ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਬਠਿੰਡਾ ਦੀ ਆਬਾਦੀ ਵੱਧਣ ਕਾਰਨ ਸ਼ਹਿਰ ਦੇ ਕਈ ਭਾਗ ਇਕ ਦੂਜੇ ਤੋਂ ਕਾਫ਼ੀ ਦੂਰ ਹੋਣ ਕਾਰਨ ਗੁਰੂ ਘਰਾਂ ਵਾਲਿਆਂ ਵੱਲੋਂ ਆਪਣੇ-ਆਪਣੇ ਇਲਾਕਿਆ ਵਿੱਚ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਸ਼ਹੀਦ ਭਾਈ ਮਤੀ ਦਾਸ ਨਗਰ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੱਢਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਸ਼ੁੰਦਰ ਢੰਗ ਨਾਲ ਸਜਾਈ ਟਰਾਲੀ ਵਿੱਚ ਸ਼ੋਸਭਿਤ ਕੀਤਾ ਗਿਆ, ਜਿਨ੍ਹਾਂ ਦੀ ਛੱਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਕੀਤਾ ਗਿਆ। ਪੰਜ ਪਿਆਰਿਆਂ ਅਤੇ ਨਿਸ਼ਾਨਚੀਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਮੁੱਖ ਗ੍ਰੰਥੀ ਵੱਲੋਂ ਕੀਤੀ ਗਈ। ਨਗਰ ਕੀਰਤਨ ਵਿਚ ਸ਼ਬਦ ਕੀਰਤਨ ਦੀ ਸੇਵਾ ਹਜ਼ੂਰੀ ਰਾਗੀ ਜੱਥੇ ਵੱਲੋਂ ਕੀਤੀ ਗਈ। ਨਗਰ ਕੀਰਤਨ ‘ਚ ਨੌਜਵਾਨ ਵੀਰਾਂ ਅਤੇ ਨੌਜਵਾਨ ਬੀਬੀਆਂ ਨੇ ਗੱਤਕਾ ਖੇਡਦੇ ਹੋਏ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਦ ਲਾਏ। ਨਗਰ ਕੀਰਤਨ ਵਿਚ ਜੋਗਾ ਨਗਰ ਅਤੇ ਨਛੱਤਰ ਨਗਰ ਦੀਆਂ ਸੰਗਤਾਂ ਵੱਲੋਂ ਵੀ ਨਗਰ ਕੀਰਤਨ ਦੀਆਂ ਸੰਗਤਾਂ ਦੀ ਲੰਗਰ ਵਿੱਚ ਜਲ,ਦੁੱਧ ਅਤੇ ਫਲ ਆਦਿ ਦੀ ਸੇਵਾ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਭਾਈ ਬਿਕਰਮ ਸਿੰਘ ਧਿੰਗੜ, ਬਲਬੀਰ ਸਿੰਘ ਸਿੱਧੂ, ਸਾਧਾ ਸਿੰਘ ਖਜ਼ਾਨਚੀ, ਗੁਰਅਵਤਾਰ ਸਿੰਘ ਗੋਗੀ, ਸੁਖਵਿੰਦਰ ਸਿੰਘ ਬਖਤੂ, ਸੁਖਦੇਵ ਸਿੰਘ ਸਾਬਕਾ ਐਮ.ਸੀ, ਸੁਖਦੇਵ ਸਿੰਘ ਮਾਹੀ ਨੰਗਲ, ਹਰਦੇਵ ਸਿੰਘ ਸਿੱਧੂ, ਮਹਿੰਦਰ ਸਿੰਘ ਬੰਗੀ, ਸੁਰਜੀਤ ਸਿੰਘ ਬਰਨਾਲਾ, ਹੈਂਡ ਗ੍ਰੰਥੀ ਹਰਸਿਮਰਨਜੀਤ ਸਿੰਘ, ਰਾਗੀ ਭਾਈ ਹਰਪਾਲ ਸਿੰਘ, ਰਾਜਵਿੰਦਰ ਸਿੰਘ ਸਾਬਕਾ ਐਮ.ਸੀ ਆਦਿ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਤੌਰ ਦੇ ਇਸ ਨਗਰ ਕੀਰਤਨ ਵਿੱਚ ਢਾਡੀ ਤੇ ਰਾਗੀ ਸਿੰਘਾਂ ਵੱਲੋਂ ਸਿੱਖ ਇਤਿਹਾਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦੀ ਸਮਾਪਤੀ ਮੌਕੇ ਮਤੀ ਦਾਸ ਨਗਰ ਦੀ ਗਲੀ ਨੰਬਰ 8, ਦੀਆਂ ਸੰਗਤਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸ਼ਹਿਰ ਦੇ ਆਸ ਪਾਸ ਦੇ ਇਲਾਕਿਆਂ ਵਿਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਵਸ ਸਬੰਧੀ ਪਵਿੱਤਰ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ ਗਰਲਜ਼ ਅਕੈਡਮੀ ਸੰਗਤ ਮੰਡੀ ਵਿਖੇ ਮਨਾਇਆ ਗਿਆ। ਇਸ ਮੌਕੇ ਸਮੂੁਹ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ।ਇਸ ਉਪਰੰਤ ਅਕੈਡਮੀ ਦੇ ਚੇਅਰਪਰਸ਼ਨ ਮੈਡਮ ਮਨਜੀਤ ਕੌਰ ਭਾਕਰ ਅਤੇ ਪ੍ਰਿੰਸੀਪਲ ਮੈਡਮ ਰਣਦੀਪ ਕੌਰ ਸਮਾਘ ਵੀ ਮੌਜੂਦ ਸਨ। ਚੇਅਰਪਰਸ਼ਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਅਕੈਡਮੀ ਪਿਛਲੇ ਕਈ ਸਾਲਾਂ ਤੋਂ ਸਫ਼ਲਤਾ ਪੁਰਵਕ ਚੱਲ ਰਹੀ ਹੈ।ਅਤੇ ਇਥੋਂ ਸਿੱਖਿਆ ਗ੍ਰਹਿਣ ਕਰਨ ਉਪਰੰਤ ਬੱਚੇ ਸਰਕਾਰੀ ਨੌਕਰੀਆਂ ‘ਤੇ ਚੰਗੇ ਅਹੁੱਦਿਆਂ ‘ਤੇ ਲੱਗੇ ਹੋਏ ਹਨ। ਮੈਡਮ ਮਨਜੀਤ ਕੌਰ ਭਾਕਰ ਵੱਲੋਂ ਅਕੈਡਮ ਵਿਚ ਇਮਤਿਹਾਨਾਂ ਵਿਚੋਂ ਅਵੱਲ ਆਉਣ ਲਈ ਨੂੰ ਸਨਮਾਨਿਤ ਵੀ ਕੀਤਾ। ਭੋਗ ਉਪੰਰਤ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।ਇਨ੍ਹਾਂ ਤੋਂ ਇਨਾਵਾ ਸਟਾਫ਼ ਮੈਂਬਰ ਮੈਡਮ ਸਰਬਵੀਰ ਕੌਰ, ਰਮਨਜੀਤ ਕੌਰ, ਜਸਵਿੰਦਰ ਕੌਰ, ਪ੍ਰਵੀਨ ਕੌਰ, ਨਾਭਜੀਤ ਕੌਰ, ਰਮਨਦੀਪ ਕੌਰ, ਅਮਰਜੀਤ ਕੌਰ, ਗੁਰਮੀਤ ਕੌਰ, ਸਤਵੀਰ ਕੌਰ ਆਦਿ ਸ਼ਾਮਲ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media