Sunday, June 21, 2026

ਅੰਤਰ ਕਾਲਜ਼ ਲੋਕ ਕਲਾ ਪ੍ਰਦਰਸ਼ਨੀ ‘ਚ ਯੁਨੀਵਰਸਿਟੀ ਕਾਲਜ਼ ਪੱਟੀ ਦਾ ਤੀਸਰਾ ਸਥਾਨ

PPN2711201521ਪੱਟੀ, 27 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਗੁਰੂ ਨਾਨਕ ਦੇਵ ਯੁਨੀਵਰਸਿਟੀ ਕਾਲਜ਼ ਪੱਟੀ ਵੱਲੋਂ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਦੇ 46ਵੇਂ ਸਥਾਪਨਾ ਦਿਵਸ ਦੇ ਮੌਕੇ ਅੰਤਰ ਕਾਲਜ਼ ਲੋਕ ਕਲਾ ਪ੍ਰਦਰਸ਼ਨੀ ਵਿਚ ਤੀਸਰਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਲਈ ਕਾਲਜ਼ ਦੇ ਪ੍ਰਿੰਸੀਪਲ ਰਜਿੰਦਰ ਮਰਵਾਹਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਹੋਰ ਵੀ ਵੱਡੀ ਪ੍ਰਾਪਤੀ ਦੀ ਆਸ ਕੀਤੀ। ਇਸ ਮੌਕੇ ਪ੍ਰੋ: ਪਰਦੀਪ ਸਿੰਘ, ਜਸਦੇਵ ਸਿੰਘ, ਪ੍ਰੋ: ਹੇਮਰਾਜ਼, ਸਤਬੀਰ ਸਿੰਘ, ਗਗਨਦੀਪ ਸਿੰਘ, ਕੁਲਬੀਰ ਕੌਰ, ਸੰਦੀਪ ਹਾਂਡਾ, ਗੁਰਵਿੰਦਰ ਕੌਰ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply