Sunday, June 14, 2026

ਗੁਰਬਾਣੀ ਦਾ ਨਿਰਾਦਰ ਕਰਨ ਵਾਲਿਆਂ ਦਾ ਕਿਤੇ ਵੀ ਭਲਾ ਨਹੀਂ – ਜਥੇ. ਅਵਤਾਰ ਸਿੰਘ

Makkar

ਅੰਮ੍ਰਿਤਸਰ, 17 ਨਵੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਜਨਾਲਾ ਕੋਲ ਪਿੰਡ ਹਰਦੋਪੁਤਲੀ ਅਤੇ ਗੋਨਿਆਣਾ ਜੈਤੋ ਮੁੱਖ ਬਾਈਪਾਸ ਸੜਕ ਤੇ ਛੱਪੜ ਕੋਲ ਅਤੇ ਉਕਤ ਪਿੰਡ ਦੀ ਗਲੀਆਂ ਵਿੱਚ ਪੰਥ ਦੋਖੀਆਂ ਵੱਲੋਂ ਗਿਣੀ-ਮਿਥੀ ਸਾਜਿਸ਼ ਤਹਿਤ ਪਾਵਨ ਗੁਰਬਾਣੀ ਵਾਲੇ ਪਤਰਿਆਂ ਦਾ ਨਿਰਾਦਰ ਕਰਨਾ ਬੇਹਦ ਅਫਸੋਸਨਾਕ ਤੇ ਨਿੰਦਣਯੋਗ ਕਾਰਵਾਈ ਹੈ ਤੇ ਪਾਵਨ ਗੁਰਬਾਣੀ ਦਾ ਜਾਣ-ਬੁੱਝ ਕੇ ਨਿਰਾਦਰ ਕਰਨ ਵਾਲਿਆਂ ਦਾ ਕਿਤੇ ਵੀ ਭਲਾ ਨਹੀਂ ਹੋਵੇਗਾ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕੁਝ ਬੇਸਮਝ ਲੋਕ ਮਨੁੱਖਤਾ ਲਈ ਰਾਹ ਦਸੇਰਾ ਪਾਵਨ ਬਾਣੀ ਦਾ ਨਿਰਾਦਰ ਕਰ ਰਹੇ ਹਨ।ਉਨ੍ਹਾਂ ਨੂੰ ਸ਼ਾਇਦ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ।ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਆਪਣੇ ਨਿਜੀ ਮੁਫਾਦ ਖਾਤਰ ਇਹ ਘਿਨੌਣੀ ਹਰਕਤ ਕੀਤੀ ਜਾਂ ਕਰ ਰਹੇ ਹਨ ਉਨ੍ਹਾਂ ਦਾ ਕਿਤੇ ਵੀ ਭਲਾ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਪਾਵਨ ਬਾਣੀ ਦੇ ਅੰਗ (ਪਤਰੇ) ਪਾੜ ਕੇ ਜਿਥੇ ਬਾਣੀ ਦਾ ਨਿਰਾਦਰ ਕੀਤਾ ਜਾ ਰਿਹਾ ਹੈ, ਉਥੇ ਸਾਜਿਸ਼ ਤਹਿਤ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ।ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਗੁਰੂ-ਘਰਾਂ ਵਿੱਚ ਪਹਿਰੇਦਾਰੀ ਵਧਾਉਣ ਤੇ ਮਾੜੇ ਅਨਸਰਾਂ ‘ਤੇ ਨਿਗਾਹ ਰੱਖਣ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply