Tuesday, April 28, 2026

ਗਿਆਰਵੀਂ ਸ਼ਰੀਫ ਦੀ ਖੁਸ਼ੀ ‘ਚ ਵਿਸ਼ਾਲ ਭੰਡਾਰਾ ਅਤੇ ਸੂਫ਼ੀ ਮਹਿਫ਼ਲ 23 ਨੂੰ

PPN2111201513

ਸੰਦੌੜ, 21 ਨਵੰਬਰ (ਹਰਮਿੰਦਰ ਸਿੰਘ ਭੱਟ)- ਪੀਰ ਗਿਆਰਵੀਂ ਵਾਲੇ ਅਬਦੁੱਲ ਕਾਦਿਰ ਜਿਲਾਨੀ ਵੈਲਫੇਅਰ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 23 ਨਵੰਬਰ ਦਿਨ ਸੋਮਵਾਰ ਨੂੰ ਗਿਆਰਵੀਂ ਸ਼ਰੀਫ ਦੀ ਖੁਸ਼ੀ ‘ਚ ਮੰਡੀ ਅਹਿਮਦਗੜ੍ਹ ਵਿਖੇ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ।ਇਸ ਭੰਡਾਰੇ ਸਬੰਧੀ ਗੱਦੀ ਨਸ਼ੀਨ ਬਾਬਾ ਇਕਬਾਲ ਸ਼ਾਹ ਕਾਦਰੀ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਆਰਵੀਂ ਸ਼ਰੀਫ ਦੀ ਖੁਸ਼ੀ ‘ਚ ਇਹ ਵਿਸ਼ਾਲ ਭੰਡਾਰਾ ਅਤੇ ਸੂਫ਼ੀ ਮੁਹਿਫ਼ਲ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤੇ ਇਸ ਸਮੇਂ ਬੱਚਿਆਂ ਨੂੰ ਕੁਰਾਨ ਸਬੰਧੀ ਧਾਰਮਿਕ ਲਿਟਰੈਚਰ ਵੀ ਮੁਫ਼ਤ ਵੰਡਿਆ ਜਾਵੇਗਾ।ਇਸ ਭੰਡਾਰੇ ਵਿੱਚ ਸਾਂਈ ਬਾਬਾ ਉਮਰੇ ਸ਼ਾਹ ਜੀ ਕਾਦਰੀ ਮੁੱਖ ਮਹਿਮਾਨ ਦੇ ਤੌਰ ਤੇ ਹਾਜਰੀ ਲਿਵਾਉਣਗੇ।ਇਸ ਤੋਂ ਇਲਾਵਾ ਇਸ ਭੰਡਾਰੇ ‘ਚ ਕਵੱਲਾਂ ਰਾਹੀ ਸੂਫ਼ੀ ਮਹਿਫ਼ਲ ਅਤੇ ਸ਼ਿਰਮੌਰ ਕਲਾਕਾਰਾਂ ਵਜੋਂ ਗਾਇਕ ਸੁੱਖੀ ਸੁਖਦੀਪ ਪਟਿਆਲਾ, ਜੱਗੀ ਗਿੱਲ, ਬੀਰਬਲ ਪੰਡੋਰੀ, ਅਮ੍ਰਿੰਤ ਮਾਜਰੀ, ਸਮਸ਼ਾਦ ਅਲੀ ਝੁਨੇਰ, ਹੈਰੀ ਹੀਰ, ਗਾਇਕਾ ਹਰਪ੍ਰੀਤ ਭੱਟੀ, ਬਲਦੇਵ ਫੇਰੂਰਾਈ ਆਦਿ ਕਲਾਕਾਰਾਂ ਵੱਲੋਂ ਸੰਗੀਤਕ ਰੰਗ ਬੰਨਿਆ ਜਾਵੇਗਾ।ਸੂਫ਼ੀ ਗੀਤਕਾਰ ਹਾਕਮ ਮਾਜਰੀ, ਗੀਤਕਾਰ ਨਵੀ ਬੰਗੜ ਅਤੇ ਉੱਘੇ ਪੰਜਾਬੀ ਲੇਖਕ ਤੇ ਗੀਤਕਾਰ ਤਰਸੇਮ ਮਹਿਤੋ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ।ਇਸ ਸਮੇਂ ਉਨ੍ਹਾਂ ਨਾਲ ਡਾ. ਨਜ਼ੀਰ ਮੁਹੰਮਦ, ਸ. ਬਿੱਕਰ ਸਿੰਘ ਸੋਹੀ, ਸ. ਨਿਰਮਲ ਸਿੰਘ, ਬਾਬਾ ਪਾਸੀ ਸ਼ਾਹ ਕਾਦਰੀ, ਬਾਬਾ ਰਲੇ ਸ਼ਾਹ ਕਾਦਰੀ, ਹਰਪਾਲ ਸਿੰਘ, ਅਜੀਤ ਸਿੰਘ, ਲਵਪ੍ਰੀਤ ਸਿੰਘ, ਸੁਖਜਿੰਦਰ ਸਿੰਘ ਸੋਢੀ, ਸਾਬਕਾ ਸਰਪੰਚ ਬਲਜੀਤ ਸਿੰਘ, ਸੁਰਿੰਦਰ ਸਿੰਘ, ਸੁਖਦੇਵ ਸਿੰਘ, ਸੰਜੇ ਸੂਦ, ਮੁਹੰਮਦ ਸਾਹਿਲ, ਮੁਹੰਮਦ ਤਾਹਿਲ, ਮੁਹੰਮਦ ਬਸੀਰ ਆਦਿ ਸੇਵਾਦਾਰ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply