Wednesday, September 9, 2026

ਡਾ. ਜ਼ਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਵਿਖੇ ਕਰਵਾਈ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ

PPN2011201510

ਮਾਲੇਰਕੋਟਲਾ, 20 ਨਵੰਬਰ (ਹਰਮਿੰਦਰ ਸਿੰਘ ਭੱਟ)- ਜ਼ਿਲ੍ਹਾ ਫੈਡਰੈਸ਼ਨ ਐਸੋਸੀਏਸ਼ਨ ਵੱਲੋਂ ਜੂਨੀਅਰ ਅਤੇ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ ਸਥਾਨਕ ਡਾ.ਜ਼ਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਵਿਖੇ ਕਰਵਾਈ ਗਈ। ਜਿਸ ਵਿੱਚ ਲਗਭਗ 12 ਰੈਸਲਿੰਗ ਅਖਾੜਿਆਂ ਨੇ ਭਾਗ ਲਿਆ। ਜਿਸ ਵਿੱਚ ਸਰਕਾਰੀ ਕਾਲਜ, ਮਾਲੇਰਕੋਟਲਾ ਦੇ ਪਹਿਲਵਾਨ ਮੁਹੰਮਦ ਆਸਿਫ ਨੇ 125 ਕਿਲੋ ਦੇ ਵਰਗ ਵਿੱਚ ਗੋਲਡ ਮੈਡਲ, ਮੁਹੰਮਦ ਕਾਸਿਮ ਨੇ 65 ਕਿਲੋ ਦੇ ਵਰਗ ਵਿੱਚ ਚਾਂਦੀ ਦਾ ਮੈਡਲ ਅਤੇ ਅਬਦੁੱਲ ਰਹਿਮਾਨ ਨੇ ਜੂਨੀਅਰ 66 ਕਿਲੋ ਦੇ ਵਰਗ ਵਿੱਚ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮੁਹੰਮਦ ਰਿਜ਼ਵਾਨ ਨੇ 97 ਕਿਲੋ ਭਾਰ ਦੇ ਵਰਗ ਵਿੱਚ ਅਤੇ ਅਜ਼ਹਰ ਆਲਮ ਨੇ 60 ਕਿਲੋ ਭਾਰ ਦੇ ਵਰਗ ਵਿੱਚ ਅਤੇ ਅਵੈਸ ਕਰਨੀ ਨੇ ਵੀ ਭਾਗ ਲਿਆ। ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ, ਇੰਚਾਰਜ ਪ੍ਰੋ.ਹਾਰੂਨ ਸ਼ਫੀਕ, ਪ੍ਰੋ.ਤਨਵੀਰ ਅਲੀ ਖਾਨ, ਪ੍ਰੋ.ਅਬਦੁਲ ਰਸ਼ੀਦ, ਪ੍ਰੋ.ਇਕਰਾਮ-ਉਰ-ਰਹਿਮਾਨ, ਪ੍ਰੋ.ਕੁਲਦੀਪ ਸਿੰਘ ਅਤੇ ਪ੍ਰੋ.ਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਅਖਾੜੇ ਦੇ ਕੋਚ ਮੁਹੰਮਦ ਸ਼ਫੀਕ (ਭੋਲਾ ਪਹਿਲਵਾਨ) ਨੂੰ ਵਧਾਈ ਦਿੱਤੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply