Wednesday, April 29, 2026

ਸੁਖਬੀਰ ਬਾਦਲ ਵੱਲੋ ਕੀਤੀ ਜਾ ਰਹੀ ਬਿਆਨਬਾਜੀ ਨਿੰਦਣਯੋਗ – ਪੀ.ਪੀ.ਪੀ

Manmohan Singh Gumtala

ਅੰਮ੍ਰਿਤਸਰ, 17 ਨਵੰਬਰ (ਜਗਦੀਪ ਸਿੰਘ ਸੱਗੂ) – ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋ ਜਨਤਾ ਤੋ ਮਾਫੀ ਮੰਗੇ ਜਾਣ ‘ਤੇ ਪੀਪਲਸ ਪਾਰਟੀ ਆਫ ਪੰਜਾਬ ਦੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਕਿਹਾ ਹੈ ਕਿ ਬਾਦਲ ਦਾ ਗੁਨਾਹ ਕੋਈ ਇਕ ਨਹੀਂ ਹੈ, ਇਨਾਂ ਨੇ ਕਈ ਗੁਨਾਹ ਕੀਤੇ ਹਨ। ਲੋਕਾਂ ਤੋ ਝੂਠੇ ਵਾਅਦੇ ਕਰ ਸਤਾ ਹਾਸਲ ਕੀਤੀ ਗਈ। ਹਰ ਵਿਭਾਗ ਵਿਚ ਭ੍ਰਿਸ਼ਟਾਚਾਰ, ਹਰ ਕੰਮ ਵਿਚ ਮਾਫੀਆਰਾਜ ਹੈ।ਪੰਜਾਬ ਵਿਚ ਗੁੰਡਾਗਰਦੀ ਸ਼ਰੇਆਮ ਹੋ ਰਹੀ ਹੈ, ਹਰ ਕਿਸਮ ਦਾ ਨਸ਼ਾ ਵਿਕ ਰਿਹਾ ਹੈ, ਜਿਸ ਨਾਲ ਪੰਜਾਬ ਦੀ ਜਵਾਨੀ ਬਰਬਾਦ ਹੋ ਕੇ ਰਹਿ ਗਈ ਹੈ।ਉਨਾਂ ਨੇ ਜਨਤਾ ਤੋ ਮਾਫੀ ਕਿਸੇ ਗਲਤੀ ਦੀ ਨਹੀਂ ਮੰਗੀ ਬਲਕਿ ਜੋ ਰਾਜਭਾਗ ਉਹ ਆਪਣੇ ਸਪੁੱਤਰ ਨੂੰ ਦੇਣਾ ਚਾਹੁੰਦੇ ਸਨ, ਉਹ ਉਨਾਂ ਦੇ ਹੱਥੋ ਨਿਕਲਦਾ ਨਜਰ ਆ ਰਿਹਾ ਹੈ, ਉਸ ਦੀ ਮੰਗੀ ਹੈ। ਗੁੰਮਟਾਲਾ ਨੇ ਕਿਹਾ ਕਿ ਉਮਰ ਨੂੰ ਵੇਖਦੇ ਹੋਈ ਪਰਕਾਸ਼ ਸਿੰਘ ਬਾਦਲ ਨੂੰ ਰਾਜਨੀਤੀ ਤੋ ਬਨਵਾਸ ਲੈ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਕਾਫੀ ਬੁਰੇ ਹੋ ਚੁੱਕੇ ਹਨ। ਗਠਜੋੜ ਦੀਆ ਗਲਤ ਨੀਤੀਆਂ ਕਾਰਣ ਪੰਜਾਬ ਕਰਜ਼ਦਾਰ ਹੋ ਚੁੱਕਾ ਹੈ ਅਤੇ ਇਸ ਨੂੰ ਕਰਜ਼ਮੁਕਤ ਹੋਣ ਲਈ ਵੀ ਕਈ ਦਸ਼ਕ ਲੱਗ ਜਾਣਗੇ। ਉਨਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋ ਕੀਤੀ ਜਾ ਰਹੀ ਬਿਆਨਬਾਜੀ ਵੀ ਨਿੰਦਣਯੋਗ ਹੈ।ਪੰਜਾਬ ਦਾ ਮਾਹੌਲ ਉਂਝ ਹੀ ਠੀਕ ਨਹੀਂ ਚੱਲ ਰਿਹਾ ਹੈ ਅਤੇ ਸੁਖਬੀਰ ਬਾਦਲ ਬਿਆਨਬਾਜੀ ਕਰਕੇ ਪੰਜਾਬ ਦੇ ਮਾਹੌਲ ਨੂੰ ਹੌਰ ਖਰਾਬ ਕਰਨਾ ਚਾਹੁੰਦੇ ਹਨ। ਸੁਖਬੀਰ ਬਾਦਲ ਆਪਣੀ ਸੁੱਧ-ਬੁਦ ਖੋ ਚੁੱਕਾ ਹੈ। ਇਸ ਤਰਾਂ ਦੀ ਬਿਆਨਬਾਜੀ ਤੋਂ ਲੱਗ ਰਿਹਾ ਹੈ ਕਿ ਉਨਾਂ ਨੂੰ ਸਾਲ 2017 ਵਿਚ ਹੋਣ ਵਾਲੀਆਂ ਚੋਣਾਂ ਵਿਚ ਹਾਰ ਨਜਰ ਆ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਿਚ ਬਾਦਲ ਪਰਿਵਾਰ ਦਾ ਅਹਮ ਰੋਲ ਰਿਹਾ ਹੈ।ਸਿਖਾਂ ਦੇ ਮਾਮਲੇ ਵਿਚ ਦਖਲਅੰਦਾਜ਼ੀ ਸ਼ੁਰੂ ਕਰਨ ਤੋਂ ਬਾਅਦ ਹੀ ਇਹ ਸਭ ਕੁੱਝ ਹੋ ਰਿਹਾ ਹੈ। ਜਦੋਂ ਤੱਕ ਦਖਲਅੰਦਾਜ਼ੀ ਬੰਦ ਨਹੀਂ ਹੋਵੇਗੀ, ਹਾਲਾਤ ਅਜਿਹੇ ਹੀ ਰਹਿਣਗੇ। ਉਨਾਂ ਸੁਖਬੀਰ ਬਾਦਲ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਉਪ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਉਨਾਂ ਦੇ ਕੋਲ ਹੋਣ ਦੇ ਨਾਤੇ ਇਸ ਤਰਾਂ ਦੀ ਬਿਆਨਬਾਜ਼ੀ ਠੀਕ ਨਹੀਂ ਹੈ।ਪੀ.ਪੀ.ਪੀ ਪ੍ਰਧਾਨ ਗੁੰਮਟਾਲਾ ਨੇ ਪੰਜਾਬ ਸਰਕਾਰ ਵੱਲੋ ਲੀਡਰਾ ਦੀ ਕਰਵਾਏ ਗਏ ਫੋਨ ਟੈਪ ਵਾਲੀ ਘਟਨਾ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੀਡਰਾ ਦੀ ਨਿਜੀ ਜਿੰਦਗੀ ਵਿਚ ਦਖਲ ਦੇਣ ਦਾ ਕੋਈ ਹਕ ਨਹੀਂ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply