ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਆਰ. ਬੀ.ਡੀ.ਏ .ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸੀ ਹਫ਼ਤਾ ਮਨਾਇਆ ਗਿਆ।ਕੈਂਪ ਵਿਚ ਲੇਖ ਮੁਕਾਬਲੇ ਐਜੂਕੇਸ਼ਨ, ਭ੍ਰਿਸ਼ਟਾਚਾਰ, ਰਾਜਨੀਤੀ ਆਦਿ ਵਿਸ਼ਿਆਂ ‘ਤੇ ਕਰਾਏ ਗਏ।ਇਨ੍ਹਾਂ ਲੇਖ ਮੁਕਾਬਲਿਆਂ ਵਿਚ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਪ੍ਰੋਗਰਾਮ ਨੂੰ ਆਯੋਜਿਤ ਕਰਨ ਵਾਲੇ ਐਨ.ਸੀ.ਸੀ ਦੇ ਪੀ.ਓ ਜਤਿੰਦਰ ਸਿੰਘ ਅਤੇ ਏ.ਐਨ.ਓ ਅਧਿਆਪਕ ਸੁਖਜਿੰਦਰ ਸ਼ਰਮਾ ਸਨ।ਉਨ੍ਹਾ ਦੱਸਿਆ ਕਿ ਸਕੂਲ ਵਿੱਚ ਪਿੱਛਲੇ ਇਕ ਸਾਲ ਤੋਂ ਐਨ.ਸੀ.ਸੀ ਦੇ ਕੈਪਾਂ ਵਿੱਚ ਵਿਦਿਆਰਥੀ ਭਾਗ ਲੈ ਰਹੇ ਹਨ।ਪ੍ਰਿੰਸੀਪਲ ਡਾ: ਸਤਵੰਤ ਕੌਰ ਭੁੱਲਰ ਨੇ ਕਿਹਾ ਕਿ ਐਨ.ਸੀ.ਸੀ ਬੱਚਿਆਂ ਵਿਚ ਸੇਵਾ ਭਾਵਨਾ ਦੇ ਟੀਚੇ ਨੂੰ ਮੁੱਖ ਰੱਖ ਕੇ ਇਸ ਹਫ਼ਤੇ ਕੈਂਪ ਵਿਚ ਪੇਂਟਿੰਗ, ਨਿਬੰਧ ਲੇਖਣ ਦੇ ਅੱਤ ਸੂਖਮ ਵਿਸ਼ੇ ਦਹੇਜ ਵਿਰੋਧੀ ਅਤੇ ਭਰੂਣ ਹੱਤਿਆ ਵਿਸ਼ਿਆਂ ‘ਤੇ ਸਹੁੰ ਚੁਕਵਾਉਣਾ ਤੇ ਸਾਈਕਲ ਰੈਲੀ ਵਰਗੀਆਂ ਗਤੀਵਿਧੀਆਂ ਬੱਚਿਆਂ ਵਿੱਚ ਆਪਸੀ ਪਿਆਰ, ਸਹਿਯੋਗ ਅਤੇ ਸਦਭਾਵਨਾ ਪੈਦਾ ਕਰਦੀਆਂ ਹਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media