ਪੱਟੀ, 20 (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਲੋਕਾ ਵਿਚ ਭਾਰੀ ਰੋਸ,ਮੌਕੇ ‘ਤੇ ਪੁੱਜੀ ਪੁਲਸ,ਅਣਪਛਾਤੇ ਵਿਅਕਤੀਆ ਖਿਲਾਫ ਮਾਮਲਾ ਦਰਜ। ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀ ਲੈ ਰਹੀਆਂ।ਸ਼ੁੱਕਰਵਾਰ ਨੂੰ ਪੱਟੀ ਦੇ ਨੇੜਲੇ ਪਿੰਡ ਕੋਟ ਬੁੱਢਾ ਵਿਖੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਦਸ਼ਮ ਗ੍ਰੰਥ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਹੈ ਪੁਲਸ ਨੇ ਇਸ ਸੰਬਧੀ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੂਰੂ ਕਰ ਦਿੱਤੀ ਹੈ।ਹਾਲਾਕਿ ਇਸ ਘਟਨਾ ਕਾਰਨ ਸਿੱਖ ਸੰਗਤਾ ‘ਚ ਰੋਹ ਪਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦੇ ਹੋਏ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆ ਨੇ ਦੱਸਿਆ ਕਿ ਰੋਜ਼ ਵਾਂਗ ਗੁਰਦੁਅਰਾ ਛੇਵੀ ਪਾਤਸ਼ਾਹੀ ਪਿੰਡ ਕੋਟ ਬੁੱਢਾ ਦੇ ਗ੍ਰੰਥੀ ਤਰਸੇਮ ਸਿੰਘ ਨੇ ਸ਼ਾਮ ਨੂੰ ਸ਼੍ਰੀ ਰਹਿਰਾਸ ਸਾਹਿਬ ਦਾ ਪਾਠ ਕੀਤਾ,ਉਪਰੰਤ ਹੁਕਮਨਾਮੇ ਲਈ ਜਦ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪੰਨੇ ਖੋਲੇ ਤਾਂ ਅੰਗ ਨੰਬਰ 719 ਤੋ ਲੈ ਕੇ 754 ਅੰਗ ਭੰਗ ਕੀਤੇ ਹੋਏ ਸਨ ਅਤੇ ਇਸ ਦੇ ਨਾਲ ਸ਼ੁਸ਼ੋਭਿਤ ਦਸ਼ਮ ਗ੍ਰੰਥ ਜੀ ਦੇ 720 ਤੋ 725 ਤੱਕ ਦੇ ਅੰਗ ਭੰਗ ਹੋਏ ਸਨ।ਪਿੰਡ ਦੀ ਸੰਗਤ ਤੇ ਲੋਕਲ ਗੁਰਦੁਅਰਾ ਕਮੇਟੀ ਦੇ ਮੈਂਬਰ ਨੇ ਪੁਲਸ ਨੂੰ ਜਾਣਕਾਰੀ ਦਿੱਤੀ।ਡੀਸੀ ਬਲਵਿੰਦਰ ਸਿੰਘ ਧਾਲੀਵਾਲ,ਐਸਪੀ (ਆਈ) ਜਗਮੋਹਣ ਸਿੰਘ,ਡੀਐਸਪੀ ਸਬ ਡਵੀਜਨ ਦਵਿੰਦਰ ਸਿੰਘ ਸੰਧੂ ਅਤੇ ਥਾਣਾ ਮੁੱਖੀ ਮੈਡਮ ਰਾਜਵਿੰਦਰ ਕੌਰ ਬਾਜਵਾ ਪੱਟੀ ਤੌ ਇਲਾਵਾ ਨੇੜਲੇ ਪਿੰਡਾ ਤੋ ਭਾਰੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਪੂਜ ਗਈ। ਦੇਰ ਰਾਤ ਤੱਕ ਪੁਲਿਸ ਵੱਲੋ ਇਸ ਘਟਨਾ ਸੰਬਧੀ ਜਾਚ ਕੀਤੀ ਜਾ ਰਹੀ ਸੀ ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media