
ਨਥਾਣਾ, 22 ਨਵੰਬਰ (ਪ.ਪ)- ਸ਼੍ਰੀ ਆਨੰਤ ਅਨਾਥ ਆਸ਼ਰਮ ਡੇਰਾ ਸਨ੍ਹਾਂਵਾਲਾ ਗੰਗਾ ਰੋਡ ਨਥਾਣਾ ਵਿਖੇ ਅਥਰਵ ਗੋਇਲ ਪੁੱਤਰ ਰਾਜੀਵ ਗੋਇਲ ਵਾਸੀ ਗਨੇਸ਼ ਨਗਰ ਬਠਿੰਡਾ ਨੇ ਅਨਾਥ ਬੱਚਿਆਂ ਨਾਲ ਆਪਣਾ ਦੂਜਾ ਜਨਮ ਦਿਨ ਮਨਾਇਆ। ਇਸ ਮੌਕੇ ਅਥਰਵ ਦੀ ਮਾਤਾ ਰੇਸੂ ਗੋਇਲ , ਦਾਦਾ ਤਨਸੁਖ ਗੋਇਲ ਅਤੇ ਦਾਦੀ ਸਰੋਜ ਬਾਲਾ ਨੇ ਦੱਸਿਆਂ ਕਿ ਬੱਚੇ ਦੇ ਮਨ ਦੀ ਖਾਹਿਸ਼ ਸੀ ਕਿ ਉਹ ਆਪਣਾ ਜਨਮ ਦਿਨ ਜ਼ਿਆਦਾ ਬੱਚਿਆਂ ਨਾਲ ਰਲ ਕੇ ਖੂਬ ਮਨਾਏਗਾ। ਬੱਚੇ ਦੀ ਤਮੰਨਾ ਨੂੰ ਪੂਰਾ ਕਰਨ ਲਈ ਉਨ੍ਹਾਂ ਅਨਾਥ ਆਸ਼ਰਮ ਦੇ ਬੱਚਿਆਂ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਉਹ ਅਨਾਥ ਬੱਚਿਆਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਦੌਰਾਨ ਅਨਾਥ ਬੱਚਿਆਂ ਨਾਲ ਮਿਲਕੇ ਅਥਰਵ ਨੇ ਕੇਕ ਕੱਟਿਆਂ ਅਤੇ ਸਾਰੇ ਬੱਚਿਆਂ ਦੇ ਸਿਰਾਂ ਤੇ ਜਨਮ ਦਿਨ ਵਾਲੀਆਂ ਟੋਪੀਆਂ ਦਿੱਤੀਆਂ। ਹਾਜ਼ਰ ਬੱਚਿਆਂ ਨੂੰ ਖਾਣ ਪੀਣ ਦੇ ਸਮਾਨ ਤੋ ਇਲਾਵਾ ਲੋਂੜੀਦਾ ਰਾਸ਼ਨ ਵੀ ਮਹੱਈਆ ਕਰਵਾਇਆ ਗਿਆ। ਅਥਰਵ ਦੇ ਨਾਲ ਆਏ ਕਪਿਲ ਗੋਇਲ,ਸੁਮਨ ਗੋਇਲ, ਸਖਸਮ, ਸਰੇਸ਼ਠਾ,ਰਕਸ਼ਿਤ ਆਦਿ ਤੋ ਇਲਾਵਾ ਅਨਾਥ ਬੱਚਿਆਂ ਨੇ ਹੈਪੀ ਬਰਥ ਡੇ ,ਹੈਪੀ ਬਰਥ ਡੇ ਕਹਿ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਅਨਾਥ ਆਸ਼ਰਮ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Punjab Post Daily Online Newspaper & Print Media