Wednesday, September 9, 2026

’ਐਲ.ਆਈ.ਸੀ’ ਵੱਲੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਏਜੰਟਾਂ ਦਾ ਸਨਮਾਨ

PPN2011201528

ਪੱਟੀ, 20 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) -‘ਭਾਰਤੀ ਜੀਵਨ ਬੀਮਾ ਨਿਗਮ’ ਬ੍ਰਾਂਚ ਪੱਟੀ ਵਿਖੇ ਮੈਨੇਜਰ ਸੰਜੀਵ ਚਾਵਲਾ ਦੀ ਅਗਵਾਈ ਹੇਠ ਬ੍ਰਾਂਚ ਪੱਟੀ ਦੇ ਏਜੰਟਾ ਦੀ ਮੀਟਿੰਗ ਹੋਈ। ਇਸ ਮੌਕੇ ਮੈਨੇਜਰ ਸੰਜੀਵ ਚਾਵਲਾ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ‘ਭਾਰਤੀ ਜੀਵਨ ਬੀਮਾ ਨਿਗਮ’ ਬ੍ਰਾਂਚ ਪੱਟੀ ਦੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਏਜੰਟਾਂ ਨੂੰ ਸਨਮਾਨਿਤ ਕੀਤਾ ਗਿਆ। ਜਿਨਾਂ ਵਿੱਚ ਪਵਨ ਕੁਮਾਰ ਧਵਨ, ਅਵਤਾਰ ਸਿੰਘ, ਕਸ਼ਮੀਰ ਸਿੰਘ, ਸਵਰਣ ਸਿੰਘ ਅਤੇ ਲਖਵਿੰਦਰ ਸਿੰਘ ਆਦਿ ਏਜੰਟਾਂ ਨੂੰ ਐਲਆਈਸੀ ਦੀਆਂ ਸਕੀਮਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਣ ਲਈ ‘ਕੌਰਪੋਰੇਟ ਟ੍ਰਾਫੀ’ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਏਜੰਟ ਪਵਨ ਧਵਨ ਅਤੇ ਹੋਰਨਾਂ ਏਜੰਟਾਂ ਨੇ ਕਿਹਾ ਕਿ ਐਲਆਈਸੀ ਵੱਲੋਂ ਉਨਾਂ ਨੂੰ ਸਨਮਾਨਿਤ ਕਰਕੇ ਜੋ ਮਾਨ ਸਨਮਾਨ ਬਖਸ਼ਿਆ ਹੈ। ਉਸ ਦੇ ਉਹ ਸਦਾ ਰਿਣੀ ਰਹਿਣਗੇ ਅਤੇ ਭਵਿੱਖ ਵਿੱਚ ਹੋਰ ਵੀ ਲਗਣ ਮਿਹਨਤ ਨਾਲ ਕੰਪਨੀ ਦੀ ਤਰੱਕੀ ਲਈ ਕੰਮ ਕਰਨਗੇ। ਇਸ ਮੌਕੇ ਮੈਨੇਜਰ ਚਾਵਲਾ ਨੇ ਸਮੂਹ ਏਜੰਟਾ ਨੂੰ ਵਧਾਈ ਦਿੰਦਿਆਂ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਫੀਲਡ ਅਫ਼ਸਰ ਅਵਿਨਾਸ਼ ਕੁਮਾਰ, ਦਵਿੰਦਰ ਸਿੰਘ ਭੁੱਲਰ, ਘਨਸ਼ਾਮ ਦਾਸ, ਅਨੂਪ ਮੈਨੀ ਕੈਸ਼ੀਅਰ ਅਤੇ ਸਮੂਹ ਸਟਾਫ ਹਾਜ਼ਿਰ ਸੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply