Friday, March 6, 2026

ਪਿੰਡ ਬਿਸਨਗੜ੍ਹ (ਬਈਏਵਾਲ) ਵਿਖੇ ਸ਼ੁੱਧ ਪਾਣੀ ਲਈ ਲਾਇਆ ਆਰ.ਓ ਪਲਾਂਟ ਬੰਦ ਹੋਣ ਕਿਨਾਰੇ

PPN2611201507ਸੰਦੌੜ, 26 ਨਵੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਦੇ ਮਾਲਵਾ ਖੇਤਰ ਅੰਦਰ ਧਰਤੀ ਹੇਠਲੇ ਪਾਣੀ ਵਿੱਚ ਜਿਆਦਾ ਮਾਤਰਾ ਵਿੱਚ ਯੂਰੇਨੀਅਮ ਵੱਧਣ ਕਾਰਨ ਜਿਵੇਂ ਕੈਂਸਰ, ਆਂਤੜੀਆਂ ਅਤੇ ਪੀਲੀਆ ਵਰਗੀਆਂ ਨਾਮੁਰਾਦ ਬਿਮਾਰੀਆਂ ਨੇ ਆਪਣੀਆਂ ਜੜਾ੍ਹ ਫੈਲਾਅ ਲਈਆਂ ਹਨ।ਉੱਥੇ ਪੰਜਾਬ ਸਰਕਾਰ ਨੇ ਪੰਜਾਬ ਦੇ ਹਰ ਪਿੰਡ ਵਿੱਚ ਦੂਸ਼ਿਤ ਪਾਣੀ ਪੀਣ ਤੋਂ ਬਚਾਉਣ ਲਈ ਸੁੱਧ ਜ਼ਲ ਸਪਲਾਈ ਸਕੀਮ ਤਹਿਤ ਆਰ.ਓ ਪਲਾਂਟ ਲਗਾਏ ਜਾ ਰਹੇ ਹਨ ਤਾਂ ਜੋ ਦੂਸ਼ਿਤ ਪਾਣੀ ਤੋਂ ਹੋਣ ਵਾਲੀਆ ਖ਼ਤਰਨਾਕ ਬਿਮਾਰੀਆਂ ਨੂੰ ਕੁਝ ਠੱਲ੍ਹ ਪੈ ਸਕੇ।ਪਰ ਸਰਕਾਰ ਵੱਲੋਂ ਪਿੰਡਾਂ ‘ਚ ਲਗਾਏ ਇਹ ਸ਼ੁੱਧ ਪਾਣੀ ਵਾਲੇ ਪਲਾਂਟ ਜਿਆਦਾਤੌਰ ਤੇ ਫੇਲ ਹੋ ਕੇ ਰਹਿ ਗਏ ਹਨ।ਜੇਕਰ ਦੇਖਿਆ ਜਾਵੇ ਹੇਠਲੇ ਪੱਧਰ ਤੇ ਇਹਨਾਂ ਸਕੀਮਾਂ ਦੀ ਲਗਤਾਰ ਹੋ ਰਹੀ ਅਣਦੇਖੀ ਕਾਰਨ ਪੰਜਾਬ ਸਰਕਾਰ ਦੀਆਂ ਇਹਨਾਂ ਮੁੱਖ ਸਹੂਲਤਾਂ ਨੂੰ ਗ੍ਰਹਿਣ ਲੱਗਦਾ ਨਜਰ ਆ ਰਿਹਾ ਹੈ।ਇਸੇ ਹੀ ਤਰਜ ਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਿਸ਼ਨਗੜ੍ਹ (ਬਈਏਵਾਲ) ਵਿਖੇ ਸ਼ੁੱਧ ਜ਼ਲ ਸਪਲਾਈ ਦੇ ਮੰਤਵ ਤਹਿਤ ਕਰੀਬ 16 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਰ.ਓ ਸਿਸਟਮ ਆਖਰਕਾਰ ਬੰਦ ਹੋ ਗਿਆ ਜਾਪ ਰਿਹਾ ਹੈ।
ਪਾ੍ਰਪਤ ਜਾਣਕਾਰੀ ਅਨੁਸਾਰ ਇਸ ਪਲਾਂਟ ਤੋਂ ਇੱਕ ਪਰਿਵਾਰ ਨੂੰ ਦਿਨ ਵਿੱਚ ਦੋ ਵਾਰ ਸ਼ੁੱਧ ਪਾਣੀ ਦੇ ਕੈਂਪਰ 100 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਸੀ।ਜੋ ਕਿ ਇਸ ਸਿਸਟਮ ਦੇ ਬਿਲਕੁੱਲ ਨਾਲ ਲੱਗਦੀ ਵਾਟਰ ਵਰਕਸ ਤੋਂ ਇਸ ਦੀ ਸਿੱਧੀ ਸਪਾਲਈ ਆਰ.ਓ ਪਲਾਂਟ ਵਿੱਚ ਜਾ ਕੇ ਇਸ ਨੂੰ ਸ਼ੁੱਧ ਕਰਕੇ ਦਿੱਤਾ ਜਾ ਰਿਹਾ ਸੀ।ਲੋਕਾਂ ਮੁਤਾਬਕ ਇਸ ਦਾ ਰੇਟ ਜਿਆਦਾ ਹੋਣ ਕਾਰਨ ਉਸ ਪਲਾਂਟ ਤੋਂ ਸੁੱਧ ਪਾਣੀ ਲਿਆਉਣ ਦੀ ਖੇਚਲ ਹੀ ਨਾ ਕੀਤੀ, ਤਦ ਇਹ ਪਲਾਂਟ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਹੁਣ ਬੰਦ ਹੋ ਗਿਆ ਹੈ।ਉੱਧਰ ਲੋਕਾਂ ਦਾ ਕਹਿਣਾ ਹੈ ਕਿ ਮੌਕੇ ਦੀ ਪੰਚਾਇਤ ਨੇ ਇਹ ਪਲਾਂਟ ਨੂੰ ਆਪਣੇ ਤੌਰ ਤੇ ਚਲਾਉਣ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ ਸੀ, ਪਰ ਪੰਚਾਇਤ ਵੱਲੋਂ ਕੀਤੀ ਇਸ ਗਲਤੀ ਕਰਕੇ ਇਹ ਪਲਾਂਟ ਬੰਦ ਹੋ ਗਿਆ ਹੈ।ਇਸ ਸਬੰਧੀ ਜ਼ਲ ਸਪਾਲਈ ਵਿਭਾਗ ਦੇ ਜੇ.ਈ ਜਗਦੀਸ ਸਿੰਘ ਜਵੰਦਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵਿਭਾਗ ਨੂੰ ਅਜੇ ਤੱਕ ਇਸ ਪਲਾਂਟ ਦੇ ਬੰਦ ਹੋਣ ਦੀ ਪੰਚਾਇਤ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ।ਜਦ ਕਿ ਵਿਭਾਗ ਦੇ ਕਾਗਜਾਂ ਵਿੱਚ ਆਰ.ਓ ਸਿਸਟਮ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ।ਉੱਧਰ ਸਬ-ਡਵੀਜਨ ਮਾਲੇਰਕੋਟਲਾ ਦੇ ਐਸ.ਡੀ.ਓ ਗੁਪਤਾ ਜੀ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਸਿਰਫ 25 ਦੇ ਕਰੀਬ ਕਾਰਡ ਬਣੇ ਹੋਏ ਹਨ ਤੇ ਦਫਤਰ ਵਲੋਂ ਇਸ ਦੀ ਸਪਲਾਈ ਯਕੀਨੀ ਬਣਾਉਣਾ ਠੇਕੇਦਾਰ ਦਾ ਕੰਮ ਹੈ।ਉਹ ਲੋਕਾਂ ਨੂੰ ਕੈਂਪ ਲਗਾ ਕੇ ਜਾਗਰੂਕ ਕਰਨ।ਬੰਦ ਹੋਣ ਜਾ ਰਹੇ ਪਲਾਂਟ ਬਾਰੇ ਐਕਸੀਅਨ ਮਾਲੇਰਕੋਟਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀ? ਉਹ ਅੱਜ ਹੀ ਵਿਭਾਗ ਦੇ ਕਰਮਚਾਰੀ ਨੂੰ ਜਾਣੂ ਕਰਵਾਉਣਗੇ ਅਤੇ ਇਸ ਸਬੰਧੀ ਕੰਪਨੀ ਦੇ ਠੈਕੇਦਾਰ ਨੂੰ ਸਮੇਂ ਸਿਰ ਜ਼ਲ ਮੁਹੱਈਆ ਕਰਵਾਉਣ ਲਈ ਲੋਕਾਂ ਦੇ ਘਰ-ਘਰ ਜਾਕੇ ਕਾਰਡ ਬਣਾਉਣ ਤਾਂ ਜੋ ਪਿੰਡ ਵਾਸੀ ਇਸ ਸ਼ੁੱਧ ਜ਼ਲ ਦੀ ਵਰਤੋਂ ਕਰਕੇ ਇਸ ਪਲਾਂਟ ਦਾ ਲਾਹਾ ਲੈ ਸਕਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply