Saturday, July 25, 2026

ਭਾਜਪਾ ਘੱਟਗਿਣਤੀ ਮੋਰਚੇ ਦੀ ਹੋਈ ਮੀਟਿੰਗ

PPN2011201522

ਛੇਹਰਟਾ, 20 ਨਵੰਬਰ (ਸੁਖਬੀਰ ਖੁਰਮਨੀਆ)- ਭਾਜਪਾ ਘੱਟਗਿਣਤੀ ਮੋਰਚੇ ਦੀ ਇਕ ਅਹਿਮ ਮੀਟਿੰਗ ਐਗਜੈਕਟਿਵ ਮੈਂਬਰ ਪੰਜਾਬ ਮਾਨਿਕ ਅਲੀ ਦੀ ਪ੍ਰਧਾਨਗੀ ਹੇਂਠ ਹੋਈ, ਜਿਸ ਦੌਰਾਨ ਮੋਰਚੇ ਦੀ ਨੈਸ਼ਨਲ ਜਨਰਲ ਸੈਕਟਰੀ ਨਾਹੀਦਾ ਸ਼ੇਖ ਅਤੇ ਪੰਜਾਬ ਦੇ ਪ੍ਰਧਾਨ ਜਾਵੇਦ ਅਸਲਮ ਉੱਚੇਚੇ ਤੌਰ ਤੇ ਪਹੁੰਚੇ।ਇਸ ਮੋਕੇ ਮਨਿਉਰਿਟੀ ਸੈਲ ਵਲੋਂ ਨਾਹੀਦ ਸ਼ੇਖ ਨੂੰ ਮੁਸਲਮਾਨ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ, ਜਿਸ ਤੇ ਨਾਹੀਦ ਸ਼ੇਖ ਨੇ ਮੁਸਲਿਮ ਭਾਈਚਾਰੇ ਦੀਆਂ ਸਮਸਿਆਵਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਜਲਦ ਤੋ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਸਿੱਖਿਆ ਤੇ ਜੋਰ ਦੇਣ ਲਈ ਕਿਹਾ।ਬੇਟੀਆ ਨੂੰ ਪੜਾਉੇਣ ਲਈ ਵੀ ਜੋਰ ਦਿੱਤਾ ਗਿਆ।ਉਨ੍ਹਾਂ ਨੇ ਕਿਹਾ ਕਿ ਮੌਲਾਨਾ ਆਜਾਦ ਫਾਉਂਡੇਸ਼ਨ ਵਲੋਂ ਜੋ ਮੁਸਲਿਮ ਭਾਈਚਾਰੇ ਨੂੰ ਫੰਡ ਮਿਲਦੇ ਹਨ, ਇਸ ਫੰਡ ਨੂੰ ਪਹਿਲ ਦੇ ਅਧਾਰ ‘ਤੇ ਦਿੱਤਾ ਜਾਵੇ।ਨਾਹੀਦ ਸ਼ੇਖ ਨੂੰ ਘੱਟ ਗਿਣਤੀ ਮੋਰਚੇ ਵਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜਿਲ਼ਾ ਪ੍ਰਧਾਨ ਨਰੇਸ਼ ਸ਼ਰਮਾ, ਜਨਰਲ ਸੈਕਟਰੀ ਖੁਰਸ਼ੀਦ ਅਹਿਮਦ, ਮੋਲਨਾ ਸਾਹ ਆਲਮ, ਡਾ. ਨਸੀਮ, ਜਬੇਰ ਆਲਮ, ਮੁਹੰਮਦ ਤੂਫਾਨੀ, ਸਾਦਿਕ, ਇਫਤਿਖਾਰ ਆਲਮ, ਸ਼ੇਖ ਸਾਫਾ, ਕਾਸਿਮ ਅਲੀ, ਸ਼ੌਕੀਨ ਅਲੀ, ਸਮੀਮ ਠੇਕੇਦਾਰ, ਹੈਦਰ ਅਲੀ, ਦਿਲਦਾਰ ਹੁਸ਼ੈਨ, ਹਸੀਮ ਠੇਕੇਦਾਰ, ਪਰਵੇਜ ਠੇਕੇਦਾਰ, ਰਾਜਾਕ ਠੇਕੇਦਾਰ ਆਦਿ ਹਾਜਿਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply