Sunday, April 26, 2026

ਦਿਹਾਤੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰੇਗੀ ਪੰਜਾਬ ਸਰਕਾਰ

ਅੰਮ੍ਰਿਤਸਰ, 26 ਨਵੰਬਰ (ਜਗਦੀਪ ਸਿੰਘ ਸੱਗੂ)- ਸੈਰ ਸਪਾਟੇ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂ. ਐਨ. ਡਬਲਿਊ. ਟੀ. ਓ) ਦੇ ਸਹਿਯੋਗ ਨਾਲ ਦਿਹਾਤੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤਹਿਤ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਵੱਲੋਂ ਪਵਿੱਤਰ ਨਗਰੀ ਵਿਖੇ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਦੀ ਅਗਵਾਈ ਵਿਚ 1 ਦਸੰਬਰ ਨੂੰ ਦਿਹਾਤੀ ਟੂਰਿਜ਼ਮ ਵਰਕਸ਼ਾਪ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਪ੍ਰਾਜੈਕਟ ਨਾਲ ਸਬੰਧਤ ਇਕ ਬੁਲਾਰੇ ਨੇ ਦੱਸਿਆ ਕਿ ਏਸ਼ਿਆਈ ਵਿਕਾਸ ਬੈਂਕ ਦੁਆਰਾ ਸਹਾਇਤਾ ਪ੍ਰਾਪਤ ਬੁਨਿਆਦੀ ਢਾਂਚਾ ਵਿਕਾਸ ਨਿਵੇਸ਼ ਪ੍ਰੋਗਰਾਮ ਤਹਿਤ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿਚ ਦਿਹਾਤੀ ਟੂਰਿਜ਼ਮ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ, ਗੈਰ-ਸਰਕਾਰੀ ਸੰਗਠਨ, ਖੋਜਕਾਰ, ਲੇਖਕ, ਦਿਹਾਤੀ ਟੂਰਿਜ਼ਮ ਰਿਹਾਇਸ਼ਾਂ ਦੇ ਨਾਗਰਿਕ, ਟੂਰ ਤੇ ਟਰੈਵਲ, ਹੋਟਲ ਚਲਾਉਣ ਵਾਲੇ ਆਪਰੇਟਰ ਅਤੇ ਹੋਰ ਹਿੱਸੇਦਾਰ ਇਸ ਵਰਕਸ਼ਾਪ ਵਿਚ ਭਾਗ ਲੈਣਗੇ।
ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸੈਲਾਨੀਆਂ ਨੂੰ ਪੰਜਾਬ ਦੇ ਖੁੱਲ੍ਹੇ-ਡੁੱਲੇ ਪੇਂਡੂ ਵਾਤਾਵਰਨ ਅਤੇ ਅਮੀਰ ਵਿਰਸੇ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ। ਦਿਹਾਤੀ ਖੇਤਰਾਂ ਵਿਚ ਸੈਲਾਨੀਆਂ ਦੀ ਗਿਣਤੀ ਅਤੇ ਖ਼ਰਚ ਵਿਚ ਵਾਧਾ ਕਰਨਾ, ਦਿਹਾਤੀ ਟੂਰਿਜ਼ਮ ਪ੍ਰਾਜੈਕਟਾਂ ਦੇ ਵਿਕਾਸ ਅਤੇ ਇਨ੍ਹਾਂ ਨੂੰ ਲਾਗੂ ਕਰਨ ਦੇ ਤਜਰਬੇ ਨੂੰ ਸਾਂਝਾ ਕਰਨਾ, ਸਫ਼ਲਤਾ ਅਤੇ ਅਸਫਲਤਾ ਦੀ ਕਹਾਣੀ ‘ਤੇ ਚਰਚਾ ਕਰਨੀ ਤਾਂ ਜੋ ਭਵਿੱਖ ਲਈ ਭੂਮਿਕਾ ਮਾਡਲ ਦੀ ਪਛਾਣ ਦਿਹਾਤੀ ਟੂਰਿਜ਼ਮ ਦੇ ਵਿਕਾਸ ਲਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਦਿਹਾਤੀ ਭਾਈਚਾਰੇ ਨੂੰ ਟੂਰਿਜ਼ਮ ਤੋਂ ਸਮਾਜਿਕ ਅਤੇ ਆਰਥਿਕ ਲਾਭ, ਦਿਹਾਤੀ ਟੂਰਿਜ਼ਮ ਦੇ ਵਿਕਾਸ ਨਾਲ ਮਹਿਲਾਵਾਂ, ਨੌਜਵਾਨਾਂ ਅਤੇ ਪਛੜੇ ਵਰਗਾਂ ਨੂੰ ਮਜ਼ਬੂਤ ਬਣਾਉਣਾ ਅਤੇ ਟੂਰ ਅਤੇ ਟਰੈਵਲ ਅਪਰੇਟਰਾਂ ਨੂੰ ਦਿਹਾਤੀ ਟੂਰਿਜ਼ਮ ਦੀ ਸੰਭਾਵਨਾ, ਸਥਾਪਿਤ ਟੂਰਿਸਟ ਡੈਸਟੀਨੇਸ਼ਨ ਦੇ ਆਲੇ-ਦੁਅਲੇ ਦੇ ਟੂਰਿਸਟ ਸਰਕਟਾਂ ਅਤੇ ਫੂਡ ਕਰਾਫਟ ਤੋਂ ਜਾਗਰੂਕ ਕਰਨਾ ਹੈ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਦਿਹਾਤੀ ਸੈਰ-ਸਪਾਟੇ ਲਈ ਪੰਜਾਬ ਟੂਰਿਜ਼ਮ ਨੂੰ ਵਧੀਆ ਦਿਹਾਤੀ ਟੂਰਿਜ਼ਮ ਸਾਈਟ (ਬੂਥਗੜ੍ਹ, ਜ਼ਿਲ੍ਹਾ ਹੁਸ਼ਿਆਰਪੁਰ) ਲਈ ਕੌਮੀ ਟੂਰਿਜ਼ਮ ਐਵਾਰਡ-2011 ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਰੂਪਨਗਰ ਲਈ ਦਿਹਾਤੀ ਸੈਰ ਸਪਾਟਾ ਕਲੱਸਟਰ ਦੀ ਸਥਾਪਨਾ ਲਈ ਸਤਲੁਜ ਦਰਿਆ ਬੇਸਿਨ, ਸ਼ਿਵਾਲਿਕ ਪਹਾੜੀ ਛਾਇਆ ਵਿਚ ਰਹਿਣ ਵਾਲੇ ਚਾਰ ਉੱਦਮੀ ਦਿਹਾਤੀ ਭਾਈਚਾਰਿਆਂ ਨੂੰ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ ਦੁਆਰਾ ਪੰਜਾਬ ਲਈ ਬਣਾਏ ਗਏ ਮਾਸਟਰ ਪਲਾਨ 2008-23 ਦੇ ਫਰੇਮ ਵਰਕ ਵਿਚ ਸ਼ਾਮਿਲ ਕੀਤਾ ਗਿਆ ਹੈ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply