Tuesday, March 24, 2026

ਧੰਨ ਧੰਨ ਬਾਬਾ ਦੀਪ ਸਿੰਘ ਵੈਲਫੈਅਰ ਸੁਸਾਇਟੀ ਨੇ ਗਰੀਬ ਬੱਚੀ ਦਾ ਕਰਵਾਇਆ ਆਨੰਦ ਕਾਰਜ਼

PPN2311201520

ਅੰਮ੍ਰਿਤਸਰ, 22 ਨੰਵਬਰ (ਗੁਰਚਰਨ ਸਿੰਘ)- ਸਥਾਨਕ ਸੁਲਤਾਨਵਿੰਡ ਰੋਡ ਦੇ ਤੇਜ਼ ਨਗਰ ਚੌਕ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੈਅਰ ਸੁਸਾਇਟੀ ਵੱਲੋ ਗਰੀਬ ਬੱਚੀ ਪਰਮਜੀਤ ਕੋਰ ਵਾਸੀ ਮਕਬੂਲਪੁਰਾ ਦਾ ਆਨੰਦ ਕਾਰਜ ਅਮਨਦੀਪ ਸਿੰਘ ਬਾਊ ਵਾਸੀ ਹਸਨ ਦੀ ਪੰਡੋਰੀ ਜਿਲਾ ਤਰਨ ਤਾਰਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ ਵਿਚ ਕਰਵਾੲਅਿਾ ਗਿਆ।ਇਸ ਸਮੇਂ ਯੂਥ ਆਗੂ ਸ੍ਰ. ਗੁਰਪ੍ਰਤਾਪ ਸਿੰਘ ਟਿੱਕਾ ਨੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਵਿਆਹ ਵਾਲੇ ਜੌੜੇ ਨੂੰ ਅਸ਼ੀਰਵਾਦ ਦਿੱਤਾ।ਸੁਸਾਇਟੀ ਵੱਲੋ ਬੱਚੀ ਨੂੰ ਘਰੇਲੂ ਸਮਾਨ ਵਜਂੋ ਜਰੂਰੀ ਵਸਤਾਂ ਦਿੱਤੀਆਂ ਗਈਆਂ।ਸੁਸਾਇਟੀ ਦੇ ਪ੍ਰਧਾਨ ਸ੍ਰ ਬਰਜਿੰਦਰ ਸਿੰਘ ਟਿੰਕੂ ਨੇ ਕਿਹਾ ਸੁਸਾਇਟੀ ਵੱਲੋ ਇਹ ਆਨੰਦ ਕਾਰਜ ਕਰਨ ਦਾ ਉਪਰਾਲਾ ਤੀਸਰੀ ਵਾਰ ਕੀਤਾ ਗਿਆ ਹੈ ।ਉਨ੍ਹਾਂ ਨੇ ਕਿਹਾ ਕਿ ਜਿਹੜੇ ਮਾਪੇ ਬੱਚਿਆਂ ਦਾ ਵਿਆਹ ਕਰਨ ਦੇ ਸਮੱਰਥ ਨਹੀਂ ਹਨ, ਉਹ ਸੁਸਾਇਟੀ ਨਾਲ ਸੰਪਰਕ ਕਰ ਸਕਦੇ ਹਨ।ਇਸ ਮੌਕੇ ਹਰਮਿੰਦਰ ਸਿੰਘ ਭਾਟੀਆ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਸਾਹਿਲ ਕੁਮਾਰ, ਅਕਾਸ਼ ਕੁਮਾਰ, ਗੁਰਮੀਤ ਸਿੰਘ, ਸਿਮਰਦੀਪ ਸਿੰਘ, ਅਮਰਿੰਦਰ ਸਿੰਘ, ਬਲਰਾਜ ਸਿੰਘ, ਨਵਨੀਤ ਸਿੰਘ, ਸਾਜਨਪ੍ਰੀਤ ਸਿੰਘ, ਸੁਖਦੇਵ ਸਿੰਘ ਮੱਲੀ, ਜਸਵੰਤ ਸਿੰਘ, ਸੁਰਜੀਤ ਸਿੰਘ, ਮਾਸਟਰ ਦਵਿੰਦਰ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਜਸਮੀਤ ਸਿੰਘ, ਰਣਬੀਰ ਸਿੰਘ, ਜੱਸੀ ਧੁੰਨਾ, ਜੱਜ ਸੋਨੇ ਵਾਲੇ, ਉਮੇਸ਼ ਕੁਮਾਰ, ਵਿੱਕੀ ਲੱਕੀ,ਰ ਮਨ ਕੁਮਾਰ, ਪੰਕੁਸ਼, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply