
ਤਰਸਿੱਕਾ, ਟਾਂਗਰਾ, 28 ਨਵੰਬਰ (ਕੰਵਲ ਜੋਧਾਨਗਰੀ, ਸੁਖਦੇਵ ਸਿੰਘ)- ਕਾਲੇ ਕਨੂੰਨ ਨੂੰ ਲਾਗੂ ਕਰਨ, ਅਬਾਦਕਾਰਾਂ ਦਾ ਉਜਾੜਾ, ਕਰਜਾਈ ਕਿਸਾਨਾ ਦੀਆਂ ਹੋ ਰਹੀਆ ਖੁਦਕੁਸ਼ੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਜਿਮੇਵਾਰ ਭ੍ਰਿਸਟ ਬਾਦਲ ਸਰਕਾਰ ਵਿਰੁੱਧ ਕਿਸਾਨ ਸਘੰਰਸ ਕਮੇਟੀ ਪੰਜਾਬ ਦੀ ਅਗਵਾਈ ਹੇਠ ਸਂੈਕੜੇ ਕਿਸਾਨਾਂ ਵੱਲੋਂ ਬਿਆਸ- ਬੁਟਾਲਾ ਜੀ.ਟੀ. ਰੋਡ ਜਾਮ ਕਰਕੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ ਤੇ ਮੰਤਰੀਆਂ, ਸੰਸਦੀ ਸਕੱਤਰਾਂ ਤੇ ਵਿਧਾਇਕਾਂ ਦਾ ਪਿੰਡਾਂ ਵਿੱਚ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਦਾ ਐਲਾਨ ਕੀਤਾ।ਰੋਸ ਪ੍ਰਦਰਸਨ ਨੂੰ ਸਬੋਧਨ ਕਰਦਿਆ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਗੁਰਚਰਨ ਸਿੰਘ ਚੱਬਾ, ਸਤਨਾਮ ਸਿੰਘ ਸਠਿਆਲਾ ਨੇ ਕਿਹਾ ਕਿ ਬਾਦਲ ਸਰਕਾਰ ਵਿਰੁੱਧ ਲੋਕਾਂ ਵਿੱਚ ਗੁੱਸਾ ਤੇ ਨਫਰਤ ਲਗਾਤਾਰ ਵੱਧ ਰਹੀ ਹੈ।ਤੇ ਕਿਸਾਨਾਂ ਮਜਦੂਰਾਂ ਮੁਲਾਜਮਾਂ ਦੇ ਲਗਾਤਾਰ ਤਿਖੇ ਹੋ ਰਹੇ ਜਨਤਕ ਸਘੰਰਸਾਂ ਨੂੰ ਤਾਰਪੀਡੋ ਕਰਨ ਲਈ ਬਾਦਲ ਸਰਕਾਰ ਵੱਲਂੋ ਕਾਲਾ ਕਨੂੰਨ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋੋਕੂ ਐਕਟ ਲਾਗੂ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ।ਜਿਸ ਨਾਲ ਲੋਕਾਂ ਦੇ ਜਮਹੂਰੀ ਹੱਕਾ ਉਤੇ ਜਬਰ ਦਾ ਕੁਹਾੜਾ ਚਲਾਇਆ ਜਾਵੇਗਾ। ਕਿਸਾਨ ਅਗੂਆਂ ਨੇ ਇਸ ਮੋਕੇ ਐਲਾਨ ਕੀਤਾ ਕਿ ਕਿਸਾਨ ਜਥੇਬੰਦੀਆਂ ਵੱਲੋ ਕਾਲੇ ਕਨੂੰਨ ਤੇ ਕਿਸਾਨੀ ਮੰਗਾ ਨੂੰ ਲੈ ਕੇ ਦਸੰਬਰ ਨੂੰ ਅੰਮ੍ਰਿਤਸਰ ਵਿਖੇ ਮਾਝਾ ਦੋਆਬਾ ਜੋਨ ਦੀ ਸਾਂਝੀ ਲਲਕਾਰ ਰੈਲੀ ਕੀਤੀ ਜਾਵੇਗੀ।ਪੰਜਾਬ ਦੇ ਲੋਕ ਕਾਲੇ ਕਨੂੰਨ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀ ਹੋਣ ਦੇਣਗੇ, ਰੈਲੀ ਵਿੱਚ ਹਜਾਰਾਂ ਕਿਸਾਨਾਂ ਮਜਦੂਰਾਂ ਵੱਲਂੋ ਪਹੁੰਚ ਕੇ ਮੰਗ ਕੀਤੀ ਜਾਵੇ ਗੀ ਕਿ ਉਕਤ ਕਾਲਾ ਕਨੂੰਨ ਤੁਰੰਤ ਰੱਦ ਕੀਤਾ ਜਾਵੇ,ਘੱਟ ਰੇਟ ਤੇ ਵਿਕੀ ਬਾਸਮਤੀ ਦੀ ਭਰਪਾਈ ਸਰਕਾਰ ਵੱਲਂੋ ਕੀਤੀ ਜਾਵੇ ਤੇ ਬਾਸਮਤੀ ਨੂੰ ਐਮ.ਐਸ.ਪੀ ਹੇਠ ਲਿਆ ਕੇ ਬਾਸਮਤੀ ਟਰੇਡਿੰਗ ਕਾਰਪੋਰੇਸਨ ਬਣਾਈ ਜਾਵੇ,ਅਬਾਦਕਾਰਾਂ ਦਾ ਉਜਾੜਾ ਬੰਦ ਕਰਕੇ ਪੱਕੇ ਮਾਲਕੀ ਹੱਕ ਦਿਤੇ ਜਾਣ, ਖੰਡ ਮਿਲਾਂ ਦਾ ਬਕਾਇਆ ਜਾਰੀ ਕੀਤਾ ਜਾਵੇ ਤੇ ਖੰਡ ਮਿੱਲਾਂ ਤਰੁੰਤ ਚਲਾਇਆਂ ਜਾਣ, ਕਿਸਾਨਾਂ ਮਜਦੂਰਾਂ ਦਾ ਸਾਰਾ ਕਰਜਾ ਖਤਮ ਕੀਤਾ ਜਾਵੇ, ਕਿਸਾਨਾਂ ‘ਤੇ ਹੋਏ ਲਾਠੀਚਾਰਜ ਸਬੰਧੀ ਹੋਏ ਲਿਖਤੀ ਸਮਝੌਤਾ ਤਰੁੰਤ ਲਾਗੂ ਕੀਤਾ ਜਾਵੇ।ਇਸ ਮੋਕੇ ਮੁਖਬੈਨ ਸਿੰਘ ਜੋਧਾਨਗਰੀ, ਹਰਦਿਆਲ ਸਿੰਘ ਗੱਗੜਭਾਣਾ, ਤਰਸੇਮ ਸਿੰਘ ਛਾਪਿਆਂ ਵਾਲੀ, ਜਰਨੈਲ ਸਿੰਘ ਚੀਮਾ ਬਾਠ, ਤਰਸੇਮ ਸਿੰਘ ਬੁਤਾਲਾ, ਅਜੀਤ ਸਿੰਘ ਠੱਠੀਆਂ, ਸ਼ੰਗਾਰਾ ਸਿੰਘ ਸਠਿਆਲਾ, ਚਰਨ ਸਿੰਘ ਕਲੇਰ ਘੁਮਾਣ, ਜਸਵੰਤ ਸਿੰਘ ਕਾਲੇਕੇ, ਕਰਮ ਸਿੰਘ ਬਲਸਰਾਂ, ਸਤਨਾਮ ਸਿੰਘ ਸੁਧਾਰ, ਜਦਤਾਰ ਸਿੰਘ ਡੇਹਰੀਵਾਲ, ਬਲਵਿੰਦਰ ਸਿੰਘ ਲੋਹਗੜ, ਦਲਬੀਰ ਸਿੰਘ ਬੇਦਾਦਪੁਰ, ਲਖਵਿੰਦਰ ਸਿੰਘ ਦੋਲੋਨੰਗਲ, ਸੋਨਾ ਸੇਰੋਂ ਘੋਗਾ ਆਦਿ ਆਗੂ ਵੀ ਹਾਜਰ ਸਨ।
Punjab Post Daily Online Newspaper & Print Media