
ਜੰਡਿਆਲਾ ਗੁਰੂ, 24 ਨਵੰਬਰ (ਹਰਿੰਦਰਪਾਲ ਸਿੰਘ) – ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਅੱਜ ਗੁਰਦੁਆਰਾ ਸ਼੍ਰੀ ਸੁਖਮਣੀ ਸਾਹਿਬ ਸੇਵਾ ਸੋਸਾਇਟੀ ਵੈਰੋਵਾਲ ਰੋਡ ਜੰਡਿਆਲਾ ਗੁਰੁ ਤੋਂ ਇੱਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਯੋਜਿਤ ਕੀਤਾ ਗਿਆ। ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਫੁੱਲਾਂ ਨਾਲ ਗੱਡੀ ਸਮੇਤ ਸਜਾਇਆ ਹੋਇਆ ਸੀ।ਜਿਸ ਦੇ ਪਿੱਛੇ ਪੈਦਲ ਚੱਲਦੀਆਂ ਸੰਗਤਾਂ ਵਲੋਂ ਗੁਰਬਾਣੀ ਦੇ ਸ਼ਬਦ ਕੀਤੇ ਜਾ ਰਹੇ ਸਨ। ਪਾਲਕੀ ਸਾਹਿਬ ਦੇ ਅੱਗੇ ਅੱਗੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਝਾੜੂ ਨਾਲ ਰਸਤੇ ਦੀ ਸਫਾਈ ਕੀਤੀ ਗਾਈ। ਸਕੂਲੀ ਬੱਚਿਆਂ ਵਲੋਂ ਵੀ ਨਗਰ ਕੀਰਤਨ ਵਿੱਚ ਆਪੋੇ ਆਪਣੀ ਬੈਂਡ ਪਾਰਟੀ ਸਮੇਤ ਸ਼ਮੂਲੀਅਤ ਕੀਤੀ ਗਈ। ਗੱਤਕਾ ਪਾਰਟੀਆਂ ਵਲੋਂ ਗਤਕੇ ਦੇ ਜੋਹਰ ਦਿਖਾਏ ਗਏ।ਨਗਰ ਕੀਰਤਨ ਵੱਖ ਵੱਖ ਬਾਜਾਰਾਂ ਵਿਚੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।ਸੰਗਤਾਂ ਲਈ ਥਾਂ ਥਾਂ ਲੰਗਰ ਅਤੇ ਚਾਹ ਪਕੋੜੇ ਆਦਿ ਵੲਤਾਏ ਗਏ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਵਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ।
Punjab Post Daily Online Newspaper & Print Media