ਪਠਾਨਕੋਟ, 25 ਨਵੰਬਰ (ਪ.ਪ)- ਭਾਰਤ ਸਰਕਾਰ ਦੇ ਵਿਗਿਆਨ ਤੇ ਉਦਯੋਗਿਕ, ਵਾਤਾਵਰਣ ਜੰਗਲਾਤ ਅਤੇ ਜਲਵਾਯੂ, ਰੇਲ ਮੰਤਰਾਲਿਆ ਵੱਲੋਂ ਵਾਤਾਵਰਣ ਤਬਦੀਲੀ ਵਿਸ਼ੇ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਪਹੁੰਚੀ ਸਾਇੰਸ ਐਕਸਪ੍ਰੈਸ ਟਰੇਨ ਦੇ ਦੂਜੇ ਦਿਨ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਸਾਇੰਸ ਟਰੇਨ ਦੇਖਣ ਦੇ ਲਈ ਪਹੁੰਚੇ। ਬੱਚਿਆਂ ਨੇ ਸਾਇੰਸ ਐਕਸਪ੍ਰੈਸ ਟਰੇਨ ਦਾ ਦੌਰਾ ਕਰਕੇ ਵਿਸ਼ੇਸ਼ ਜਾਣਕਾਰੀ ਹਾਸਲ ਕੀਤੀ।
ਸਾਇੰਸ ਐਕਸਪ੍ਰੈਸ ਟਰੇਨ ਪ੍ਰਦਰਸ਼ਨੀ ਨੂੰ ਦੇਖਣ ਆਏ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਵਿਸਾ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਇਸ ਟਰੇਨ ਵਿੱਚ ਜਲਵਾਯੂ ਪਰਿਵਰਤਨ ਦੇ ਪ੍ਰਭਾਵ, ਧਰਤੀ ਦੇ ਸੰਤੁਲਨ ਨੂੰ ਬਣਾਏ ਰੱਖਣਾ, ਅੰਤਰ ਰਾਸ਼ਟਰੀ ਜਲਵਾਯੂ, ਜੀਵ ਮੰਡਲ ਅਤੇ ਕੁਦਰਤੀ ਰੱਖਿਆ, ਵਿਗਿਆਨ ਅਤੇ ਉਦਯੋਗਿਕ, ਭਾਰਤ ਦੇ ਮੈਗਰੋਵ ਸਮੁੰਦਰੀ ਤੱਟ, ਜੀਵਨ ਤੇ ਰੋਜੀ ਰੋਟੀ ਲਈ ਜੰਗਲ, ਕੁਦਰਤੀ ਸਾਧਨ, ਕੋਇਲਾ, ਨਵੀਨੀਕਰਨ ਊਰਜਾ, ਵਧੀਆ ਜਲ ਪ੍ਰਬੰਧਨ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਇਸ ਟਰੇਨ ਵਿੱਚ ਉਹ ਸਾਰੇ ਵਿਸ਼ਿਆਂ ‘ਤੇ ਜਾਣਕਾਰੀ ਉਪਲਬੱਧ ਕਰਵਾਈ ਗਈ ਹੈ ਜੋ ਉਨ੍ਹਾਂ ਦੀਆਂ ਕਿਤਾਬਾਂ ਵਿੱਚ ਮੌਜੂਦ ਹੈ। ਬੱਚੇ ਇਨ੍ਹਾਂ ਆਡੀਓ-ਵਿਜੁਅਲ ਡਾਕੂਮੈਂਟਰੀਜ਼ ਨੂੰ ਦੇਖ ਕੇ ਵਿਸਥਾਰ ਨਾਲ ਸਮਝ ਸਕਦੇ ਹਨ ਕਿ ਕਿਵੇਂ ਸਾਡੀ ਕੁਦਰਤ ਵਿੱਚ ਅਸੰਤੁਲਨ ਪੈਦਾ ਹੋ ਰਿਹਾ ਹੈ ਅਤੇ ਅਸੀਂ ਕਿਵੇਂ ਵਾਤਾਵਰਣ ਨੂੰ ਸੰਤੁਲਨ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਧਿਕਾਰੀ(ਸੇਕੇਂਡਰੀ) ਸ੍ਰੀ ਪਵਨ ਕੁਮਾਰ ਨੇ ਸਾਰੇ ਸਕੂਲਾਂ, ਕਾਲਜਾਂ, ਵਿਦਿਅਕ ਸੰਸਥਾਵਾਂ ਅਤੇ ਸਾਇੰਸ ਦੇ ਵਿਸ਼ਾ ਮਾਹਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਇਹ ਰੇਲ ਪ੍ਰਦਰਸ਼ਨੀ ਜ਼ਰੂਰ ਦਿਖਾਉਣ। ਇਹ ਪ੍ਰਦਰਸ਼ਨੀ ਵਿਦਿਆਰਥੀਆਂ ਲਈ ਬੇਹੱਦ ਫਾਇਦੇਮੰਦ ਸਾਬਤ ਹੋਵੇਗੀ। ਟਰੇਨ ਨੂੰ ਦੇਖਣ ਆਏ ਵੱਖ-ਵੱਖ ਸਕੂਲ ਦੇ ਬੱਚਿਆਂ ਵਿੱਚ ਇਸ ਪ੍ਰਦਰਸ਼ਨੀ ਨੂੰ ਲੈ ਕੇ ਬੇਹੱਦ ਉਤਸ਼ਾਹ ਦੇਖਿਆ ਗਿਆ। ਬੱਚਿਆਂ ਨੇ ਟਰੇਨ ਵਿੱਚ ਮੌਜੂਦ ਪ੍ਰਦਰਸ਼ਨੀ ਦੇ ਵਿਸ਼ਾ ਮਾਹਿਰਾਂ ਤੋਂ ਵਾਤਾਵਰਣ ਸਬੰਧੀ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਿਸ ਨੂੰ ਵਿਸ਼ਾ ਮਾਹਿਰਾਂ ਨੇ ਬੜੇ ਸਰਲ ਤਰੀਕੇ ਨਾਲ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਹ ਜਾਣਕਾਰੀ ਹਾਸਲ ਕਰਕੇ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੁਸ਼ੀ ਆਮ ਵੇਖੀ ਜਾ ਰਹੀ ਸੀ।
ਜਿਲ੍ਹਾ ਸਾਇੰਸ ਸੁਪਰਵਾਇਜਰ ਸਵਤੰਤਰ ਕੁਮਾਰ ਨੇ ਦੱਸਿਆ ਕਿ ਇਹ ਟਰੇਨ ਪ੍ਰਦਰਸ਼ਨੀ ਦੋ ਦਿਨ ਹੋਰ 27 ਨਵੰਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰੇਲਵੇ ਸਟੇਸ਼ਨ ਪਠਾਨਕੋਟ ‘ਤੇ ਉਪਲਬੱਧ ਰਹੇਗੀ। ਇਸ ਪ੍ਰਦਰਸ਼ਨੀ ਨੂੰ ਦੇਖਣ ਦੇ ਲਈ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਹੈ। ਕੋਈੋ ਵੀ ਵਿਦਿਆਰਥੀ, ਨੌਜਵਾਨ ਵਰਗ ਅਤੇ ਆਮ ਜਨਤਾ ਆਪਣੇ ਬੱਚਿਆਂ ਨੂੰ ਇਹ ਪ੍ਰਦਰਸ਼ਨੀ ਦਿਖਾ ਕੇ ਵਾਤਾਵਰਣ ਸੰਭਾਲ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕਰ ਸਕਦਾ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਾਇੰਸ ਸਿਟੀ ਕਪੂਰਥਲਾ ਤੋਂ ਸੁਰੂ ਕੀਤੀ ਗਈ ਸਾਇੰਸ ਮੋਬਾਇਲ ਬੱਸ ਵੀ ਪਠਾਨਕੋਟ ਵਿਖੇ ਪਹੁੰਚੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੱਸ ਦੀ ਇੰਚਾਰਜ ਸਿਲਪਾ ਸਰਮਾ ਨੇ ਦੱਸਿਆ ਕਿ ਸਾਇੰਸ ਤੋਂ ਲੋਕਾਂ ਨੂੰ ਜਾਗਰੁਕ ਕਰਵਾਉਣ ਲਈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸਾਇੰਸ ਸਿਟੀ ਵਲੋਂ ਮੋਬਾਇਲ ਸਾਇੰਸ ਬੱਸ ਸੂਰੁ ਕੀਤੀ ਗਈ ਹੈ ਜੋ ਪੰਜਾਬ ਦੇ ਸਾਰੇ ਜਿਲ੍ਹੇਆਂ ਵਿੱਚ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਜਲੰਧਰ, ਫਾਜਿਲਕਾ,ਲੁਧਿਆਣਾ,ਰੋਪੜ, ਹੁਸਿਆਰਪੁਰ, ਚੰਡੀਗ੍ਹੜ ਮੋਬਾਇਲ ਬੱਸ ਸੇਵਾ ਲੈ ਕੇ ਪਹੁੰਚੇ ਹਨ ਅਤੇ ਹੁਣ ਚਾਰ ਦਿਨ ਦੇ ਲਈ ਪਠਾਨਕੋਟ ਵਿਖੇ ਹਨ। ਉਨ੍ਹਾਂ ਦੇ ਨਾਲ ਦਮਨਪ੍ਰੀਤ ਸਿੰਘ ਅਤੇ ਨੇਹਾ ਵੀ ਮੋਜੂਦ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media