Monday, March 23, 2026

ਗੋਆ ਵਿੱਚ ਚੱਲ ਰਹੀਆਂ ਹਨ ਭਾਰਤ ਦੇ 46ਵੇਂ ਕੌਮਾਂਤਰੀ ਫ਼ਿਲਮ ਮੇਲੇ ਦੀਆਂ ਤਿਆਰੀਆਂ

PPN1711201509

ਚੰਡੀਗੜ੍ਹ, 17 ਨਵੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਦਾ 46ਵਾਂ ਕੌਮਾਂਤਰੀ ਫ਼ਿਲਮ ਮੇਲਾ (ਇਫੀ) ਅਰੰਭ ਹੋਣ ਵਿੱਚ ਹੁਣ ਕੇਵਲ ਦੋ ਦਿਨ ਬਾਕੀ ਰਹਿ ਗਏ ਹਨ। ਪੰਜਿਮ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਨ੍ਹਾਂ ਜਸ਼ਨਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਉਤੇ ਹਨ। ਹਰ ਕੋਈ ਉਥੇ ਆਪੋ-ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਰੁੱਝਿਆ ਵਿਖਾਈ ਦਿੰਦਾ ਹੈ। ਸਿਨੇਮਾ ਕਿਉਂਕਿ ਕਈ ਵਿਅਕਤੀਆਂ ਤੇ ਗੁੱਟਾਂ ਵਿਚਾਲੇ ਤਾਲਮੇਲ ਨਾਲ ਪੈਦਾ ਹੋਣ ਵਾਲੀ ਕਲਾ ਹੈ; ਜਿਸ ਵਿੱਚ ਅੱਗੇ ਸੈਂਕੜੇ ਕਾਰੋਬਾਰ ਜੁੜੇ ਹੁੰਦੇ ਹਨ ਤੇ ਉਨ੍ਹਾਂ ਦੇ ਸੁਮੇਲ ਨਾਲ ਹੀ ਇੱਕ ਫ਼ਿਲਮ ਤਿਆਰ ਹੁੰਦੀ ਹੈ; ਕਾਰੋਬਾਰ ਦੇ ਬਿਲਕੁਲ ਅਜਿਹੇ ਹੀ ਤਾਲਮੇਲ ਰਾਹੀਂ ਹੁਣ ‘ਇਫੀ’ ਦੇ ਜਸ਼ਨਾਂ ਲਈ ਰੰਗ-ਬਿਰੰਗੀ ਅਤੇ ਗੁੰਜਾਇਮਾਨ ਸਜਾਵਟ ਵੀ ਅਨੇਕਾਂ ਲੋਕ ਮਿਲ-ਜੁਲ ਕੇ ਹੀ ਕਰ ਰਹੇ ਹਨ। ਗਹਿਮਾ-ਗਹਿਮੀ ਭਰੇ ਇਸ ਮਾਹੌਲ ਵਿੱਚ ਦਸਤਕਾਰ ਤੇ ਕਾਰੀਗਰ ਇਸ ਮੇਲੇ ਦੇ ਸਥਾਨਾਂ ਨੂੰ ਸਜੀਵ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ। ‘ਇਫੀ’ ਦੇ ਕਟਆਉਟਸ ਅਤੇ ਇਸ ਦੇ ਧਾਤ, ਪਲਾਈਵੁੱਡ ਤੇ ਫ਼ਾਇਬਰ ਨਾਲ ਬਣੇ ਪੈਲਾਂ ਪਾਉਾਂਦੇ ੋਰ ਦੇ ਮੁੱਖ ‘ਲੋਗੋ’ ਪੰਜਿਮ ਅਤੇ ਆਲੇ-ਦੁਆਲੇ ਦੇ ਵੱਖੋ-ਵੱਖਰੇ ਸਥਾਨਾਂ ਉਤੇ ਸਥਾਪਤ ਕੀਤੇ ਜਾ ਰਹੇ ਹਨ। ਨੀਲੇ ਰੰਗ ਦੇ ਬਣੇ ਮੋਰ ਦੇ ਨੀਲੇ ਰੰਗ ਦੇ ਖੰਭ ਫ਼ਿਲਮ ਦੀ ਰੀਲ ਦੇ ਸੂਚਕ ਹਨ ਇਹੋ ਰੰਗ ਹੁਣ ਭਾਰਤ ਦੇ 46ਵੇਂ ਕੌਮਾਂਤਰੀ ਫ਼ਿਲਮ ਮੇਲੇ (ਇਫੀ) ਵਿੱਚ ਖੁੱਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਫੀ ਦੇ ਲੋਗੋ ਅਤੇ ਮੋਰ ਦੇ ਕਟਆਉਟਸ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਸਜਾਇਆ ਜਾ ਰਿਹਾ ਹੈ; ਜਿਸ ਨਾਲ ਯਕੀਨੀ ਤੌਰ ਉਤੇ ਸਾਰੇ ਪੰਡਾਲ ਬਹੁਤ ਹੀ ਭਿੰਨ ਅਤੇ ਗੁੰਜਾਇਮਾਨ ਜਾਪਣਗੇ। ਭਾਰਤ ਦੇ ਤੀਜੇ ਕੌਮਾਂਤਰੀ ਫ਼ਿਲਮ ਮੇਲੇ ਨੂੰ ਕੌਮਾਂਤਰੀ ਮਾਨਤਾ ਮਿਲ ਗਈ ਸੀ ਅਤੇ ਫਿਰ 1974-75 ਦੌਰਾਨ ਆਪਣੇ ਪੰਜਵੇਂ ਫ਼ਿਲਮ ਮੇਲੇ ਦੌਰਾਨ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦੇ ਇਸ ਸਥਾਈ ਨਿਸ਼ਾਨ ਨੂੰ ਅਪਣਾ ਲਿਆ ਗਿਆ ਸੀ।
ਇਫੀ ਦੇ ਜਸ਼ਨਾਂ ਨਾਲ ਸਬੰਧਤ ਸਾਰੇ ਸਥਾਨਾਂ, ਇਮਾਰਤਾਂ ਤੇ ਗਲੀਆਂ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਜਾ ਰਿਹਾ ਹੈ। ਇਨੌਕਸ ਥੀਏਟਰ ਦੇ ਪ੍ਰਵੇਸ਼-ਦੁਆਰ ਉਤੇ ਧਾਤ ਦੇ ਫ਼ਰੇਮ ਨਾਲ ਬਣੇ ਮੋਰ ਸਜਾਏ ਗਏ ਹਨ। ਥੰਮ੍ਹਾਂ ਉਤੇ 3-ਡੀ ਮੋਰ ਟੰਗੇ ਗਏ ਹਨ ਤੇ ਉਹ ਧਾਤ ਦੇ ਬਣੇ ਹੋਏ ਹਨ। ਉਹ ਮੋਰ ਪੈਲਾਂ ਪਾ ਰਹੇ ਜਾਪਦੇ ਹਨ ਤੇ ਇਹ ਸਭ ਮੁੱਖ ਸਮਾਰੋਹ ਵਾਲੀ ਥਾਂ ਉਤੇ ਹਨ। ਐਲ.ਈ.ਡੀ. ਸਕ੍ਰੀਨਜ਼ ਅਤੇ ਸਟੈਂਡੀਜ਼ ਕਈ ਥਾਵਾਂ ਉਤੇ ਫ਼ਿੱਟ ਕੀਤੇ ਗਏ ਹਨ। ਕੋਰਟਾਲਿਮ ਸਰਕਲ ਅਤੇ ਹਵਾਈ ਅੱਡੇ ਜਿਹੇ ਦੂਰ-ਦੁਰਾਡੇ ਦੇ ਸਥਾਨਾਂ ਨੂੰ ਵੀ ਜਸ਼ਨਾਂ ਵਾਲੀ ਦਿੱਖ ਪ੍ਰਦਾਨ ਕਰਨ ਦਾ ਕੰਮ ਚੱਲ ਰਿਹਾ ਹੈ।ਸੰਖੇਪ ਵਿੱਚ, ਗੋਆ ਇਸ ਵੇਲੇ ਭਾਰਤ ਦੇ 46ਵੇਂ ਕੌਮਾਂਤਰੀ ਫ਼ਿਲਮ ਮੇਲੇ ਵਿੱਚ ਸ਼ਿਰਕਤ ਕਰਨ ਲਈ ਆਉਣ ਵਾਲੀਆਂ ਫ਼ਿਲਮੀ ਹਸਤੀਆਂ ਤੇ ਡੈਲੀਗੇਟਸ ਦਾ ਸੁਆਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਭਾਰਤ ਵਿੱਚ ਪਹਿਲੀ ਵਾਰ ਕੌਮਾਂਤਰੀ ਫ਼ਿਲਮ ਮੇਲਾ ਬੰਬਈ ਵਿਖੇ 1952 ਵਿੱਚ ਆਯੋਜਿਤ ਕੀਤਾ ਗਿਆ ਸੀ। ਉਸ ਮੇਲੇ ਦੌਰਾਨ ਫ਼ਿਲਮਾਂ ਦਾ ਕੋਈ ਮੁਕਾਬਲਾ ਨਹੀਂ ਹੋਇਆ ਸੀ। 24 ਜਨਵਰੀ, 1952 ਤੋਂ ਅਰੰਭ ਹੋ ਕੇ ਇਹ ਮੇਲੇ ਪੂਰੇ 15 ਦਿਨ ਚੱਲਿਆ ਸੀ। ਉਸ ਵਿੱਚ ਭਾਰਤ ਸਮੇਤ 23 ਦੇਸ਼ਾਂ ਨੇ ਭਾਗ ਲਿਆ ਸੀ। ਸੰਯੁਕਤ ਰਾਸ਼ਟਰ ਨੇ ਵੀ ਉਸ ਵਿੱਚ ਸ਼ਿਰਕਤ ਕੀਤੀ ਸੀ। ਤਦ 52 ਫ਼ੀਚਰ ਫ਼ਿਲਮਾਂ ਤੇ 115 ਹੋਰ ਫ਼ਿਲਮਾਂ (ਜਿਨ੍ਹਾਂ ਵਿੱਚ ਦਸਤਾਵੇਜ਼ੀ, ਵਿਗਿਆਨਕ, ਫ਼ਿਲਮਾਂ, ਕਾਰਟੂਨ, ਕਠਪੁਤਲੀ ਤੇ ਸਿੱਖਿਆ ਅਤੇ ਬਾਲ ਫ਼ਿਲਮਾਂ ਸ਼ਾਮਲ ਸਨ) ਪਰਦਾ-ਏ-ਸਕ੍ਰੀਨ ਉਤੇ ਵਿਖਾਈਆਂ ਗਈਆਂ ਸਨ। ਉਸ ਮੇਲੇ ਦੇ ਉਦਘਾਟਨੀ ਸਮਾਰੋਹ ਦੀ ਇੱਕ ਖ਼ਾਸੀਅਤ ਇਹ ਵੀ ਸੀ ਕਿ ਉਥੇ ਬੰਬਈ ਵਿਖੇ ਬਣੀ ਤੇ ਜਨਤਾ ਲਈ ਪਹਿਲੀ ਵਾਰ 1896 ਵਿੱਚ ਪ੍ਰਦਰਸ਼ਿਤ ਹੋਈ ਭਾਰਤ ਦੀ ਪਹਿਲੀ ਫ਼ਿਲਮ ਵੀ ਵਿਖਾਈ ਗਈ ਸੀ। ਉਹ ਫ਼ਿਲਮ ਲੂਮੀਅਰ ਬ੍ਰਦਰਜ਼ ਵੱਲੋਂ ਤਿਆਰ ਕੀਤੀ ਗਈ ਸੀ। ਉਦੋਂ ਫ਼ਿਲਮਾਂ ਦੀ ਸਕ੍ਰੀਨਿੰਗ ਲਈ ਵਿਸ਼ੇਸ਼ ਓਪਨ-ਏਅਰ ਥੀਏਟਰ ਤਿਆਰ ਕੀਤੇ ਗਏ ਸਨ।’ਫ਼ਿਲਮੋਤਸਵ’ ਭਾਰਤ ਵਿੱਚ ਫ਼ਿਲਮ ਨਿਰਮਾਣ ਦੇ ਮੁੱਖ ਕੇਂਦਰਾਂ ਉਤੇ ਆਯੋਜਿਤ ਕੀਤੇ ਜਾਂਦੇ ਸਨ, ਜਦ ਕਿ ‘ਇਫੀ’ ਕੇਵਲ ਦਿੱਲੀ ਵਿੱਚ ਹੀ ਹੁੰਦਾ ਸੀ।ਨਵੀਂ ਦਿੱਲੀ ਵਿਖੇ ਆਖ਼ਰੀ ‘ਇਫੀ’ 9 ਤੋਂ 19 ਅਕਤੂਬਰ, 2004 ਦੌਰਾਨ ਐਲਾਨਿਆ ਗਿਆ ਸੀ ਤੇ ਉਹ ਭਾਰਤ ਦਾ ਅਜਿਹਾ 34ਵਾਂ ਕੌਮਾਂਤਰੀ ਫ਼ਿਲਮ ਮੇਲਾ ਸੀ। 35ਵਾਂ ‘ਇਫੀ’ ਪਹਿਲੀ ਵਾਰ ਗੋਆ ਵਿੱਚ 29 ਨਵੰਬਰ ਤੋਂ ਲੈ ਕੇ 9 ਦਸੰਬਰ, 2004 ਦੌਰਾਨ ਹੋਇਆ ਸੀ। ਫਿਰ ਗੋਆ ਨੂੰ ਹੀ ਇਸ ਦਾ ਪੱਕਾ ਸਥਾਨ ਬਣਾ ਦਿੱਤਾ ਗਿਆ ਸੀ। ਤਦ ਤੋਂ ‘ਇਫੀ’ ਹਰ ਸਾਲ ਗੋਆ ਵਿੱਚ ਹੀ ਆਯੋਜਿਤ ਹੁੰਦਾ ਆ ਰਿਹਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply