Tuesday, March 24, 2026

ਬੀ.ਐਸ.ਐਫ ਤੇ ਕਾਊਂਟਰ ਇੰਨਟੈਲੀਜੈਂਸ ਵਿਭਾਗ ਵੱਲੋਂ 1 ਅਰਬ 5 ਕਰੋੜ ਦੀ ਹੈਰੋਇਨ ਬਰਾਮਦ

PPN2111201508ਪੱਟੀ, 21 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਭਾਰਤ ਪਕਿਸਤਾਨ ਸਰਹੱਦ ਸੈਕਟਰ ਖੇਮਕਰਨ ਵਿਖੈ ਤੈਨਾਤ ਬੀ ਐਸ ਐਫ ਦੀ 191 ਬਟਾਲੀਅਨ ਖੇਮਕਰਨ ਅਤੇ ਕਾਉਂਟਰ ਇੰਟੈਲੀਜੈਂਸ ਵਿਭਾਗ ਦੇ ਸਾਝੇਂ ਅਪਰੇਸ਼ਨ ਦੋਰਾਣ ਬੀਤੀ ਰਾਤ ਤਸਕਰਾਂ ਨਾਲ ਹੋਈ ਮੁਠਭੇੜ ਪਿੱਛੌ 1ਅਰਬ 5 ਕਰੋੜ ਕੀਮਤ ਦੀ 21 ਪੈਕੇਟ ਹੈਰੋਇਨ ,1 ਪਿਸਟਲ ਚਾਇਨਾ ਮੇਡ,ਇੱਕ ਮੈਗਜੀਨ 5 ਰਾਉਂਡ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬਧ ਵਿਚ ਬੀ ਐਸ ਐਫ ਪੰਜਾਬ ਦੇ ਆਈ ਜੀ ਅਨਿਲ ਪਾਲੀਵਾਲ ਨੇ ਸੈਕਟਰ ਖੇਮਕਰਨ ਅਦੀਨ ਪੈਂਦੀ ਸਰਹੱਦੀ ਚੋਂਕੀ ਗਜਲ ਵਿਖੈ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਬੀਤੀ ਰਾਤ ਕਰੀਬ 2:30 ਵਜੇ ਸਰਹੱਦੀ ਚੋਂਕੀ ਗਜਲ ਦੇ ਪਿੱਲਰ ਨੰ 171/6 ਨੇੜੇ ਦੋ ਤਿੰਨ ਪਕਿਸਤਾਨੀ ਤੱਸਕਰ ਭਾਰਤੀ ਸੀਮਾ ਵੱਲ ਆਉਦੇਂ ਦਿਖਾਈ ਦਿੱਤੇ ਜਦੋਕਿ ਇਸ ਸੰਬਧੀ ਸਾਡੇ ਖੁਫੀਆ ਤੰਤਰ ਵਲੋ ਸਾਨੂੰ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਸੀ ਕਿ ਇਸ ਖੇਤਰ ਵਿੱਚ ਭਾਰਤੀ ਅਤੇ ਪਕਿਸਤਾਨੀ ਤਸਕਰ ਇਸ ਇਲਾਕੇ ਅੰਦਰ ਤਸਰਕੀ ਦੀ ਵਾਰਦਾਤ ਨੂੰ ਅੰਜਾਮ ਦੀ ਤਿਆਰੀ ਵਿੱਚ ਹਨ ਜਿਸ ਦੇ ਚੱਲਦਿਆ ਸਾਡੇ ਜਵਾਨਾਂ ਵਲੋਂ ਇਸ ਇਲਾਕੇ ਅੰਦਰ ਪੂਰੀ ਤਰਾਂ ਚੋਕਸੀ ਬਣਾਈ ਹੋਈ ਸੀ ਜਦੋ ਪਕਿਸਤਾਨੀ ਤਸਕਰ ਭਾਰਤੀ ਹੱਦ ਵਿਚ ਦਾਖਲ ਹੋਕੇ ਪਲਾਸਿਟਕ ਦੀ ਪਾਇਪ ਰਾਂਹੀ ਭਾਰਤ ਵੱਲ ਭੇਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸਾਡੇ ਜਵਾਨਾ ਨੇ ਉਹਨਾਂ ਨੂੰ ਲਲਕਾਰਿਆ ਤੇ ਉਹਨਾਂ ਉਪਰ ਕੁਝ ਫਾਇਰ ਕੀਤੇ ਜਿਸ ਤੇ ਪਕਿਸਤਾਨੀ ਤਸਕਰਾਂ ਨੇ ਅੱਗੋ ਜਵਾਬੀ ਫਾਇਰਿੰਗ ਕੀਤੀ ਅਤੇ ਹਨੇਰੇ ਦਾ ਫਾਇਦਾ ਚੁਕਦੇ ਹੋਏ ਵਾਪਿਸ ਪਕਿਸਤਾਨ ਵੱਲ ਭੱਜ ਗਏ । ਬਾਅਦ ਵਿੱਚ ਜਦੋ ਇਸ ਇਲਾਕੇ ਦੀ ਛਾਣਬੀਨ ਕੀਤੀ ਗਈ ਤਾਂ 21 ਪੈਕੇਟ ਹੈਰੋਇਨ ਬਰਾਮਦ ਹੋਈ।ਜਿਸ ਦੀ ਅੰਤਰਰਾਸ਼ਟਰੀ ਬਜਾਰ ਵਿਚ ਕੀਮਤ 1 ਅਰਬ 5 ਕਰੋੜ ਦੱਸੀ ਜਾ ਰਹੀ ਹੈ।ਇਸ ਮਾਮਲੇ ਦੇ ਸਬੰਧ ਕਾਂਊਂਟਰ ਇੰਟੈਲੀਜੈਂਸ ਵਿਭਾਗ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੇ ਜਾਣ ਦਾ ਸਮਾਚਾਰ ਹੈ ਇਸ ਮੋਕੇ ਡੀ ਆਈ ਜੀ ਆਰਟ ਐਸ ਕਟਾਰੀਆ,ਡੀ ਆਈ ਜੀ ਆਰ ਕੇ ਥਾਪਾ ,ਸੀ ਐਸ ਤੋਮਰ ਸੈਕਂਡ ਕਮਾਡੈਂਟ, ਏ ਆਈ ਜੀ ਬਲਦੇਵ ਸਿਮਘ ਕਾਊਂਟਰ ਇੰਟੈਲੀੌਜੈਂਸ ,ਇੰਸਫੈਕਟਰ ਗੁਰਿੰਦਰ ਸਿੰਘ ਨਾਗਰਾ ,ਐਸ ਐਨ ਦੁਬੈ ਡੀ ਸੀ ਜੀ,ਏ ਐਨ ਤਿਵਾੜੀ ਅਰਜੁਡੈਂਟ,ਆਰ ਐਸ ਰਾਵਤ, ,ਇੰਸ ਅਰੁਣ ਕੁਮਾਰ ਸਿੰਘ, ਸੰਜੀਵ ਭਗਤ, ਵਿਨੈ ਕੁਮਾਰ, ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply