ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਸ਼ਹਿਰ ਵਿਚ ਜਾਦੂ ਦੇ ਰੰਗਾਂ ਨੂੰ ਬਿਖਰੇਣ ਲਈ ਜਾਦੂਗਰ ਸ਼ਿਵ ਕੁਮਾਰ ਨੇ ਆਪਣੇ ਰੰਗ ਦਿਖਾਉਣ ਲਈ ਅੱਖਾਂ ‘ਤੇ ਪੱਟੀ ਬੰਨ੍ਹ ਕੇ ਸ਼ਹਿਰ ਦੇ ਭੀੜ ਭਰੇ ਬਾਜ਼ਾਰ ਵਿਚ ਮੋਟਰਸਾਈਕਲ ਚਲਾ ਕੇ ਹਰ ਤਰਫ਼ ਵਾਹ ਵਾਹ ਲੁੱਟੀ।ਇਸ ਕਾਰਨਾਮੇ ਨੂੰ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਹਰੀ ਝੰਡੀ ਦੇ ਰਵਾਨਾ ਕੀਤਾ।ਇਸ ਮੌਕੇ ਮੇਅਰ ਨਾਥ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਾਡੀ ਸੰਸਕ੍ਰਿਤੀ ਦੀ ਅਨਮੋਲ ਕਲਾ ਜਾਦੂ ਹੈ, ਪ੍ਰੰਤੂ ਵਿਗਿਆਨ ਦੀ ਨਿੱਤ ਪ੍ਰਤੀ ਖੋਜਾਂ ਦੇ ਕਾਰਨ ਇਹ ਕਲਾ ਖ਼ਤਮ ਹੁੰਦੀ ਜਾ ਰਹੀ ਹੈ ਫਿਰ ਵੀ ਸ਼ਿਵ ਕੁਮਾਰ ਵਰਗੇ ਜਾਦੂਗਰਾਂ ਨੇ ਜਾਦੂ ਵਰਗੀਆਂ ਕਲਾਵਾਂ ਨੂੰ ਬਚਾ ਕੇ ਰੱਖਿਆਂ ਹੋਇਆ ਹੈ, ਇਸ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਲਈ ਹਮੇਸ਼ਾ ਹੀ ਤੱਤਵਰ ਰਹਿੰਦੇ ਹਨ।ਉਨ੍ਹਾ ਨੇ ਇਸ ਸ਼ਲਾਘਾਯੋਗ ਕਦਮ ਦੀ ਜਾਦੂਗਰ ਨੂੰ ਵਧਾਈ ਦਿੱਤੀ।ਜਾਦੂਗਰ ਸ਼ਿਵ ਕੁਮਾਰ ਨੇ ਆਪਣੇ ਸਟੰਟ ਕਰਦੇ ਹੋਏ ਲੋਕਾਂ ਨੂੰ ਸੰਦੇਸ਼ ਦਿੰੇਦੇ ਹੋਏ ਕਿਹਾ ਕਿ ਸੜਕ ‘ਤੇ ਕੋਈ ਵੀ ਵਾਹਨ ਚਲਾਉਣ ਸਮੇਂ ਪੁਰੀ ਇਕਗਾਰਤਾਂ ਨਾਲ ਵਾਹਨ ਚਲਾਓ, ਕਦੀ ਮੋਬਾਇਲ ਆਦਿ ਦੀ ਵਰਤੋਂ ਨਾ ਕਰੇ, ਜਾਦੂਗਰ ਅੱਖਾਂ ‘ਤੇ ਪੱਟੀ ਬੰਨ ਕੇ ਵੇਖ ਸਕਦਾ, ਲੇਕਿਨ ਆਪ ਅਜਿਹਾ ਨਾ ਕਰੇ, ਜਿੰਦਗੀ ਬਹੁਤ ਹੀ ਅਨਮੋਲੀ ਹੈ।ਹਮੇਸ਼ਾ ਹੀ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰੋਂ।ਉੂੜਾਗ ਸਿਨਮੇ ਤੋਂ ਸ਼ੁਰੂ ਹੋਇਆ ਇਹ ਕਾਫ਼ਲਾ ਸ਼ਹਿਰ ਦੇ ਭਿੰਨ ਭਿੰਨ ਬਾਜ਼ਾਰਾਂ ਵਿਚ ਆਪਣੀ ਕਲਾ ਦਾ ਜੌਹਰ ਵਿਖਾ ਕੇ ਵਾਪਸ ਸਿਨੇਮੇ ਪਹੁੰਚਿਆ।ਇਸ ਮੌਕੇ ਲੋਕਾਂ ਨੇ ਸ਼ਹਿਰ ਵਿਚ ਥਾਂ ਪਰ ਥਾਂ ਜਾਦੂਗਰ ਦਾ ਸੁਆਗਤ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media