤ

PPN1711201504

ਸੰਦੌੜ, 17 ਨਵੰਬਰ (ਹਰਮਿੰਦਰ ਸਿੰਘ ਭੱਟ)- ਨਜ਼ਦੀਕੀ ਪਿੰਡ ਜਲਵਾਣਾ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਸਪਤਾਲ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਅਤੇ ਵਿਸ਼ੇਸ਼ ਕਰ ਕੇ ਐਨ ਆਰ ਆਈ ਸਮਾਜਸੇਵੀ ਭਾਈ ਬਲਵੰਤ ਸਿੰਘ ਦੇ ਸਹਿਯੋਗ ਸਦਕਾ ਫ਼ਰੀ ਅੱਖਾਂ ਦਾ ਜਾਂਚ ਤੇ ਅਪਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ ਲੁਧਿਆਣਾ ਤੋਂ ਆਏ ਡਾ. ਰਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ 550 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।ਇਸ ਕੈਂਪ ਬਾਬਤ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਹਰਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਵਿਚ ਲਗਭਗ 350 ਦੇ ਕਰੀਬ ਮਰੀਜ਼ਾਂ ਨੂੰ ਐਨਕਾਂ ਮੌਕੇ ਤੇ ਹੀ ਉਪਲਬਧ ਕਰਵਾਈਆਂ ਗਈਆਂ ਇਸ ਤੋਂ ਇਲਾਵਾ 81 ਮਰੀਜ਼ਾਂ ਦੇ ਅੱਖਾਂ ਦੇ ਲਂੈੰਜ਼ ਵੀ ਮੁਫ਼ਤ ਪਾਏ ਗਏ।ਉਪਰੰਤ ਸਮਾਜਸੇਵੀ ਚੇਅਰਮੈਨ ਜਥੇਦਾਰ ਰਛਪਾਲ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਮੈਡੀਕਲ ਕੈਂਪਾਂ ਦਾ ਮੁੱਖ ਆਯੋਜਨ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਜੋ ਕਿ ਇਲਾਜ ਤੋਂ ਵਿਹੂਣੇ ਹੋ ਕੇ ਦੁਖਦਾਈ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਰਹੇ ਹਨ ਉਨ੍ਹਾਂ ਲੋਕਾਂ ਦੀ ਇਨ੍ਹਾਂ ਕੈਂਪਾਂ ਦੇ ਜਰੀਏ ਕੀਤੀ ਜਾ ਰਹੀ ਸੇਵਾ ਹੀ ਮਨੁੱਖਤਾ ਦੀ ਭਲਾਈ ਲਈ ਵਿੱਢਿਆ ਕਾਰਜ ਸ਼ਲਾਘਾਯੋਗ ਹੈ।ਉਪਰੰਤ ਸੰਸਥਾ ਦੇ ਡਾਇਰੈਕਟਰ ਹਰਨੇਕ ਸਿੰਘ ਨੇ ਡਾਕਟਰ ਸਾਹਿਬਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸੰਸਥਾ ਦੇ ਸਟਾਫ਼ ਵੱਲੋਂ ਧੰਨਵਾਦ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply