Wednesday, June 17, 2026

ਸਵਰਨਕਾਰ ਸੰਘ ਦੇ ਸਮੂਹ ਜਵੈਲਰਜ਼ਾਂ ਵਲੋਂ ਨਵਨਿਯੁੱਕਤ ਐਸ.ਐਸ.ਪੀ ਦਾ ਸਵਾਗਤ

PPN2011201502

ਬਠਿੰਡਾ, 20 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸਵਰਨਕਾਰ ਸੰਘ ਦੇ ਸਮੂਹ ਜਵੈਲਰਜ਼ਾਂ ਨੇ ਸ਼ਹਿਰ ਦੇ ਨਵੇਂ ਐਸ ਐਸ ਪੀ ਸਵੱਪਨ ਸ਼ਰਮਾ ਆਈ.ਪੀ.ਐਸ ਦੀ ਨਵਨਿਯੁੱਕਤੀ ਤੇ ਖੁਸ਼ੀ ਜਾਹਿਰ ਕਰਦੇ ਹੋਏ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚ ਕੇ ਸੂਬਾ ਪ੍ਰਧਾਨ ਅਤੇ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਕਰਤਾਰ ਸਿੰਘ ਜੌੜਾ, ਸੁਸਾਇਟੀ ਦੇ ਸ਼ਹਿਰੀ ਪ੍ਰਧਾਨ ਸੁਖਦੇਵ ਸਿੰਘ, ਸਵਰਨਕਾਰ ਸੰਘ ਦੇ ਜਿਲ੍ਹਾ ਪ੍ਰਧਾਨ ਮਨਮੋਹਨ ਕੁੱਕੂ, ਸਹਿਰੀ ਪ੍ਰਧਾਨ ਕੁਲਤਾਰ ਸਿੰਘ, ਉਪ ਪ੍ਰਧਾਨ ਰਣਜੀਤ ਸਿੰਘ, ਜਨਰਲ ਸਕੱਤਰ ਰੇਸ਼ਮ ਸਿੰੰਘ, ਕੈਸ਼ੀਅਰ ਕੁਲਦੀਪ ਰਾਮ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣਾਂ ਨੇ ਨਿੱਘਾ ਸਵਾਗਤ ਕਰਦੇ ਹੋਏ ਫੁੱਲਾਂ ਦਾ ਬੁੱਕਾ ਦੇ ਕੇ ਜੀ ਆਇਆਂ ਨੂੰ ਕਿਹਾ।ਸਮੂਹ ਅਹੁੱਦੇਦਾਰਾਂ ਨੇ ਐਸ ਐਸ ਪੀ ਨੂੰ ਸ਼ਹਿਰ ਵਿਚ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਕੇ ਬਠਿੰਡਾ ਸ਼ਹਿਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯੋਗ ਕਾਰਵਾਈਆਂ ਕਰਨ ਦੀ ਵੀ ਅਪੀਲ ਕੀਤੀ।ਸ਼ਰਾਰਤੀ ਅਤੇ ਗੁੰਡਾ ਅਨਸਰਾਂ ਤੇ ਨਕੇਲ ਪਾਉਣ ਲਈ ਪੁਲਿਸ ਵਲੋਂ ਗਸ਼ਤ ਤੇਜ਼ ਕਰਕੇ ਅਤੇ ਸ਼ਹਿਰੀ ਟ੍ਰੈਫਿਕ ਦੀਆਂ ਸਮੱਸਿਆਵਾਂ ਲਈ ਹੋਰ ਸੁਧਾਰ ਕੀਤੇ ਜਾਣ ਦੀ ਅਪੀਲ ਕੀਤੀ। ਸੂਬਾ ਪ੍ਰਧਾਨ ਜੌੜਾ ਨੇ ਕਿਹਾ ਕਿ ਸਵੱਪਨ ਸ਼ਰਮਾ ਐਸ ਐਸ ਪੀ ਬਹੁਤ ਹੀ ਸੂਝਵਾਨ, ਅਣਥੱਕ, ਮਿਹਨਤੀ ਅਤੇ ਇਨਸਾਫ਼ ਪਸੰਦ ਅਫਸ਼ਰ ਹਨ।ਇਨ੍ਹਾਂ ਵਲੋਂ ਜਿੰਮੇਵਾਰੀਆਂ ਸੰਭਾਲਨ ਨਾਲ ਜਿਲ੍ਹੇ ਵਿਚ ਅਮਨ ਕਾਨੂੰਨ ਅਤੇ ਸ਼ਾਂਤੀ ਦਾ ਮਾਹੌਲ ਬਣੇਗਾ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply