
ਛੇਹਰਟਾ, 20 ਨਵੰਬਰ (ਸੁਖਬੀਰ ਖੁਰਮਨੀਆ)- ਹਰੇਕ ਖੇਤਰ ਵਿਚ ਅਮਨ ਸ਼ਾਂਤੀ ਬਣਾਏ ਰੱਖਣਾ ਪੁਲਿਸ ਦਾ ਫਰਜ ਹੈ, ਨਸ਼ਾ ਵੇਚਣ ਵਾਲੇ ਤੇ ਅਸ਼ਾਂਤੀ ਫੈਲਾਉਣ ਵਾਲੇ ਗੈਰ-ਸਮਾਜਿਕ ਅਨਸਰਾਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਏ.ਸੀ.ਪੀ ਪੱਛਮੀ ਗੁਰਪ੍ਰੀਤ ਸਿੰਘ ਨੇ ਅੱਜ ਪੱਛਮੀ ਦਾ ਚਾਰਜ ਸੰਭਾਲਣ ਮੋਕੇ ਕੀਤਾ।ਚਾਰਜ ਸੰਭਾਲਣ ਤੇ ਕੋਸਲਰ ਬਾਊ ਸਤਪਾਲ ਧਵਨ, ਅਧਿਆਪਕ ਦਲ ਦੇ ਆਗੂ ਕੰਵਰ ਸੰਧੂ, ਥਾਣਾ ਮੁੱਖੀ ਅਰੁਣ ਸ਼ਰਮਾ, ਭਾਜਪਾ ਆਗੂ ਨਰੇਸ਼ ਧਵਨ ਵਲੋਂ ਉਨਾਂ ਨੰ ਬੁੱਕੇ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੋਕੇ ਏਸੀਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਨਸ਼ਾ ਸਮੱਗਲਰਾਂ ਵਿਰੁੱਧ ਛੇੜੀ ਮੁਹਿਮ ਤਹਿਤ ਪੁਲਿਸ ਕਮਿਸ਼ਨਰ ਜਤਿਦਰ ਸਿਘ ਔਲਖ ਦੀ ਰਹਿਨੁਮਾਈ ਹੇਠ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਆਪਣੇ ਅਧਿਕਾਰਤ ਖੇਤਰ ਵਿਚ ਪੂਰੀ ਜਿਮੇਵਾਰੀ ਨਾਲ ਕਮ ਕਰਣਗੇ।ਉਨ੍ਹਾਂ ਸੱਟੇਬਾਜ਼ਾਂ, ਨਸ਼ੇ ਦੇ ਸੌਦਾਗਰਾਂ ਤੇ ਲੁੱਟਾਂ ਖੋਹਾਂ ਤੇ ਚੌਰੀ ਕਰਨ ਵਾਲੇ ਅਨਸਰਾਂ ਨੂੰ ਚਿਤਾਵਨੀ ਦਿਦੇ ਹੋਏ ਕਿਹਾ ਕਿ ਉਹ ਆਪਣੇ ਭੈੜੇ ਕਮਾਂ ਤੋਂ ਬਾਜ਼ ਆ ਜਾਣ। ਉਨ੍ਹਾਂ ਕਿਹਾ ਉਨ੍ਹਾਂ ਦਾ ਮੁੱਖ ਮਕਸਦ ਇਲਾਕੇ ਵਿਚੋਂ ਕਰਾਈਮ ਦਾ ਸਪੂਰਨ ਖਾਤਮਾ ਅਤੇ ਇਲਾਕੇ ਵਿਚ ਅਮਨ-ਸ਼ਾਂਤੀ ਦੀ ਬਹਾਲੀ ਲਈ ਯੋਗ ਉਪਰਾਲੇ ਕਰਨਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਨਾਲ ਰਾਬਤਾ ਕਾਇਮ ਕਰਕੇ ਇਲਾਕੇ ਵਿਚ ਹੋ ਰਹੀ ਘਟਨਾ ਸਬੰਧੀ ਸਹੀ ਇਤਲਾਹ ਦੇਣ ਤੇ ਇੰਨਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਵਿਚ ਪੁਲਸ ਦੀ ਮਦਦ ਕਰਨ ਤਾਂ ਕਿ ਇੰਨਾਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਇੰਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕੇ।ਇਸ ਮੋਕੇ ਚੇਅਰਮੈਨ ਜਿਲ੍ਹਾਂ ਕਾਂਗਰਸ ਕਮੇਟੀ ਲੇਬਰ ਸੈਲ ਅਰੁਣ ਕੁਮਾਰ ਪਿੰਕਾ, ਥਾਣਾ ਮੁੱਖੀ ਕੰਟੋਨਮੈਂਟ ਸੁਖਜਿੰਦਰ ਸਿੰਘ, ਚੋਂਕੀ ਇੰਚਾਰਜ ਘੰਣੂਪੁਰ ਭੁਪਿੰਦਰ ਸਿੰਘ, ਐਡੀਸ਼ਨਲ ਐਸ.ਐਚ.ਓ ਜਗਤਾਰ ਸਿੰਘ, ਧਰਮਿੰਦਰ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media