
ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਲਈ ਬੜਾ ਹੀ ਸਨਮਾਨਯੋਗ ਤੇ ਖ਼ਾਸ ਦਿਨ ਸੀ ਜਦੋਂ ਪਵਿੱਤਰ ਮੰਤਰਾਂ ਦਾ ਉਚਾਰਨ ਤੇ ਹਵਨ ਕਰਦੇ ਹੋਏ ਯੱਗਸ਼ਾਲਾ ਦਾ ਉਦਘਾਟਨ ਆਰਿਆ ਰਤਨ ਸ਼੍ਰੀ ਪੂਨਮ ਸੂਰੀ (ਪ੍ਰਧਾਨ ਡੀ.ਏ.ਵੀ. ਸੀ.ਐਮ.ਸੀ., ਨਵੀਂ ਦਿੱਲੀ) ਅਤੇ ਸ਼੍ਰੀਮਤੀ ਮਨੀ ਸੂਰੀ ਦੇ ਕਰ ਕਮਲਾਂ ਨਾਲ ਕੀਤਾ ਗਿਆ।
ਇਸ ਸ਼ੁੱਭ ਮੌਕੇ ਤੇ ਸ਼੍ਰੀ ਜੇ.ਪੀ ਸ਼ੂਰ ਜੀ ਡਾਇਰੈਕਟਰ ਪੀ.ਐਸ ਤੇ ਏਡਿਡ ਸਕੂਲ (ਡੀ.ਏ.ਵੀ. ਸੀ.ਐਮ.ਸੀ, ਨਵੀਂ ਦਿੱਲੀ), ਸ਼੍ਰੀ ਐਸ.ਕੇ ਸ਼ਰਮਾ ਡਾਇਰੈਕਟਰ ਪਬਲੀਕੇਸ਼ਨ (ਡੀ.ਏ.ਵੀ. ਸੀ.ਐਮ.ਸੀ, ਨਵੀਂ ਦਿੱਲੀ), ਸ਼੍ਰੀ ਸਤਪਾਲ ਆਰਿਆ ਸੈਕਟਰੀ (ਡੀ.ਏ.ਵੀ ਸੀ.ਐਮ.ਸੀ, ਨਵੀਂ ਦਿੱਲੀ), ਰਿਜ਼ਨਲ ਡਾਇਰੈਕਟਰ ਅੰਮ੍ਰਿਤਸਰ ਜ਼ੋਨ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਐਡਵੋਕੇਟ ਸ਼੍ਰੀ ਸੁਦਰਸ਼ਨ ਕਪੂਰ, ਸ਼੍ਰੀ ਪਰਮਜੀਤ ਕੁਮਾਰ ਪ੍ਰਿੰਸੀਪਲ ਐਮ.ਕੇ.ਡੀ.ਡੀ.ਏ.ਵੀ ਪਬਲਿਕ ਸਕੂਲ, ਅਟਾਰੀ, ਸ਼੍ਰੀ ਸੰਜੀਵ ਕੋਛੜ ਪ੍ਰਿੰਸੀਪਲ ਜੀ.ਐਨ.ਡੀ.ਏ.ਵੀ. ਪਬਲਿਕ ਸਕੂਲ, ਭਿੱਖੀਵਿੰਡ, ਸ਼੍ਰੀਮਤੀ ਸ਼ਬਨਮ ਹਾਂਡਾ ਪ੍ਰਿੰਸੀਪਲ ਪੁਲਿਸ ਡੀ.ਏ.ਵੀ. ਪਬਲਿਕ ਕਸੂਲ, ਸ਼੍ਰੀ ਜੇ.ਕੇ ਲੁਥਰਾ ਜੀ, ਸ਼੍ਰੀ ਰਾਕੇਸ਼ ਮਹਿਰਾ ਅਤੇ ਹੋਰ ਵੀ ਆਦਰਯੋਗ ਮਹਿਮਾਨ ਹਾਜ਼ਰ ਸਨ।
ਸੰਗਮਰਮਰ ਦੁਆਰਾ ਬਣਾਈ ਗਈ ਇਹ ਯੱਗਸ਼ਾਲਾ ਸਕੂਲ ਦੇ ਮੁੱਖ ਦਰਵਾਜ਼ੇ ਦੀ ਸ਼ੋਭਾ ਵਧਾਉਂਦੀ ਹੈ।ਸਕੂਲ ਵਿੱਚ ਹਵਨ ਕਰਨ ਦੀ ਪਰੰਪਰਾ ਨੂੰ ਕਾਇਮ ਰੱਖਿਆ ਗਿਆ ਹੈ।ਹਰ ਰੋਜ਼ ਵਿਦਿਆਰਥੀਆਂ ਤੇ ਅਧਿਆਪਕਾਂ ਦੁਆਰਾ ਅਧਿਆਤਮਕ ਗਿਆਨ ਤੇ ਸੰਪਰਦਾਇਕ ਭਾਵਨਾ ਨੂੰ ਜਾਗਰੂਕ ਰੱਖਣ ਲਈ ਹਵਨ ਕੀਤਾ ਜਾਂਦਾ ਹੈ।ਹੁਣ ਰੋਜ਼ਾਨਾ ਯੱਗਸ਼ਾਲਾ ਵਿੱਚ ਹਵਨ ਕਰਕੇ ਆਰਿਆ ਸਮਾਜ ਦੀ ਪਰੰਪਰਾ ਨੂੰ ਕਾਇਮ ਰੱਖਿਆ ਜਾਵੇਗਾ।ਸਕੂਲ ਵਾਸਤੇ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ ਇਸ ਯੱਗਸ਼ਾਲਾ ਵਿੱਚ 300 ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਸੀ ਤੇ ਇਸ ਨੂੰ ਬਹੁਤ ਹੀ ਮਨਮੋਹਕ ਢੰਗ ਨਾਲ ਸਜਾਇਆ ਗਿਆ ਸੀ । ਆਰਿਆ ਰਤਨ ਸ਼੍ਰੀ ਪੂਨਮ ਸੂਰੀ (ਪ੍ਰਧਾਨ ਡੀ.ਏ.ਵੀ. ਸੀ.ਐਮ.ਸੀ., ਨਵੀਂ ਦਿੱਲੀ) ਨੇ ਇਸ ਸ਼ੁੱਭ ਅਵਸਰ ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਸ਼ੀਰਵਾਦ ਦਿੱਤਾ।ਉਨ੍ਹਾਂ ਨੇ ਰੋਜ਼ਾਨਾ ਹਵਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਆਖਿਆ ਕਿ ਵੈਦਿਕ ਯੱਗ ਕਰਨ ਦੇ ਨਾਲ ਗਿਆਨ, ਸ਼ਾਂਤੀ, ਖ਼ੁਸ਼ਹਾਲੀ ਦਾ ਫੈਲਾਅ ਹੁੰਦਾ ਹੈ ਤੇ ਅਗਿਆਨਤਾ ਤੇ ਹੋਰ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੀਆਂ ਬੁਰਾਈਆਂ ਦਾ ਨਾਸ਼ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕ ਹਰ ਰੋਜ਼ ਹਵਨ ਵਿੱਚ ਹਿੱਸਾ ਲੈ ਕੇ ਸਵਾਮੀ ਦਇਆਨੰਦ ਸਰਸਵਤੀ ਦੁਆਰਾ ਦਰਸਾਏ ਮਾਰਗ ਤੇ ਚਲ ਸਕਦੇ ਹਨ।ਉਨ੍ਹਾਂ ਨੇ ਸਕੂਲ ਵਿੱਚ ਯੱਗਸ਼ਾਲਾ ਦੇ ਉਦਘਾਟਨ ਲਈ ਸਭ ਨੂੰ ਵਧਾਈ ਦਿੱਤੀ।
ਸ਼੍ਰੀ ਜੇ.ਪੀ.ਸ਼ੂਰ ਜੀ ਡਾਇਰੈਕਟਰ ਪੀ.ਐਸ ਤੇ ਏਡਿਡ ਸਕੂਲ (ਡੀ.ਏ.ਵੀ. ਸੀ.ਐਮ.ਸੀ, ਨਵੀਂ ਦਿੱਲੀ) ਨੇ ਇਸ ਮੌਕੇ ਤੇ ਵਧਾਈ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਦੀ ਹਰ ਪ੍ਰਤਿੱਭਾ ਨੂੰ ਖੋਜ ਕਰਨ ਲਈ ਸਕੂਲ ਦੀ ਤਾਰੀਫ਼ ਕੀਤੀ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਵੈਦਿਕ ਕਦਰਾਂਸ਼ਕੀਮਤਾਂ ਨੂੰ ਅਪਣਾ ਕੇ ਸਾਦਾ ਤੇ ਸੰਪੂਰਨ ਜ਼ਿੰਦਗੀ ਜਿਊਣ ਲਈ ਕਿਹਾ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਨੇ ਕਿਹਾ ਕਿ ਸਾਡੇ ਵੇਦ ਗਿਆਨ ਦਾ ਸੋਮਾ ਹਨ ਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੁਆਰਾ ਦਰਸਾਏ ਮਾਰਗ ਂਤੇ ਚੱਲ ਕੇ ਗਿਆਨ ਦਾ ਪਸਾਰ ਕਰਨਾ ਚਾਹੀਦਾ ਹੈ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਆਰਿਆ ਰਤਨ ਸ਼੍ਰੀ ਪੂਨਮ ਸੂਰੀ (ਪ੍ਰਧਾਨ ਡੀ.ਏ.ਵੀ. ਸੀ.ਐਮ.ਸੀ, ਨਵੀਂ ਦਿੱਲੀ) ਤੇ ਹੋਰ ਸਾਰੇ ਸਤਿਕਾਰਤ ਮਹਿਮਾਨਾਂ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਸ਼ੀਰਵਾਦ ਦਿੱਤਾ ।
Punjab Post Daily Online Newspaper & Print Media