Thursday, April 30, 2026

ਸ਼ਹੀਦ ਭਗਤ ਸਿੰਘ ਸੀਨੀ. ਸੈਕੰ ਸਕੂਲ ਪੱਟੀ ਵਿੱਚ ਸਲਾਨਾ ਅਥਲੈਟਿਕਸ ਮੀਟ ਸ਼ੁਰੂ

PPN2011201527

ਪੱਟੀ, 20 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਅੱਜ ਸ਼ਹੀਦ ਭਗਤ ਸਿੰਘ ਸੀਨੀ. ਸੈਕੰ ਸਕੂਲ ਪੱਟੀ ਵਿਖੇ ਸਲਾਨਾ ਅਥਲੈਟਿਕਸ ਮੀਟ ਦੀ ਸ਼ੁਰੂਆਤ ਕੀਤੀ ਗਈ।ਇਸ ਖੇਡ ਸਮਾਰੋਹ ਵਿੱਚ ਸz.ਅਮਨਦੀਪ ਸਿੰਘ ਭੱਟੀ ਐੱਸ.ਡੀ.ਐੱਮ ਪੱਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਅਥਲੈਟਿਕਸ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਜੀ ਨੇ ਜੋਤੀ ਜਗਾ ਕੇ ਕੀਤੀ। ਇਸ ਤੋਂ ਬਾਅਦ ਆਜ਼ਾਦੀ ਦੇ ਪ੍ਰਤੀਕ ਗੁਬਾਰੇ ਛੱਡੇ ਗਏ।ਇਸ ਸਮੇਂ ਉਹਨਾਂ ਨਾਲ ਸੰਸਥਾ ਦੇ ਚੇਅਰਮੈਨ ਸ੍ਰੀ ਰਾਮ ਇਕਬਾਲ ਸ਼ਰਮਾ, ਐਮ.ਡੀ. ਸ਼੍ਰੀ ਰਾਜੇਸ਼ ਭਾਰਦਵਾਜ, ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮਰਿਦੁਲਾ ਭਾਰਦਵਾਜ, ਮੈਡਮ ਨਿਸ਼ਾਤਾ ਭਾਰਦਵਾਜ, ਮੈਡਮ ਕ੍ਰਿਸ਼ਨਾ, ਸ਼ਹੀਦ ਭਗਤ ਸਿੰਘ ਐਜੂਕੇਸ਼ਨ ਨਾਲ ਜੁੜੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਪਿ੍ਰੰਸੀਪਲ ਅਤੇ ਸ਼ਹਿਰ ਦੀਆਂ ਸਨਮਾਨ ਯੋਗ ਹਸਤੀਆ ਸ਼ਾਮਲ ਸਨ।ਮੁੱਖ ਮਹਿਮਾਨ ਜੀ ਨੇੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। ਉਹਨਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣ ਕਿਉਂਕਿ ਖੇਡਾਂ ਹੀ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਂਦੀਆਂ ਹਨ। ਇਸ ਮੌਕੇ ਉਹਨਾਂ ਨੇ ਸਕੂਲ ਦੇ ਚੇਅਰਮੈਨ ਸ਼੍ਰੀ ਰਾਮ ਇਕਬਾਲ ਸ਼ਰਮਾ ਜੀ ਦੀ ਸ਼ਲਾਘਾ ਕੀਤੀ ਜੋ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕਰਦੇ ਹਨ।ਚੇਅਰਮੈਨ ਸ਼੍ਰੀ ਰਾਮਇਕਬਾਲ ਸ਼ਰਮਾ ਜੀ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਇਹ ਸਕੂਲ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।ਐਜੂਕੇਸ਼ਨ ਗਰੁੱਪ ਦੇ ਐਮ.ਡੀ. ਸ਼੍ਰੀ ਰਾਜੇਸ਼ ਭਾਰਦਵਾਜ ਜੀ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਖੇਡ ਨੂੂੰ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ ਨਾ ਕਿ ਜਿੱਤ ਹਾਰ ਦੀ ਭਾਵਨਾ ਨਾਲ। ਉਹਨਾਂ ਨੇ ਸਮਾਜ ਵਿੱਚ ਵੱਧ ਰਹੀ ਨਸ਼ਾਖੋਰੀ ਤੇ ਰੋਕ ਲਾਉਣ ਲਈ ਵਿਦਿਆਰਥੀਆਂ ਨੂੰ ਖੇਡ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਰਿਦੁਲਾ ਭਾਰਦਵਾਜ ਜੀ ਨੇ ਸਕੂਲ ਦੇ ਸਟੇਟ ਅਤੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਬੱਚੇ ਸਿਰਫ਼ ਪੜ੍ਹਾਈ ਵਿੱਚ ਹੀ ਨਹੀਂ ਬਲਕਿ ਹੋਰ ਖੇਤਰਾਂ ਵੀ ਜਿਵੇਂ ਖੇਡਾਂ, ਵਿਗਿਆਨ, ਨੈਤਿਕ ਸਿੱਖਿਆ, ਸੱਭਿਆਚਾਰ ਸਰਗਰਮੀਆਂ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਪੜ੍ਹਾਈ ਵਿੱਚ ਜਿੱਥੇ ਬੱਚੇ ਪੰਜਾਬ ਦੀ ਮੈਰਿਟ ਲਿਸਟ ਵਿੱਚ ਆਉਂਦੇ ਹਨ ਉੱਥੇ ਖੇਡਾਂ ਵਿੱਚ ਖਿਡਾਰੀ ਸਟੇਟ ਅਤੇ ਨੈਸ਼ਨਲ ਪੱਧਰ ਤੱਕ ਖੇਡ ਕੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕਰ ਰਹੇ ਹਨ।
ਸਮਾਗਮ ਦੀ ਸ਼ੁਰੂਆਤ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ ਸਕੂਲੀ ਬੈਂਡ ਨਾਲ ਪਰੇਡ ਕਰਦੇ ਹੋਏ ਕੀਤੀ।ਵਿਦਿਆਰਥੀਆਂ ਨੇ ਹਾਊਸ ਕਮਾਂਡਰਾਂ ਅਤੇ ਸਟੇਟ ਖਿਡਾਰੀਆਂ ਨਾਲ ਮਿਲ ਕੇ ਇਹਨਾਂ ਖੇਡਾਂ ਵਿੱਚ ਖੇਡ ਭਾਵਨਾ ਨਾਲ ਭਾਗ ਲੈਣ ਦੀ ਸਹੁੰ ਚੁੱਕੀ।ਇਹ ਖੇਡਾਂ ਪੰਜ ਹਾਊਸਾਂ ਦੇ ਖਿਡਾਰੀਆਂ ਵਿੱਚ ਹੋ ਰਹੀਆਂ ਹਨ।ਇਸ ਤੋਂ ਬਾਅਦ 100 ਮੀ. 200 ਮੀ. 400 ਮੀ. 1500 ਮੀ. ਦੌੜ, ਲੰਬੀ ਛਾਲ, ਡਿਸਕਸ ਥਰੋਅ, ਗੋਲਾ, ਜੈਵਲਿਨ ਥਰੋਅ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਹਨਾਂ ਖੇਡਾਂ ਵਿੱਚ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply