Tuesday, July 21, 2026

ਸ਼੍ਰੀ ਰਾਮਤੀਰਥ ਮੇਲੇ ਦੇ ਸਬੰਧ ਵਿਚ ਸ਼ੋਭਾ ਯਾਤਰਾ ਕੱਢੀ

PPN2311201519

ਛੇਹਰਟਾ, 23 ਨਵੰਬਰ (ਸੁਖਬੀਰ ਖੁਰਮਨੀਆ)- ਸ਼੍ਰੀ ਰਾਮ ਤੀਰਥ ਮੇਲੇ ਦੇ ਸਬੰਧ ਵਿਚ ਛੇਹਰਟਾ ਕਰਤਾਰ ਨਗਰ ਸਥਿਤ ਮਾਤਾ ਆਰਤੀ ਦੇਵਾ ਮੰਦਿਰ ਵਲੋਂ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਸ.ਸੀ.ਐਸ.ਟੀ ਸੈਲ ਦੇ ੳੱਪ ਚੇਅਰਮੈਨ ਤੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ, ਭਾਜਪਾ ਯੂਵਾ ਮੋਰਚਾ ਦੇ ਜਿਲ੍ਹਾ ਪ੍ਰਧਾਨ ਅਵਿਨਾਸ਼ ਸ਼ੈਲਾ, ਕੋਂਸਲਰ ਰਜਨੀ ਸ਼ਰਮਾ, ਕਾਂਗਰਸੀ ਆਗੂ ਤੇ ਵਾਰਡ ਨੰਬਰ 64 ਦੇ ਇੰਚਾਰਜ ਦੀਪਕ ਖੰਨਾਂ, ਕਾਂਗਰਸੀ ਆਗੂ ਵਿੱਕੀ ਖੰਨਾਂ, ਸਮਾਜ ਸੇਵਕ ਸਤੀਸ਼ ਬੱਲੂ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ। ਇਸ ਮੋਕੇ ਮਾਤਾ ਆਰਤੀ ਦੇਵਾ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਹ ਸ਼ੋਭਾ ਯਾਤਰਾ ਮਾਤਾ ਆਰਤੀ ਦੇਵਾ ਦੇ ਮੰਦਿਰ ਤੋਂ ਸੁਰੂ ਹੋ ਕੇ ਖੰਡਵਾਲਾ, ਘੰਣੂਪੁਰ ਕਾਲੇ, ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਆਦਿ ਇਲਾਕਿਆਂ ਤੋਂ ਹੁੰਦੀ ਹੋਈ ਸ਼੍ਰੀ ਰਾਮਤੀਰਥ ਵਿਖੇ ਪੁੱਜੀ। ਸ਼ੋਭਾ ਯਾਤਰਾ ਦਾ ਰਸਤੇ ਵਿਚ ਸ਼ਰਧਾਂਲੂਆਂ ਵਲੋਂ ਸਵਾਗਤੀ ਗੇਟ ਬਣਾ ਕੇ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ।ਇਸ ਮੋਕੇ ਭਜਨ ਮੰਡਲੀਆਂ ਵਲੋਂ ਭਜਨਾਂ ਦਾ ਗਾਇਣ ਕੀਤਾ ਗਿਆ। ਇਸ ਮੋਕੇ ਬਾਲਾ ਜੀ ਧਾਮ ਘੰਣੂਪੁਰ ਦੇ ਮੁੱਖ ਸੇਵਾਦਾਰ ਅਸ਼ਨੀਲ ਕੁਮਾਰ ਜੀ, ਵੇਦ ਵਿਆਸ ਭਨੋਟ, ਪ੍ਰਧਾਨ ਬਾਲ ਕ੍ਰਿਸ਼ਨ, ਸੋਹਨ ਸਹਿਗਲ, ਮੋਹਨ ਸਹਿਗਲ, ਦਵਿੰਦਰ ਸ਼ਰਮਾ, ਪੰਨਾਂ ਲਾਲ ਭਾਰਦਵਾਜ ਆਦਿ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply