
ਸੰਦੌੜ, 19 ਨਵੰਬਰ (ਹਰਮਿੰਦਰ ਸਿੰਘ ਭੱਟ)- ਕੈਂਸਰ ਪੀੜਤਾਂ ਨੂੰ ਇਲਾਜ ਸਹਾਇਤਾ ਦੇ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ 10 ਕੈਂਸਰ ਪੀੜਤਾਂ ਨੂੰ ਸਹਾਇਤਾ ਚੈੱਕ ਐੱਸ ਜੀ ਪੀ ਸੀ ਗੁਰਪ੍ਰੀਤ ਸਿੰਘ ਝੱਬਰ ਨੇ ਵੀਰਵਾਰ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਵੰਡੇ। ਉਨ੍ਹਾਂ ਕਿਹਾ ਕਿ ਹੁਣ ਤੱਕ ਕਮੇਟੀ ਵੱਲੋਂ ਇਸ ਇਲਾਕੇ ਵਿਚ 1 ਕਰੀਬ 10 ਲੱਖ ਰੁਪਏ ਦੇ ਸਹਾਇਤਾ ਚੈੱਕ ਵੰਡੇ ਜਾ ਚੁੱਕੇ ਹਨ ਤੇ ਇਹ ਸਹਾਇਤਾ ਹੁਣ ਵੀ ਨਿਰੰਤਰ ਰੂਪ ਵਿਚ ਜਾਰੀ ਹੈ।
ਐੱਸ ਜੀ ਪੀ ਸੀ ਮੈਂਬਰ ਗੁਰਪ੍ਰੀਤ ਸਿੰਘ ਝੱਝਰ ਨੇ ਦੱਸਿਆ ਕਿ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਸਕੂਲਾਂ ਵਿਚ ਗੁਰਸਿੱਖ ਬੱਚਿਆਂ ਦੀ ਪੜਾਈ ਬਿਲਕੁਲ ਫ਼ਰੀ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਹਲਕਿਆਂ ਵਿਚ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਸਿੱਖੀ ਦੇ ਪ੍ਰਚਾਰ ਲਈ ਧਾਰਮਿਕ ਫ਼ਿਲਮਾਂ, ਸਾਹਿੱਤ ਸਮਗਰੀ ਆਦਿ ਦੀ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਸ਼੍ਰੋਮਣੀ ਕਮੇਟੀ ਦੀ ਵੈਨ ਇਹ ਸਮਗਰੀ ਲੈ ਕੇ ਪੁੱਜੇਗੀ। ਉਨ੍ਹਾਂ ਦੱਸਿਆ ਕਿ ਆਉਂਦੇ ਸਮੇਂ ਵਿਚ ਜੋਗਾ ਹਲਕੇ ਵੱਲੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਇੱਕ ਗੱਡੀ ਸ਼ਰਧਾਲੂਆਂ ਦੀ ਭਰ ਕੇ ਲੈ ਕੇ ਜਾਈ ਜਾਵੇਗੀ।ਜਿਸ ਦੀ ਤਿਆਰੀ ਆਰੰਭ ਕਰ ਦਿੱਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਖ਼ਾਲਸੇ ਦੀ ਵਿਰਾਸਤੀ ਖੇਡ ਗਤਕੇ ਵਾਸਤੇ ਕਿੱਟਾਂ ਵੀ ਵੰਡੀਆਂ ਜਾਣਗੀਆਂ। ਇਸ ਦੌਰਾਨ ਕੈਂਸਰ ਮਰੀਜ਼ਾਂ ਦਰਸ਼ਨ ਸਿੰਘ, ਮੱਘਰ ਸਿੰਘ, ਬਲਵੀਰ ਕੌਰ, ਹਰਬੰਸ ਸਿੰਘ, ਤੇਜਾ ਸਿੰਘ, ਬਬਲੀ ਸਿੰਘ, ਗੁਰਤੇਜ ਸਿੰਘ, ਬਲਵਿੰਦਰ ਕੌਰ, ਮਲਕੀਤ ਕੌਰ ਆਦਿ ਨੇ ਸਹਾਇਤਾ ਬਾਬਤ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਗੁਰਸੇਵਕ ਸਿੰਘ ਜਵਾਹਰ ਕੇ, ਸੁਖਜਿੰਦਰ ਸਿੰਘ ਸਮਰਾੳਂ, ਜਸਵਿੰਦਰ ਸਿੰਘ ਝੱਝਰ, ਮਨਦੀਪ ਸਿੰਘ ਮਾਖਾ, ਭੂਰਾ ਸਿੰਘ ਸਰਪੰਚ, ਗੁਰਜੰਟ ਸਿੰਘ ਸਰਪੰਚ ਖਿੱਲਣ, ਸੁਖਵੀਰ ਸਿੰਘ ਅਕਲੀਆ, ਲਛਮਣ ਸਿੰਘ, ਰੂਪ ਸਿੰਘ ਪੰਚ, ਜਰਨੈਲ ਸਿੰਘ, ਰੂਪ ਸਿੰਘ ਸੈਕਟਰੀ ਆਦਿ ਹਾਜ਼ਰ ਸਨ।
Punjab Post Daily Online Newspaper & Print Media