Monday, October 12, 2026

ਅਮਨਦੀਪ ਕ੍ਰਿਕਟ ਅਕੈਡਮੀ ਵੱਲੋਂ ਪਹਿਲੇ ਟੀ-20 ਟੂਰਨਾਮੈਂਟ ਦਾ ਦੂਸਰਾ ਦਿਨ

PPN2311201501ਅੰਮ੍ਰਿਤਸਰ, 23 ਨਵੰਬਰ (ਗੁਰਚਰਨ ਸਿੰਘ)- ਵਿਸ਼ਵ ਪ੍ਰਸਿੱਧ ਸਿਹਤ ਕੇਂਦਰ ਅਮਨਦੀਪ ਹਸਪਤਾਲ ਵੱਲੋਂ ਇਲਾਜ ਤੋਂ ਇਲਾਵਾ ਨੋਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਾਅ ਕੇ ਖੇਡਾ ਨਾਲ ਜੋੜਨ ਲਈ ਚਲਾਈ ਜਾ ਰਹੀ ਅਮਨਦੀਪ ਕ੍ਰਿਕਟ ਅਕੈਡਮੀ (ਏ.ਸੀ.ਏ) ਵੱਲੋਂ 8 ਰੋਜਾ ਪਹਿਲਾ ਟੀ-20 ਕ੍ਰਿਕਟ ਚੈਂਪੀਅਨਸ਼ਿਪ ਦਾ ਅੱਜ ਦੂਸਰਾ ਦਿਨ ਸੀ।  ਕ੍ਰਿਕਟ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਡਾ. ਸ਼ਾਹਬਾਜ ਸਿੰਘ ਜੀ ਨੇ ਦੱਸਿਆ ਕਿ ਅੱਜ 4 ਟੀਮਾਂ ਵਿੱਚ 2 ਮੈਚ ਖੇਡੇ ਗਏ। ਜਿਸ ਵਿੱਚ ਪਹਿਲਾ ਮੈਚ ਅਮਨਦੀਪ ਕ੍ਰਿਕਟ ਅਕੈਡਮੀ (ਏ.ਸੀ.ਏ) ਅਤੇ ਕੋਲਾਜ਼ ਗਰੁੱਪ ਦੀਆ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਸ਼ੁਰੂਆਤ ਬੈਟਿਂਗ ਕੋਲਾਜ਼ ਗਰੁੱਪ ਵੱਲੋਂ ਕੀਤੀ ਗਈ। ਕੋਲਾਜ਼ ਗਰੁੱਪ ਨੇ 8 ਵਿਕੇਟਾ ਦੇ ਨੁਕਸਾਨ ਤੇ 151 ਰਨ ਬਣਾਏ ਅਤੇ ਜਵਾਬੀ ਪਾਰੀ ਵਿੱਚ ਅਮਨਦੀਪ ਕ੍ਰਿਕਟ ਅਕੈਡਮੀ (ਏ.ਸੀ.ਏ) 121 ਰਨਾ ਤੇ ਹੀ ਆਲ ਆਊਟ ਹੋ ਗਈ ਅਤੇ ਇਸ ਮੈਚ ਵਿੱਚ ਕੋਲਾਜ਼ ਗਰੁੱਪ ਜੇਤੂ ਰਿਹਾ ਅਤੇ ਮੈਨ ਆਫ ਦਾ ਮੈਚ ਅੰਕਿਤ ਚੋਧਰੀ ਨੂੰ ਮਿਲਿਆ।  ਦੂਸਰਾ ਮੈਚ ਓ.ਐਨ.ਜੀ.ਸੀ. ਅਤੇ ਫਰੈਂਡਸ ਕਲੱਬ ਵਿਚਕਾਰ ਹੋਇਆ। ਜਿਸ ਵਿੱਚ ਸ਼ੁਰੂਆਤ ਬੈਟਿਂਗ ਓ.ਐਨ.ਜੀ.ਸੀ. ਵੱਲੋਂ ਕੀਤੀ ਗਈ। ਓ.ਐਨ.ਜੀ.ਸੀ. ਨੇ 6 ਵਿਕੇਟਾ ਦੇ ਨੁਕਸਾਨ ਤੇ 153 ਰਨ ਬਣਾਏ ਅਤੇ ਜਵਾਬੀ ਪਾਰੀ ਵਿੱਚ ਫਰੈਂਡਸ ਕਲੱਬ 131 ਰਨਾ ਤੇ ਹੀ ਆਲ ਆਊਟ ਹੋ ਗਈ ਅਤੇ ਇਸ ਮੈਚ ਵਿੱਚ ਓ.ਐਨ.ਜੀ.ਸੀ. ਜੇਤੂ ਰਿਹਾ ਅਤੇ ਮੈਨ ਆਫ ਦਾ ਮੈਚ ਪ੍ਰਵੀਨ ਗੁੱਪਤਾ ਨੂੰ ਡਾ. ਕੰਵਰਜੀਤ ਸਿੰਘ (ਅਮਨਦੀਪ ਹਸਪਤਾਲ) ਵੱਲੋਂ ਦਿੱਤਾ ਗਿਆ। ਸz: ਜਤਿੰਦਰ ਸਿੰਘ ਅੋਲਖ (ਪੁਲਿਸ ਕਮਿਸ਼ਨਰ, ਅੰਮ੍ਰਿਤਸਰ) ਚੀਫ ਗੈਸਟ ਅਤੇ ਰੋਹਿਤ ਗੁੱਪਤਾ (ਐਸ.ਡੀ.ਐਮ. ਅੰਮ੍ਰਿਤਸਰ) ਗੈਸਟ ਆਫ ਆਨਰ, ਪੰਜਾਬੀ ਗਾਇਕ ਗੈਰੀ ਸੰਧੂ ਅਤੇ ਖਾਨ ਸਾਹਬ ਸਪੈਸ਼ਲ ਗੈਸਟ ਦੇ ਤੌਰ ਤੇ ਸ਼ਾਮਿਲ ਹੋਏ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply