Monday, April 6, 2026

ਡੀ.ਏ.ਵੀ ਕਾਲਜ ਵਿਖੇ ਨਵੀਂ ਸਿਖਿਆ ਨੀਤੀ ਦੇ ਮੁੱਦਿਆਂ ਤੇ ਚੁਣੌਤੀਆਂ ‘ਤੇ ਸੈਮੀਨਾਰ

PPN1811201505ਅੰਮ੍ਰਿਤਸਰ, 18 ਨਵੰਬਰ (ਜਗਦੀਪ ਸਿੰਘ ਸੱਗੂ) ਭਾਰਤ ਸਰਕਾਰ ਦੇ ਮਨੁੱਖੀ ਸਰੋਤਾਂ ਮੰਤਰਲੇ ਵਲੋਂ ਤਿਆਰ ਕੀਤੀ ਗਈ ਨਵੀਂ ਨੀਤੀ ਨਾਲ ਜੁੜੇ ਮੁਦਿਆਂ ਅਤੇ ਚੁਣੋਤੀਆਂ ਬਾਰੇ ਚਰਚਾ ਕਰਨ ਲਈ ਸਥਾਨਕ ਡੀ.ਏ.ਵੀ ਕਾਲਜ਼ ਵਿਖੇ ਪੋਸਟ ਗਰੈਜੂਏਟ ਵਿਭਾਗ ਅਤੇ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵਲੋਂ ਇੱਕ ਦਿਨਾ ਰਾਸ਼ਟਰੀ ਸੈਮੀਨਾਰ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਸਿਖਿਆ ਸ਼ਾਸਤਰੀ ਸ਼ਾਮਲ ਹੋਏ।ਭਾਰਤ ਸਰਕਾਰ ਦੇ ਮਨੁੱਖੀ ਸਰੋਤਾਂ ਮੰਤਰਲੇ ਵਲੋਂ ਤਿਆਰ ਕੀਤੀ ਗਈ ਨਵੀਂ ਨੀਤੀ ਨਾਲ ਜੁੜੇ ਮੁਦਿੱਆਂ ਅਤੇ ਚੁਣੋਤੀਆਂ ਬਾਰੇ ਚਰਚਾ ਕਰਨ ਲਈ ਸਥਾਨਕ ਡੀ.ਏ.ਵੀ ਕਾਲਜ਼ ਵਿਖੇ ਪੋਸਟ ਗਰੈਜੂਏਟ ਵਿਭਾਗ ਅਤੇ ਪੰਜਾਬ ਚੰਡੀਗੜ੍ਹ ਕਾਲਜ਼ ਟੀਚਰਜ਼ ਯੂਨੀਅਨ ਵਲੋਂ ਇੱਕ ਦਿਨਾ ਰਾਸ਼ਟਰੀ ਸੈਮੀਨਾਰ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਸਿਖਿਆ ਸ਼ਾਸਤਰੀ ਸ਼ਾਮਲ ਹੋਏ। ਸੈਮੀਨਾਰ ਦੌਰਾਨ ਵੱੱਖ-ਵੱਖ ਵਿਸ਼ਿਆਂ ਰੋਲ ਆਫ ਐਜੂਕੇਸ਼ਨ ਇਨ ਇਕਨਾਮਿਕ ਐਂਡ ਸਸਟੇਨਏਬਲ ਡਿਵੈਲਪਮੈਂਟ, ਨਿਊ ਐਜੂਕੇਸ਼ਨ ਪਾਲਸੀ ਐਂਡ ਸਸਟੇਨਏਬਲ ਡਿਵੈਲਪਮੈਂਟ, ਪ੍ਰਮੋਸ਼ਨ ਐਂਡ ਇਨਟੈਗਰੇਸ਼ਨ ਆਫ ਆਈ.ਟੀ ਇਨ ਐਜੂਕੇਸ਼ਨ, ਪ੍ਰਮੋਸ਼ਨ ਇਨ ਲੈਂਗੁਏਜ਼ ਐਂਡ ਕਲਚਰਲ ਥਰੂ ਲੈਂਗੁਏਜਿਜ਼ ਆਦਿ ਵਿਸ਼ਿਆਂ ਬਾਰੇ ਵਿਚਾਰਾਂ ਹੋਈਆਂ। ਡੀ.ਏ.ਵੀ ਕਾਲਜ਼ ਮੈਨੇਜਿੰਗ ਸਮਿਤੀ ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਸਤੀਸ਼ ਕੁਮਾਰ ਸ਼ਰਮਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਪੀ.ਸੀ.ਸੀ.ਟੀ.ਯੂ ਦੇ ਪ੍ਰਧਾਨ ਡਾ. ਜਗਵੰਤ ਸਿੰਘ ਡੀ.ਏ.ਵੀ ਕਾਲਜ਼ ਦੀ ਲੋਕਲ ਮੈਨੇਜਿੰਗ ਸਮਿਤੀ ਦੇ ਐਡਵੋਕੇਟ ਸੁਦਰਸ਼ਨ ਕਪੂਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਪ੍ਰੋਗਰਾਮ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਦੇ ਡਾਇਰੈਟਕਰ ਡਾ. ਕੁਲਦੀਪ ਗਰਵਾਲ ਅਤੇ ਲੇਡੀ ਇਰਵਿਨ ਕਾਲਜ਼ ਦਿੱਲੀ ਤੋਂ ਪ੍ਰੋ. ਰੇਨੂ ਵਾਲੀਆ ਮੁੱਖ ਬੁਲਾਰੇ ਸਨ।  ਕਾਲਜ਼ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਆਏ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਸੈਮੀਨਾਰ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਭਾਰਤ ਸਿਖਿਆ ਦੇ ਖੇਤਰ ਵਿੱਚ ਸਭ ਤੋਂ ਅੱਗੇ ਰਿਹਾ ਹੈ ਅਤੇ ਨਾਲੰਦਾ ਵਿਸ਼ਵ ਵਿਦਿਆਲਿਆ ਇਸ ਦਾ ਸਭ ਤੋਂ ਵੱਡਾ ਪ੍ਰਮਾਣ ਹੈ।ਉਨਾਂ ਨੇ ਦੱਸਿਆ ਕਿ ਵਿਸ਼ਵ ਵਿਦਿਆਲਿਆ ਦੇ ਸਿਲੇਬਸ ਨੂੰ ਲੈ ਕੇ ਅਧਿਆਪਕਾਂ ਦੀ ਤਰੱਕੀ ਲਈ ਸਾਰੇ ਯਤਨਾਂ ਦੀ ਲੋੜ ਹੈ।ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਦੇ ਡਾਇਰੈਕਟਰ ਡਾ. ਕੁਲਦੀਪ ਅਗਰਵਾਲ ਨੇ ਐਜੂਕੇਸ਼ਨ ਫਾਰ ਸਸਟੇਨਏਬਲ ਡਿਵੈਲਪਮੈਂਟ, ਹੋਲਿਸਟਿਕ ਐਜੂਕੇਸ਼ਨ ਪਾਲਸੀ ਤੇ ਸਕਿਲ ਡਿਵੈਲਪਮੈਂਟ ਐਂਡ ਵੋਕੇਸ਼ਨਲ ਅੇਜੂਕੇਸ਼ਨ ਬਾਰੇ ਵਿਚਾਰਾਂ ਦੀ ਸਾਂਝ ਪਾਉਂਦਿਆ ਕਿਹਾ ਕਿ ਸਸਟੇਨਏਬਲ ਡਿਵੈਲਪਮੈਂਟ ਲਈ ਗਰੀਬੀ ਤੇ ਭੁੱਖਮਰੀ ਦਾ ਖਾਤਮਾ ਜਰੂਰੀ ਹੈ।ਉਨਾਂ ਨੇ ਸਕੂਲੀ ਸਿਖਿਆ ਵਿੱਚ ਵੱਡੇ ਬਦਲਾਅ ਦੀ ਗੱਲ ਕਰਦਿਆਂ ਬੌਧਿਕ ਵਿਕਾਸ, ਇਮੋਸ਼ਨਲ ਡਿਵੈਲਪਮੈਂਟ, ਸਮਾਜੀਿਕਰਨ ਅਤੇ ਫਿਜੀਕਲ ਡਿਵੈਲਪਮੈਂਟ ਨੂੰ ਇਸ ਦਾ ਕੇਂਦਰ ਦੱਸਿਆ।  ਦਿੱਲੀ ਯੂਨੀਵਰਸਿਟੀ ਦੇ ਲੇਡੀ ਇਰਵਿਨ ਕਾਲਜ ਦੀ ਪ੍ਰ੍ਰੋ. ਰੇਨੂ ਮਾਲਵੀਆ ਨੇ ਉਚ ਸਿਖਿਆ ਤੇ ਅਧਿਆਪਕਾਂ ਦੇ ਉਚੇਰੇ ਵਿਕਾਸ ‘ਤੇ ਜੋਰ ਦਿੱਤਾ।ਉਨਾਂ ਨੇ ਕਿਹਾ ਕਿ ਪੱਛਮੀ ਦੇਸ਼ਾਂ ਦੀ ਤੁਲਨਾ ‘ਚ ਭਾਰਤ ਵਿੱਚ ਜੋ ਖੋਜ ਕੀਤੀ ਜਾਂਦੀ ਹੈ ਉਹ ਡੋਮੇਨ ਤੱਕ ਨਹੀਂ ਪਹੁੰਚਦੀ ਅਤੇ ਕੇਵਲ ਲਾਇਬ੍ਰਰੇਰੀਆਂ ਤੱਕ ਸੀਮਤ ਰਹਿ ਜਾਂਦੀ ਹੈ। ਪੈਨਲ ਡਿਸਕਸ਼ਨ ਪ੍ਰੋਗਰਾਮ ਨਾਲ ਟੈਕਨੀਕਲ ਸੈਸ਼ਨ ਦੋਰਾਨ ਆਏ ਅਧਿਆਪਕਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ।ਜਿੰਨਾਂ ਵਿੱਚ ਡਾ. ਵਿਕਰਮ ਚੱਢਾ ਪੰਜਾਬ ਸਕੂਲ਼ ਐਜੂਕੇਸ਼ਨ ਆਫ ਇਕਨਾਮਿਕਸ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਜਗਵੰਤ ਸਿੰਘ ਸ਼ਾਮਲ ਸਨ।
ਪੰਜਾਬ ਤੇ ਚੰਡੀਗੜ ਕਾਲਜ਼ ਟੀਚਰਜ਼ ਯੂਨੀਅਨ ਦੇ ਜਨ. ਸੈਕਟਰੀ ਤੇ ਇਕਨਾਮਿਕਸ ਵਿਭਾਗ ਦੇ ਮੁਖੀ ਡਾ. ਐਚ. ਐਸ ਵਾਲੀਆ ਨੇ ਭੌਤਿਕ ਢਾਂਚੇ ਵਾਲੀ ਸਿਖਿਆ ‘ਤੇ ਜੋਰ ਦਿੱਤਾ।ਯੂਨੀਅਨ ਦੇ ਪ੍ਰਧਾਨ ਡਾ. ਜਗਵੰਤ ਸਿੰਘ ਨੇ ਕਿਹਾ ਕਿ ਜੋ ਵੀ ਪਾਲਸੀ ਬਣੇ ਉਸ ਨੂੰ ਲਾਗੂ ਕਰਨ ਵੱਲ ਧਿਆਨ ਜਰੂਰ ਦਿੱਤਾ ਜਾਵੇ।ਸੈਮੀਨਾਰ ਦੋਰਾਨ ਇਕਨਾਮਿਕਸ ਵਿਭਾਗ ਦੇ ਪ੍ਰੋ. ਐਨ ਕੇ ਸ਼ਰਮਾ, ਪ੍ਰੋ. ਵਿਕਰਮ ਚੌਧਰੀ, ਕਾਲਜ਼ ਰਜਿਸਟਰਾਰ ਪ੍ਰੋ. ਸੁਨੀਲ ਸਚਦੇਵਾ, ਪ੍ਰਸ਼ਾਸ਼ਕ ਡੇਜ਼ੀ ਸ਼ਰਮਾ, ਸਟਾਫ ਸੈਕਟਰੀ ਡਾ. ਸੰਜੇ ਸ਼ਰਮਾ, ਪ੍ਰੋ. ਆਰ. ਕੇ ਝਾਅ ਆਦਿ ਵੀ ਮੌਜੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply