Friday, May 15, 2026

ਸਿੱਧੂ ਦੇ ਆਮ ਪਾਰਟੀ ਵਿੱਚ ਆਉਣ ਨਾਲ ਪਾਰਟੀ ਦੀ ਵਿਚਾਰਧਾਰਾ ਹੋਵੇਗੀ ਮਜ਼ਬੂਤ

PPN2211201510

ਤਰਸਿੱਕਾ, ਟਾਂਗਰਾ, 22 ਨਵੰਬਰ (ਕੰਵਲ ਜੋਧਾ ਨਗਰੀ, ਸੁਖਦੇਵ ਸਿੰਘ)- ਨਵਜੋਤ ਸਿੰਘ ਸਿੱਧੂ ਦੇ ਆਮ ਪਾਰਟੀ ਵਿੱਚ ਆਉਣ ਨਾਲ ਪਾਰਟੀ ਦੀ ਵਿਚਾਰਧਾਰਾ ਮਜ਼ਬੂਤ ਹੋਵੇਗੀ।ਆਮ ਆਦਮੀ ਪਾਰਟੀ ਹਲਕਾ ਜੰਡਿਆਲਾ ਗੁਰੂ ਦੇ ਸਰਕਲ 7 ਡੇਹਰੀਵਾਲ ਤੋਂ ਅਮਰਦੀਪ ਸਿੰਘ ਗੋਪੀ ਨੇ ਮੀਟਿੰਗ ਦੌਰਾਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਮੇਹਨਤੀ, ਇਮਾਨਦਾਰ ਸਾਫ ਅਕਸ ਵਾਲੇ ਉਮੀਦਵਾਰਾਂ ਦੇ ਬਲਬੂਤੇ, ਮਿਹਨਤ ਸਦਕਾ ਅਮਰ ਵੇਲ ਵਾਂਗੂ ਵੱਧ ਰਹੀ ਹੈ।ਅਤੇ ਮੇਹਨਤੀ ਵਰਕਰ ਦਿਨ ਰਾਤ ਮੇਹਨਤ ਕਰਕੇ 2017 ਮਿਸ਼ਨ ਹਰ ਹਾਲਤ ਵਿੱਚ ਹੂਜਾ ਫੇਰ ਜਿੱਤ ਪ੍ਰਾਪਤ ਕਰਨਾ ਚਾਹੁਦੇ ਹਨ।ਪਿਛਲੇ ਕਾਫੀ ਸਮੇ ਤੋਂ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਤੋ ਲੋਕ ਨਾ ਉਮੀਦ ਹੋ ਚੁੱਕੇ ਹਨ,ਅਤੇ ਹਰ ਹਾਲਤ ਵਿੱਚ ਬਦਲਾਅ ਚਾਹੁੰਦੇ ਹਨ ਵਿਕਾਸ ਦੇ ਨਾਮ ‘ਤੇ ਨਾਅਰੇ ਲਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਅਜੇ ਤੱਕ ਪਿੰਡ ਜੋਧਾਨਗਰੀ, ਜੱਬੋਵਾਲ, ਡੇਹਰੀਵਾਲ ਦੇ 150-200 ਦੇ ਕਰੀਬ ਨੀਲੇ ਕਾਰਡ ਪਾਖਾਨੇ ਵਰਗੀਆ ਮੁਢਲੀਆਂ ਸਹੂਲਤਾਂ ਲੋਕਾਂ ਨੂੰ ਮੁਹੱਇਆ ਨਹੀ ਕਰਵਾਈਆ।ਅਕਾਲੀ-ਭਾਜਪਾ ਸਰਕਾਰ ਨੇ ਮਜੂਦਾ ਰਾਜ ਵਿੱਚ ਵੀ ਲੋਕਾਂ ਨੂੰ ਵਿਕਾਸ ਪੱਖੋ ਸੱਖਣੇ ਰੱਖਿਆ ਹੈ ਅਤੇ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਕੋਈ ਸੁਣਵਾਈ ਨਹੀ ਹੋ ਰਹੀ ਅੱਤ ਦੀ ਮਹਿੰਗਾਈ ਤੋਂ ਅੱਕੇ ਲੋਕਾਂ ਨੇ ਆਮ ਆਦਮੀ ਪਾਰਟੀ ਬਣਾਉਣ ਦਾ ਪੱਕਾ ਮਨ ਬਣਾਇਆ ਹੈ।ਅਗਰ ਇਸ ਸੇਵਾ ਵਿੱਚ ਨਵਜੋਤ ਸਿੰਘ ਸਿੱਧੂ ਆਪਣਾ ਸਹਿਯੋਗ ਆਮ ਆਦਮੀ ਪਾਰਟੀ ਨੂੰ ਦੇਣ ਤਾਂ ਨੌਜਵਾਨਾਂ ਲਈ ਸੱਚਾਈ ਦੀ ਮਿਸਾਲ ਪੈਦਾ ਹੋਵੇਗੀ ਅਤੇ ਸਚਾਈ ਨਾਲੋ ਭਟਕੇ ਨੌਜਵਾਨਾਂ ਨੂੰ ਨਵੀ ਦਿਸ਼ਾ ਮਿਲੇਗੀ।

Check Also

ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …

Leave a Reply