Wednesday, March 25, 2026

ਰਈਆ ਵਿਖੇ ਆਮ ਆਦਮੀ ਪਾਰਟੀ ਦਫਤਰ ਦਾ ਉਦਘਾਟਨ

ਰਈਆ, 24 ਨਵੰਬਰ (ਬਲਵਿੰਦਰ ਸਿੰਘ ਸੰਧੂ)- ਬਾਬਾ ਬਕਾਲਾ ਹਲਕਾ ਦੇ ਸੀਨੀਅਰ ਆਗਅੂਾਂ ਵਲੋਂ ਆਮ ਆਦਮੀ ਪਾਰਟੀ ਵੱਲੋਂ ਐਸ. ਸੀ. ਵਿੰਗ ਇੰਚਾਰਜ ਸ਼ਮਸ਼ੇਰ ਸਿੰਘ, ਸਰਕਲ ਸਿੰਘ ਇੰਚਾਰਜ ਰਈਆ, ਮਨਜੀਤ ਸਿੰਘ ਤੇ ਕਪਤਾਨ ਸਿੰਘ ਦੇ ਸਹਿਯੋਗ ਨਾਲ ਜੀ.ਟੀ ਰੋਡ ਰਈਆ ਵਿਖੇ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਪਾਰਟੀ ਦੇ ਉੱਘੇ ਲੀਡਰ ਇਕਬਾਲ ਸਿੰਘ ਭਾਗੋਵਾਲੀਆ, ਅਵਤਾਰ ਸਿੰਘ ਪਿੰਡ ਮੀਕੇ, ਬਲਜੀਤ ਸਿੰਘ ਭੱਟੀ, ਗੁਰਸੇਵਕ ਸਿੰਘ ਬਾਵਾ, ਸੁਖਦੇਵ ਸਿੰਘ ਵਡਾਲਾ ਆਦਿ ਉੱਘੇ ਆਗੂ ਵਿਸ਼ੇਸ਼ ਤੌਰ ‘ਤੇ ਪਹੁੰਚੇ।  ਇਸ ਮੌਕੇ ਅਵਤਾਰ ਸਿੰਘ ਮੀਕੇ ਤੇ ਇਕਬਾਲ ਸਿੰਘ ਭਾਗੋਵਾਲੀਆ ਨੇ ਦੱਸਿਆ ਆਮ ਆਦਮੀ ਦਾ ਦਫਤਰ ਖੁੱਲਣ ਨਾਲ ਆਮ ਆਮਦੀ ਪਾਰਟੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਸੀ। ਇਸ ਮੌਕੇ ਗੁਰਤੇਸ਼ਵਰ ਬਾਵਾ, ਸੁਖਦੇਵ ਸਿੰਘ, ਐਸ.ਸੀ. ਵਿੰਗ ਸ਼ਮਸ਼ੇਰ ਸਿੰਘ ਸ਼ੇਰਾ, ਜਸਬੀਰ ਸਿੰਘ ਪੱਡੇ, ਕਿਸਾਨ ਵਿੰਗ ਪ੍ਰਧਾਨ ਕੁਲਵੰਤ ਸਿੰਘ ਜੱਲੂਪੁਰ ਖੈੜਾ, ਅਵਤਾਰ ਸਿੰਘ ਪੱਡੇ, ਮਲਕੀਤ ਸਿੰਘ ਪੱਡੇ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply