Thursday, September 10, 2026

18ਵੀ ਸਦੀ ਦੇ ਮਹਾਨ ਖਾੜਕੂ ਜਰਨੈਲ ਬਾਬਾ ਸ਼ਾਮ ਸਿੰਘ ਜੀ ਦਾ 325ਵਾਂ ਸਲਾਨਾ ਜੌੜ ਮੇਲਾ 23, 24 ਤੇ 25 ਨੂੰ

PPN2211201504

ਖਾਲੜਾ, 22 ਨਵੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ)- ਜਿਲਾ ਤਰਨਤਾਰਨ ਅਧੀਨ ਆਉਦੇ ਪਿੰਡ ਨਾਰਲਾ ਵਿਖੇ ਗੁਰਦੁਆਰਾ ਧੰਨ-ਧੰਨ ਬਾਬਾ ਸ਼ਾਮ ਸਿੰਘ ਜੀ ਦਾ 325ਵਾਂ ਸਲਾਨਾ ਜੌੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿਚ ਢਾਡੀ ਜਥਾ ਭਾਈ ਮਨਬੀਰ ਸਿੰਘ ਪਹੁਵਿੰਡ ਕਵੀਸਰ ਭਾਈ ਜੋਗਾ ਸਿੰਘ ਜੋਗੀ ਕਥਾ ਵਾਚਕ ਭਾਈ ਸੰਦੀਪ ਸਿੰਘ ਖਾਲੜਾ ਪ੍ਰੌ: ਸੁਰਿੰਦਰ ਸਿੰਘ ਕਨੇਡਾ ਵਾਲੇ ਕਵੀਸਰ ਜਥੇਦਾਰ ਲਖਵਿੰਦਰ ਸਿੰਘ ਸੋਹਲ ਗੁਰਦਾਸਪੁਰ ਵਾਲੇ ਪਹੁੰਚ ਰਹੇ ਹਨ ਜੋ ਕਿ ਬਾਬਾ ਜੀ ਦੀ ਜੀਵਨੀ ਬਾਰੇ ਚਾਨਣਾ ਪਾ ਕੇ ਸੰਗਤਾ ਨੂੰ ਨਿਹਾਲ ਕਰਨ ਗੇ ਅਤੇ ਸ਼ਾਮ ਵੇਲੇ ਕਬੱਡੀ ਦੀਆ ਟੀਮਾ ਵਿਚਕਾਰ ਫਸਵੇ ਮੁਕਾਬਲੇ ਹੋਣਗੇ ਜਿਸ ਵਿਚ ਪਹੁੰਚ ਰਹੀਆ ਟੀਮਾ ਕਪੂਰਥਲਾ ਕਲੱਬ ਅਤੇ ਬਾਬਾ ਬੁੱਢਾ ਸਾਹਿਬ ਜੀ ਕਲੱਬ ਰਮਦਾਸ ਦੀਆ ਟੀਮਾ ਵਿਚਕਾਰ ਕਬੱਡੀ ਦੇ ਮੈਚ ਹੋਣਗੇ ਅਤੇ ਸਾਰੇ ਮੇਲੇ ਦਾ ਪ੍ਰਬੰਧ ਗੁਰਦੁਆਰਾ ਬਾਬਾ ਸ਼ਾਮ ਸਿੰਘ ਜੀ ਨਾਰਲਾ ਮੁੱਖ ਸੇਵਾਦਾਰ ਬਾਬਾ ਸਤਿਨਾਮ ਸਿੰਘ ਜੀ ਦੀ ਰਹਿਨਮਾਈ ਹੇਠ ਬੜੀ ਧੂੰਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ ਅਤੇ 23 ਨਵੰਬਰ ਨੂੰ ਨਗਰ ਕੀਰਤਨ 24 ਨੂੰ ਅ੍ਰੰਮਿਤ ਸੰਚਾਰ 25 ਨੂੰ ਜੌੜ ਮੇਲਾ ਮਨਾਇਆ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇ ਗਾ ਅਤੇ ਬਾਬਾ ਜੀ ਦੀ ਇਜਾਜ਼ਤ ਤੋ ਬਗੈਰ ਬਾਹਰਲੇ ਕਿਸੇ ਵਿਅਕਤੀ ਨੂੰ ਵੀ ਸਟੇਜ ਤੋ ਟਾਇਮ ਨਹੀ ਦਿੱਤਾ ਜਾਵੇਗਾ ਅਤੇ ਕੋਈ ਵੀ ਬੁਲਾਰਾ ਸਟੇਜ ਉਤੇ ਕਿਸੇ ਕਿਸਮ ਦੀ ਸਿਆਸਤ ਦੀ ਗੱਲ ਨਹੀ ਕਰੇਗਾ ਸਿਰਫ ਬਾਬਾ ਸ਼ਾਮ ਸਿੰਘ ਜੀ ਨਾਲ ਅਤੇ ਧਾਰਮਿਕ ਵਿਸ਼ਿਆਂ ‘ਤੇ ਬੋਲ ਸਕਦਾ ਹੈ ਇਸ ਸਮੇ ਮੁੱਖ ਸੇਵਾਦਾਰ ਬਾਬਾ ਸਤਿਨਾਮ ਸਿੰਘ ਜੀ ਵੱਲੋ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕੋਈ ਵੀ ਵਿਅਕਤੀ ਮੇਲੇ ਵਿਚ ਕਿਸੇ ਕਿਸਮ ਦਾ ਨਸ਼ਾ ਨਾ ਕਰਕੇ ਆਵੇ ਅਤੇ ਬਾਬਾ ਜੀ ਵੱਲੋ ਫਤਿਹ ਪ੍ਰਵਾਨ ਕਰਨੀ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply