
ਨਵੀਂ ਦਿੱਲੀ, 20 ਨਵੰਬਰ (ਅੰਮ੍ਰਿਤ ਲਾਲ ਮੰਨਣ)- ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਬੇਸਹਾਰਾ ਅਤੇ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੀ ਜ਼ਿਮੇਂਦਾਰੀ ਨਿਭਾਉਣ ਦੀ ਦਾਅਵੇਦਾਰ ਸੰਸਥਾ, ‘ਜਸਟਿਸ ਫਾਰ ਵਿਕਟਿਮ ਆਰਗੇਨਾਈਜ਼ੇਸ਼ਨ’ ਵਿਸ਼ਨੂੰ ਗਾਰਡਨ ਦੀ ਪ੍ਰਧਾਨ ਬੀਬੀ ਨਿਰਪ੍ਰੀਤ ਕੌਰ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਸੰਸਥਾ ਅਧੀਨ ਪੜ੍ਹਾਈ ਕਰ ਰਹੇ ਲਗਭਗ 100 ਬਚਿਆਂ ਦੇ ਲੰਗਰ ਲਈ ਰਾਸ਼ਨ, ਦਸਤਾਰਾਂ ਅਤੇ ਕਛੱਹਰਿਆਂ ਦੀ ਕੀਤੀ ਗਈ ਮੰਗ ਨੂੰ ਸਵੀਕਾਰ ਕਰਦਿਆਂ ਸ. ਮਨਜੀਤ ਸਿੰਘ ਜੀ. ਕੇ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ ਨੇ ਸੰਸਥਾ ਨੂੰ ਦਸਤਾਰਾਂ ਲਈ 600 ਮੀਟਰ ਕੱਪੜਾ ਤੇ 200 ਕਛਹਿਰੇ ਅਤੇ ਲੰਗਰ ਲਈ ਹਰ ਮਹੀਨੇ 150 ਕਿਲੋ ਆਟਾ, 50 ਕਿਲੋ ਦਾਲ, 50 ਕਿਲੋ ਖੰਡ, 2 ਕਿਲੋ ਚਾਹ ਪੱਤੀ ਤੇ 15 ਕਿਲੋ ਰਿਫਾਂਈਂਡ ਤੇਲ ਦੇਣ ਦਾ ਆਦੇਸ਼ ਦਫਤਰ ਨੂੰ ਦੇ ਦਿੱਤਾ।
Punjab Post Daily Online Newspaper & Print Media