
ਸੰਦੌੜ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਆਦਿ ਭੰਵਾਨੀ ਸੰਕੀਰਤਨ ਮੰਡਲ ਸੰਦੌੜ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੀਤਲਾ ਮਾਤਾ ਮੰਦਰ ਸੰਦੌੜ ਵਿਖੇ ਤੀਸਰਾ ਵਿਸਾਲ ਮੂਰਤੀ ਅਤੇ ਸ਼ਿਵ ਪਰਿਵਾਰ ਦੀ ਸਥਾਪਨਾ ਨੂੰ ਮੁੱਖ ਰੱਖਦਿਆਂ ਹੋਇਆਂ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮਿਤੀ 18 ਤਰੀਕ ਨੂੰ ਸ੍ਰੀ ਰਮਾਇਣ ਜੀ ਦੇ ਪਾਠ ਤੋਂ ਆਰੰਭ ਕੀਤੀ ਗਈ ਸ੍ਰੀ ਰਮਾਇਣ ਜੀ ਦੇ ਪਾਠਾਂ ਦੇ ਅੱਜ ਭੋਗਾਂ ਉਪਰੰਤ ਵਿਸ਼ੇਸ਼ ਕਰ ਕੇ ਪਹੁੰਚੇ ਸ੍ਰੀ ਦੇਵ ਰਾਜ ਜੀ ਧੂਰੀ ਵਾਲਿਆਂ ਤੇ ਇਨ੍ਹਾਂ ਤੋਂ ਇਲਾਵਾ ਮਹੰਤ ਮਣੀ ਰਾਮ ਜੀ ਅਤੇ ਬੀਬੀਆਂ ਨੇ ਮਾਤਾ ਜੀ ਦਾ ਗੁਣਗਾਨ ਕੀਤਾ।ਸੰਗਤਾਂ ਦੇ ਸਹਿਯੋਗ ਨਾਲ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਮਹੰਤ ਕਮਲ ਦਾਸ ਜੀ, ਪੰਡਤ ਭੀਮ ਸੈਨ ਸ਼ਾਸਤਰੀ, ਪ੍ਰਧਾਨ ਸੂਰਜ ਭਾਨ, ਕਮਲਜੀਤ, ਵਿਜੈ ਮੈਡਮ, ਉਰਮਿਲਾ ਵਰਮਾ, ਬਿਮਲ ਕੁਮਾਰ ਵਰਮਾ, ਕ੍ਰਿਸ਼ਨ ਗਰਗ, ਰਾਜ ਜੀ ਦਾਸ ਹਲਵਾਈ, ਰੌਸ਼ਨ ਲਾਲ ਚੰਦਰ ਭਾਨ, ਸੁਰਿੰਦਰ ਕੁਮਾਰ, ਰਿਸਵ ਗੋਇਲ, ਜਗੀ ਤੋ ਇਲਾਵਾ ਸੇਵਾਦਾਰਾਂ ਅਤੇ ਸੰਗਤਾਂ ਨੇ ਸੇਵਾ ਕਰ ਕੇ ਲਾਹਾ ਪ੍ਰਾਪਤ ਕੀਤਾ।
Punjab Post Daily Online Newspaper & Print Media