Wednesday, September 9, 2026

ਪਿੰਡ ਬਈਏਵਾਲ ਤੇ ਫਰਵਾਲੀ ਦੀ ਪੱਕੀ ਸੜਕ ਨੇ ਧਾਰਿਆ ਕੱਚੀ ਫਿਰਨੀ ਦਾ ਰੂਪ

PPN2011201508

ਸੰਦੌੜ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੀ ਅਕਾਲੀ ਸਰਕਾਰ ਦੀ ਲੀਡਰਸ਼ਿਪ ਬੇਸ਼ੱਕ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਅਤੇ ਉਪਰੋਕਤ ਕੀਤੇ ਜਾ ਰਹੇ ਅੱਧਵਾਟੇ ਕਾਰਜਾਂ ਦੇ ਨਿਰੀਖਣ ਕਰਨ ਦੇ ਬਾਵਜੂਦ ਵੀ ਨਵੀਆਂ ਅਤੇ ਮੁਰੰਮਤ ਕੀਤੀਆਂ ਜਾ ਰਹੀਆਂ ਸੜਕਾਂ ਦੇ ਉੱਤੇ ਪਾਈਆਂ ਜਾ ਰਹੀਆਂ ਬਜ਼ਰੀਆਂ, ਰੋੜੀਆਂ ਵੀ ਥੋੜ੍ਹੇ ਦਿਨਾਂ ਵਿਚ ਹੀ ਖਿੱਲਰ ਜਾਂਦੀਆਂ ਹਨ ਸਰਵੇਖਣ ਅਨੁਸਾਰ ਵਿਧਾਨ ਸਭਾ ਹਲਕਾ ਮਲੇਰਕੋਟਲਾ ਅਧੀਨ ਪੈਂਦੇ ਸੰਦੌੜ ਜੌਨ ਦੇ ਪਿੰਡ ਸੰਦੌੜ ਤੋਂ ਫਰਵਾਲੀ ਪਿੰਡ ਬਿਸਨਗੜ੍ਹ (ਬਈਏਵਾਲ), ਝਨੇਰ ਅਤੇ ਪੁਲ ਕਲਿਆਣ ਨੂੰ ਰਾਏਕੋਟ ਮਲੇਰਕੋਟਲਾ ਮੁੱਖ ਮਾਰਗ ਨਾਲ ਜੋੜਦੀ ਇਸ ਸੜਕ ਦਾ ਪਿਛਲੇ ਸੱਤ ਸਾਲਾਂ ਤੋਂ ਕਾਫ਼ੀ ਬੁਰਾ ਹਾਲ ਹੋਣ ਕਾਰਨ ਸ਼ੇਰਪੁਰ, ਧੂਰੀ ਅਤੇ ਮਲੇਰਕੋਟਲਾ ਬੱਸਾਂ ਦੇ ਚੱਲਦੇ ਰੂਟ ਵੀ ਹੁਣ ਬੰਦ ਪਏ ਹਨ। ਕਰੀਬ ਦੋ ਸਾਲ ਪਹਿਲਾਂ ਇਹਨਾਂ ਪਿੰਡ ਦੇ ਲੋਕਾਂ ਤੇ ਰਾਹਗੀਰਾਂ ਨੂੰ ਪੰਜਾਬ ਸਰਕਾਰ ਦੇ ਪੀ. ਡਬਲ ਯੂ. ਡੀ ਵਿਭਾਗ ਅਧੀਨ ਠੇਕੇਦਾਰ ਵੱਲੋਂ ਇਸ ਸੜਕ ਤੇ ਪਾਏ ਗਏ ਵੱਟਿਆਂ ਤੋਂ ਸੜਕ ਦਾ ਨਿਰਮਾਣ ਹੋਣ ਦੀ ਆਸ ਬੱਝ ਗਈ ਸੀ ਪਰ ਅਜੇ ਤੱਕ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਹ ਵੱਟੇ ਖਿੱਲਰ ਖਿੱਲਰ ਕੇ ਰਾਹਗੀਰਾਂ ਲਈ ਹੋਰ ਵੱਡੀ ਮੁਸੀਬਤ ਬਣ ਗਏ ਹਨ।
ਕਸਬਾ ਸੰਦੌੜ ਤੋਂ ਝਨੇਰ, ਬਈਏਵਾਲ, ਫਰਵਾਲੀ ਦੇ ਲੋਕਾਂ ਨੇ ਦੱਸਿਆ ਕਿ ਜੋ ਸੜਕਾਂ ਅਜੇ ਕੁੱਝ ਹੀ ਮਹੀਨੇ ਪਹਿਲਾਂ ਬਣੀਆਂ ਸਨ, ਉਨ੍ਹਾਂ ਬਣ ਰਹੀਆਂ ਸੜਕਾਂ ਦਾ ਨਿਰੀਖਣ ਵੀ ਕਈ ਵਾਰ ਸਿਆਸੀ ਅਤੇ ਹੋਰ ਅਧਿਕਾਰੀਆਂ ਵੱਲੋਂ ਕੀਤਾ ਗਿਆ ਸੀ ਪਰ ਫਿਰ ਵੀ ਇਹਨਾਂ ਸੜਕਾਂ ਦੇ ਪੁਨਰ ਨਿਰਮਾਣ ਤੇ ਵਰਤੇ ਗਏ ਘਟੀਆ ਮੈਟੀਰੀਅਲ ਦੀ ਪਛਾਣ ਕਿਉਂ ਨਾ ਕਰ ਸਕੇ ।ਉਨ੍ਹਾਂ ਦੱਸਿਆ ਕਿ ਪਿਛਲੇ 2 ਸਾਲ ਪਹਿਲਾਂ ਤਿੰਨ ਪਿੰਡ ਦੇ ਲੋਕਾਂ ਨੇ ਸੜਕ ਤੇ ਮਿੱਟੀ ਦਾ ਭਰਤ ਪਾ ਕੇ ਥੋੜ੍ਹਾ ਬਹੁਤ ਲੰਘਣ ਲਈ ਕੰਮ ਚਲਾ ਲਿਆ ਸੀ, ਪਰ ਹਰ ਵਕਤ ਲੰਘਦੇ ਵੱਡੇ ਵਾਹਨਾਂ ਕਾਰਨ ਵੱਡੇ ਵੱਡੇ ਖੱਡੇ ਬਣ ਗਏ ਹਨ ।ਇਸ ਮਿੱਟੀ ਦੀ ਧੂੜ ਬਣ ਗਈ ਹੈ ਅਤੇ ਪਾਏ ਵੱਟੇ ਨੰਗੇ ਹੋਣ ਕਰ ਕੇ ਵਾਹਨਾਂ ਦੇ ਟਾਇਰ ਵੱਡੇ ਜਾ ਰਹੇ ਹਨ।ਕਈ ਵਾਰ ਇਸ ਦੇ ਚੱਲਦਿਆਂ ਕਾਫ਼ੀ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ।ਇਸ ਧੂੜ ਵਿਚੋਂ ਲੰਘਦੇ ਸਕੂਲੀ ਬੱਚੇ ਅਤੇ ਰਾਹਗੀਰਾਂ ਨੂੰ ਜਿੱਥੇ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸੜਕ ਕਿਨਾਰੇ ਪਿੰਡ ਦੇ ਵੱਸਦੇ ਲੋਕ ਗ਼ੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਵੱਲ ਧਿਆਨ ਦੇ ਕੇ ਛੇਤੀ ਸਾਰ ਲਈ ਜਾਵੇ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply