
ਬਟਾਲਾ, 23 ਨਵੰਬਰ (ਨਰਿੰਦਰ ਬਰਨਾਲ)- ਨਗਰ ਕੀਰਤਨ ‘ਤੇ ਚੜੀ ਇਕ ਕਾਰ ਵਲੋਂ ਚਾਰ ਬੱਚਿਆਂ ਨੂੰ ਜਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ‘ਤੇ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ, ਜਦ ਉਹ ਨਗਰ ਕੀਰਤਨ ਗੁਰਦਾਸਪੁਰ ਰੋਡ ਨਜਦੀਕ ਗੁਰੂ ਨਾਨਕ ਸਕੂਲ ਕੋਲ ਪਹੁੰਚਾ ਤਾਂ ਅੰਮ੍ਰਿਤਸਰ ਵੱਲੋਂ ਇਕ ਤੇਜ਼ ਰਫਤਾਰ ਕਾਰ ਨੇ ਚਾਰ ਵਿਦਿਆਰਥੀਆਂ ਨੂੰ ਬੁਰੀ ਤਰਾਂ ਟੱਕਰ ਮਾਰ ਦਿੱਤੀ, ਜਿਸ ਦੌਰਾਨ ਚਾਰ ਵਿਦਿਆਰਥੀ ਬੁਰੀ ਤਰਾਂ ਜਖਮੀ ਹੋ ਗੲ, ਜਿੰਨਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਨਵਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ, ਸੰਦੀਪ ਸਿੰਘ ਅਤੇ ਰਾਜਵਿੰਦਰ ਸਿੰਘ ਜੋ ਕਿ ਸੀਨੀਅਰ ਸੈਕੰਡਰੀ ਡੀ. ਏ. ਵੀ ਸਕੂਲ ਬਟਾਲਾ ਨੌਵੀ ਦੇ ਵਿਦਿਆਰਥੀ ਸਨ। ਜਿੰਨਾਂ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ, ਮੌਕੇ ‘ਤੇ ਪਹੁੰਚੇ ਐਸ. ਐਚ. ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਨੰਬਰ ਪੀ. ਬੀ 02 ਏ ਟੀ 8402 ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਡਾਰਈਵਰ ਦੀ ਪਹਿਚਾਣ ਲਖਵਿੰਦਰ ਸਿੰਘ ਪੁੱਤਰ ਹੰਸ ਸਿੰਘ ਵਾਸੀ ਤਲਵੰਡੀ ਰਾਮਾ ਵੱਲੋਂ ਹੋਈ ਹੈ। ਉਨਾਂ ਕਿਹਾ ਕਿ ਪੁਲਿਸ ਵੱਲੋਂ ਡਰਾਈਵਰ ਦੇ ਬਣਦੀ ਕਾਰਵਾਈ ਕੀਤੀ ਗਈ ਹੈ।ਜਿਕਰਯੋਗ ਹੈ ਕਿ ਜਿਹੜੀ ਗੱਡੀ ਨਗਰ ਕੀਰਤਨ ਦੌਰਾਨ ਵਿਦਿਆਰਥੀਆਂ ਤੇ ਚੜ੍ਹੀ ਹੈ।ਉਸ ਵਿੱਚ ਵਿਆਹ ਦੇ ਪ੍ਰੋਗਰਾਮ ਤੇ ਜਾ ਰਹੀਆਂ ਡਾਂਸਰਾ ਸਨ। ਕਾਰ ਏਨੀ ਤੇਜ਼ ਸੀ ਕਿ ਇਹ ਬਿਜਲੀ ਤੇ ਖੰਭੇ ਵਿੱਚ ਵੱਜੀ ਤੇ ਖੰਬਾ ਟੁੱਟ ਗਿਆ।ਹਾਦਸਾ ਮੇਨ ਹਾਈਵੇ ਲਾਈਨ ਦੇ ਖੰਭੇ ਨਾਲ ਹੋਇਆ ਸੀ, ਜੇ ਤਾਰਾਂ ਟੁੱਟ ਜਾਂਦੀਆਂ ਇਹ ਹੋਰ ਵਿੱਚ ਵੀ ਭਿਆਨਕ ਤੇ ਦਰਦਨਾਕ ਹੋ ਜਾਣਾ ਸੀ ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media