Friday, October 16, 2026

ਬਾਲ ਸਭਾ ‘ਚ ਕਰਵਾਏ ਵੱਖ-ਵੱਖ ਮੁਕਾਬਲੇ

U
U

ਸੰਦੌੜ, 21 ਨਵੰਬਰ (ਹਰਮਿੰਦਰ ਸਿੰਘ ਭੱਟ)- ਉੱਚ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਗੁਰਬਖਸਪੁਰਾ ਵਿਖੇ ਹੋਈ ਬਾਲ ਸਭਾ ਵਿੱਚ ‘ਗੁਰਪੁਰਬ’ ਅਤੇ ‘ਬਾਲ ਸਭਾ’ ਤੋਂ ਇਲਾਵਾ ਵੱਖ ਟੌਪਕਾਂ ਤੇ ਬੱਚਿਆਂ ਦੀ ਸਿਰਜਣਾਤਮਕ ਸ਼ਕਤੀ ਦੇ ਵਿਕਾਸ ਲਈ ਮੁਕਾਬਲੇ ਕਰਵਾਏ ਗਏ।ਇਸ ਸਮੈ ਬੱਚਿਆਂ ਕੋਲੋ ਜੁਬਾਨੀ ਮੁਕਾਬਲਿਆਂ ਵਿੱਚ ਸ਼ਹੀਦ,ਧਰਮਿਕ ਸਥਾਨ ਆਂਦਿ ਵਿਸ਼ਿਆਂ ਨੂੰ ਲੈ ਕੇ ਵੀ ਮੁਕਾਬਲੇ ਕਰਵਾਏ ਗਏ।ਮੁੱਖ ਅਧਿਆਪਕ ਸ੍ਰੀ ਬਲਵੀਰ ਚੰਦ ਜੀ ਨੇ ਬੱਚਿਆਂ ਨੂੰ ਆਮ ਗਿਆਨ ਵਧਾਉਣ ਅਤੇ ਇਸ ਦੀ ਮਹੱਤਤਾ ਸੰਬੰਧੀ ਜਾਣਕਾਰੀ ਦਿੱਤੀ।ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।ਇਸ ਸਮੇਂ ਮੈਡਮ ਅਮਰਜੀਤ ਕੌਰ ਬਧੇਸ਼ਾ,ਸਤਵਿੰਦਰ ਕੌਰ,ਜਗਤਾਰ ਸਿਘ,ਜਸਵੀਰ ਸਿੰਘ ਅਤੇ ਮੈਡਮ ਪਰਮਜੀਤ ਕੌਰ ਪੰਜਗਰਾਈਆਂ ਵੀ ਹਾਜਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply