Wednesday, October 14, 2026

ਬਾਦਲ ਪਿਉ – ਪੁੱਤ ਨਾਦਰ ਸਾਹੀ ਨੀਤੀਆਂ ਅਧੀਨ ਲੋਕਾਂ ਨੂੰ ਡਰਾ ਧਮਕਾ ਕੇ ਲੋਕਤੰਤਰ ਦਾ ਗਲਾ ਘੁੱਟ ਰਹੇ ਹਨ – ਕਲਕੱਤਾ

ਮਹਿਲ ਕਲਾਂ, 22 ਨਵੰਬਰ (ਪ.ਪ) – ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਵਿਚ ਪਹੁੰਚਾਉਣ ਲਈ ਅਤੇ ਸੂਬੇ ਵਿਚ ਗੁਰੂ ਸਾਹਿਬ ਜੀ ਹੋਈ ਬੇਅਦਬੀ ਨੂੰ ਲੈ ਇੱਕ ਅਹਿਮ ਮੀਟਿੰਗ ਅੱਜ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਨਛੱਤਰ ਸਿੰਘ ਕਲਕੱਤਾ ਦੀ ਅਗਵਾਈ ਹੇਠ ਪਿੰਡ ਮਹਿਲ ਖੁਰਦ ਵਿਖੇ ਹੋਈ । ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਪੁੱਜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਸਾਲੈਸ ਅਵਸਤੀ, ਡੀ ਕੇ ਵਰਮਾ ਨੇ ਕਿਹਾ ਕਿ ਬਾਦਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੋ ਚੁੱਕਾ ਹੈ। ਹੁਣ ਪੰਜਾਬ ਵਿੱਚ ਕਾਨੂੰਨ ਨਾ ਦੀ ਕੋਈ ਵੀ ਚੀਜ ਦਿਖਾਈ ਨਹੀ ਦਿੰਦੀ। ਬਾਦਲ ਪਿਉ ਪੁੱਤ ਨਾਦਰ ਸਾਹੀ ਨੀਤੀਆਂ ਅਧੀਨ ਲੋਕ ਆਵਾਜ਼ ਨੂੰ ਦਬਾਉਣ ਲਈ ਆਪਣੀ ਪੁਲਸ ਰਾਹੀ ਲੋਕਾਂ ਨੂੰ ਡਰਾਂ ਧਮਕਾ ਕੇ ਸ਼ਰੇਆਮ ਲੋਕਤੰਤਰ ਦਾ ਗਲਾ ਘੁੱਟ ਰਹੇ ਹਨ।ਮੀਟਿੰਗ ਵਿੱਚ ਨਛੱਤਰ ਸਿੰਘ ਕਲਕੱਤਾ ਤੇ ਮਾਸਟਰ ਦਰਸਨ ਸਿੰਘ ਪੰਡੋਰੀ ਨੇ ਕਿਹਾ ਕਿ ਸੱਤਾਧਾਰੀ ਬਾਦਲ ਸਰਕਾਰ ਦੇ ਰਾਜ ਅੰਦਰ ਨਸਿਆ ਦਾ ਖੁੱਲ ਕੇ ਵਪਾਰ ਹੋ ਰਿਹਾ , ਜਿਸ ਨਾਲ ਸੈਂਕੜੇ ਨੌਜਵਾਨ ਰੋਜ਼ਾਨਾ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।ਨੌਜਵਾਨੀ ਨੂੰ ਖਤਮ ਕਰਨ ਦੇ ਲਈ ਇੱਕ ਸੋਚੀ ਸਮਝੀ ਸਾਜਿਜ਼ ਅਧੀਨ ਆਰ ਐਸ ਐਸ ਦੇ ਏਜੰਡੇ ਤੇ ਬਾਦਲ ਪਰਿਵਾਰ ਸੱਤਾ ਦੀ ਲਾਲਸਾ ਕਾਰਨ ਇਹ ਘਿਨੌਨੀ ਖੇਡ ਰਹੇ ਹਨ। ਪੰਜਾਬ ਦੇ ਲੋਕ ਹੁਣ ਇਨ੍ਹਾਂ ਲੂੰਬੜ ਚਾਲਾਂ ਨੂੰ ਭਲੀ ਭਾਂਤ ਸਮਝ ਚੁੱਕੇ ਹਨ। ਹੁਣ ਪੰਜਾਬ ਦੇ ਲੋਕ ਬਾਦਲ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲੇ ਹੋ 2017 ਦੀ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਤਾਂ ਕਿ ਇਸ ਸਕਾਰ ਤੋਂ ਮੁਕਤੀ ਪਾਈ ਜਾ ਸਕੇ। ਇਸ ਮੌਕੇ ਸਰਕਲ ਪ੍ਰਧਾਨ ਪ੍ਰਗਟ ਸਿੰਘ ਮਹਿਲ ਖੁਰਦ, ਗੁਲਵੰਤ ਸਿੰਘ, ਬਹਾਦਰ ਸਿੰਘ ਜੌਹਲ , ਦਰਸਨ ਸਿੰਘ ਹਰੀ ਪੰਡੋਰੀ, ਡਾ ਤੀਰਥ ਸਰਮਾ, ਨਾਇਬ ਸਿੰਘ ਭੋਲੋ ਆਦਿ ਵਰਕਰ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply