Thursday, March 12, 2026

ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ, ਨਸ਼ੇ, ਪੈਸੇ, ਧਨ, ਤੋਹਫੇ ਦੇਣ ਦੀ ਮਨਾਹੀ

PPN250409
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ)-  30 ਅਪ੍ਰੈਲ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਲੀਮਾਨੀ ਹਲਕਾ ੦੩-ਖਡੂਰ ਸਾਹਿਬ ਵਿਚ ਕਿਸੇ ਪਾਰਟੀ ਜਾਂ ਉਮੀਦਵਾਰ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ, ਨਸ਼ੇ, ਪੈਸੇ, ਧਨ, ਤੋਹਫੇ ਦੀ ਵਰਤੋਂ ਸੰਬੰਧੀ ਜੇਕਰ ਕੋਈ ਘਟਨਾ ਸਾਹਮਣੇ ਆਉਦੀ  ਤਾਂ ਇਸ ਸੰਬੰਧੀ ਕੋਈ ਵੀ ਵਿਅਕਤੀ ਚੋਣ ਕਮਿਸ਼ਨ ਵੱਲੋਂ ਨਿਯੁੱਕਤ ਖਰਚਾ ਅਬਜਰਵਰ ਸ੍ਰੀ ਆਮੰਦ ਸ਼ਾਹ ਦੇ ਮੋਬਾਈਲ ਨੰਬਰ 8195938998  ਉੱਪਰ ਜਾਣਕਾਰੀ ਦੇ ਸਕਦਾ ਹੈ ਅਤੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਸ. ਬਲਵਿੰਦਰ ਸਿੰਘ ਧਾਲੀਵਾਲ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ-03 ਖਡੂਰ ਸਾਹਿਬ ਨੇ ਦੱਸਿਆ ਕਿ ਚੋਣ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ, ਸ਼ਰਾਬ, ਧਨ, ਦੌਲਤ ਅਤੇ ਲਾਲਚ ਦੇ ਵਰਤੇ ਜਾਣ ਦੀ ਸੰਭਾਵਨਾ ਨੂੰ ਰੋਕਣ ਅਤੇ ਚੋਣ ਖਰਚੇ ਦਾ ਹਿਸਾਬ ਕਿਤਾਬ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਸ੍ਰੀ ਆਮੰਦ ਸ਼ਾਹ ਖਰਚਾ ਅਬਜਰਵਰ ਦੀ ਨਿਯੁੱਕਤੀ ਕੀਤੀ ਗਈ ਹੈ ਜੋ ਹਲਕੇ ਅੰਦਰ ਚੋਣ ਪ੍ਰੀਕਿਰਿਆ ‘ਤੇ ਨਿਗਰਾਨੀ ਰੱਖ ਰਹੇ ਹਨ। ਇਸ ਤੋਂ ਇਲਾਵਾ ਜ਼ਿਲਾ ਚੋਣ ਅਧਿਕਾਰੀ ਦੇ ਮੋਬਾਈਲ ਨੰਬਰ 9855233010 ਅਤੇ ਆਦਰਸ਼ ਚੋਣ ਜਾਬਤਾ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਥਾਪਿਤ ਕੀਤੇ ਸ਼ਿਕਾਇਤ ਸੈੱਲ ਦੇ ਟੋਲ ਫ੍ਰੀ ਨੰਬਰ 180018022106 ‘ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply