Saturday, April 11, 2026

ਉਪਕਾਰ ਸਿੰਘ ਸੰਧੂ ਵਲੋਂ ਵਾਰਡ ਨੰ. 32 ਦੇ ਇਲਾਕੇ ਪ੍ਰਤਾਪ ਨਗਰ ਦਾ ਦੌਰਾ- ਸੁਣੀਆਂ ਮੁਸ਼ਕਲਾਂ

PPN2811201514

ਅੰਮ੍ਰਿਤਸਰ, 28 ਨਵੰਬਰ (ਗੁਰਚਰਨ ਸਿੰਘ) -ਜਿਲਾ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਸ੍ਰ. ਉਪਕਾਰ ਸਿੰਘ ਸੰਧੂ ਵੱਲੋਂ ਅਕਾਲੀ ਦਲ ਵਿੱਚ ਮੁੜ ਸ਼ਮੂਲੀਅਤ ਕਰਨ ਉਪਰੰਤ ਵਲੋਂ ਵੱਖ ਵੱਖ ਇਲਾਕਿਆਂ ਦਾ ਦੋਰਾ ਕਰਕੇ ਅਕਾਲੀ ਵਰਕਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।ਇਸੇ ਹੀ ਸਿਲਸਿਲੇ ਵਿੱਚ ਤੁਨਾਂ ਵਲੋਂ ਅੱਜ ਵਾਰਡ ਨੰ. 32 ਦੇ ਦੌਰੇ ਦੌਰਾਨ ਪ੍ਰਤਾਪ ਨਗਰ ‘ਚ ਗੁਰਦੀਪ ਸਿੰਘ ਟਾਈਲਾਂ ਵਾਲੇ ਦੇ ਗ੍ਰਹਿ ਇੱਕ ਮੀਟਿੰਗ ਦੌਰਾਨ ਸਥਾਨਕ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੁਲਤਕਾਤ ਕਰਕੇ ਇਲਾਕਾ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਇੰਨਾਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉੁਣ ਦਾ ਯਕੀਨ ਦਿਵਾਇਆ।ਇਸ ਸਮੇਂ ਇਲਾਕਾ ਵਾਸੀਆਂ ਵਲੋਂ ਉਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਸੰਧੂ, ਲਖਬੀਰ ਸਿੰਘ ਮੋਨੀ ਵੇਰਕਾ, ਗੁਰਦੇਵ ਸਿੰਘ ਗਿੱਲ, ਮੁਖਤਿਆਰ ਸਿੰਘ ਗਿੱਲ, ਕੁਲਦੀਪ ਸਿੰਘ ਕੰਡਾ, ਹਰਜਿੰਦਰ ਸਿੰਘ ਰਾਜਾ, ਕੁਲਦੀਪ ਸਿੰਘ ਫੌਜੀ, ਦਰਸ਼ਨ ਸਿੰਘ ਆਸ਼ਟ, ਪਲਵਿੰਦਰ ਸਿੰਘ ਮੁੱਛਲਾਂ ਵਾਲੇ, ਕੁਲਵੰਤ ਸਿੰਘ ਕੰਡਾ, ਦਵਿੰਦਰ ਸਿੰਘ ਲਾਟੀ, ਹੈਪੀ ਪਨੇਸਰ, ਸੁਰਜੀਤ ਸਿੰਘ ਰੂਬੀ, ਰਾਮ ਸਿੰਘ ਰਸੀਲਾ, ਹਰਜਿੰਦਰ ਸਿੰਘ ਸੋਨੂੰ, ਯਾਦਵਿੰਦਰ ਸਿੰਘ ਹਨੀ, ਸਾਬਾ ਭਲਵਾਨ, ਦੀਪਕ ਸਿੰਘ, ਕੁੰਨਣ ਸਿੰਘ ਪ੍ਰਧਾਨ, ਕਾਰਜ਼ ਸਿੰਘ ਦੋਧੀ, ਬਖਸ਼ੀਸ ਸਿੰਘ, ਨਿਰਵੈਰ ਸਿੰਘ, ਵਰਿੰਦਰ ਸਿੰਘ ਟਿੰਕੂ, ਮਨਬੀਰ ਸਿੰਘ ਹੈਰੀ, ਸਤਨਾਮ ਸਿੰਘ ਸੱਤੂ, ਅਮਰੀਕ ਸਿੰਘ, ਬਾਪੂ ਸੁਰਜਨ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply