
ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ ਸੱਗੂ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਨਤਮਸਤਕ ਹੋ ਕੇ ਹਲਕਾ ਦੱਖਣੀ ਵਿੱਚ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਅਤੇ ਤਰਨ-ਤਾਰਨ ਰੋਡ ‘ਤੇ ਲੱਡੂ ਵੀ ਵੰਡੇ।ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਇਲਾਕੇ ਦੀਆਂ ਬੇਸ਼ੁਮਾਰ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਿੱਚ ਅਕਾਲੀ ਸਰਕਾਰ ਨਾਕਾਮ ਰਹੀ ਹੈ।ਔਜਲਾ ਨੇ ਦੋਸ਼ ਲਾਇਆ ਕਿ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਇਲਾਕੇ ਨੂੰ ਨਮੂਨੇ ਦਾ ਬਣਾਉਣ ਦੀ ਥਾਂ ਨਰਕ ਭਰਿਆ ਬਣਾਉਣ ਲਈ ਜਿੰਮੇਵਾਰ ਹਨ।ਇੱਥੋ ਦੀਆਂ ਸਲੱਮ ਬਸਤੀਆਂ ਸਮੇਤ ਹੋਰ ਖੇਤਰ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ।ਸ੍ਰੀ ਔਜਲਾ ਨੇ ਕਿਹਾ ਕਿ ਇਸ ਹਲਕੇ ਦੇ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਸੀਵਰੇਜ, ਵਾਟਰ ਸਪਲਾਈ, ਟੁੱਟੀਆਂ ਸੜਕਾਂ ਅਤੇ ਕੂੜਾ ਕਰਕਟ ਤੋਂ ਬੜੇ ਦੁੱਖੀ ਹਨ।ਡੰਪ ਦਾ ਮਸਲਾ ਅਹਿਮ ਹੈ, ਪਰ ਅਕਾਲੀ ਵਿਧਾਇਕ ਬਿਆਨਬਾਜੀ ਤੱਕ ਹੀ ਸੀਮਤ ਰਹੇ ਹਨ ਤੇ ਇਸ ਖੇਤਰ ਨੂੰ ਅਕਾਲੀ ਵਿਧਾਇਕ ਨੇ ਸਿਆਸੀ ਅਖਾੜਾ ਬਣਾ ਛੱਡਿਆ ਹੈ।ਔਜਲਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੈਪਟਨ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਹਲਕਾ ਦੱਖਣੀ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰਵਾਈਆਂ ਜਾਣਗੀਆਂ ਅਤੇ ਗੁਰੂ ਨਗਰੀ ਤੇ ਪੰਜਾਬ ਨੂੰ ਮੁੜ ਤਰੱਕੀ ਤੇ ਖੁਸ਼ਹਾਲੀ ਦੇ ਪੰਧ ‘ਤੇ ਪਾਇਆ ਜਾਵੇਗਾ। ਇਸ ਮੌਕੇ ਕੌਸਲਰ ਕੰਵਲਨੈਨ ਸਿੰਘ ਗੁੱਲੂ, ਮੰਗਾ ਠੇਕੇਦਾਰ, ਕੁਲਦੀਪ ਸਿੰਘ ਧਾਲੀਵਾਲ, ਅਸ਼ੋਕ ਕੁਮਾਰ ਕੋਟ ਮਿੱਤ ਸਿੰਘ, ਆਸ਼ੀ ਭਲਵਾਨ, ਬਾਬਾ ਗੁਰਮੁੱਖ ਸਿੰਘ, ਬਲਬੀਰ ਸਿੰਘ, ਦਲਜੀਤ ਸਿੰਘ ਜੱਜ, ਗੁਰਬਿੰਦਰ ਸਿੰਘ ਮਾਹਲ, ਗੁਰਮੇਜ ਸਿੰਘ, ਗੁਰਦੇਵ ਸਿੰਘ, ਸਰਦੂਲ ਸਿੰਘ, ਬਲਰਾਜ ਸਿੰਘ ਬੱਲਾ, ਰਾਜ ਰਾਣੀ, ਮਨਜੀਤ ਕੌਰ, ਜਗੀਰ ਸਿੰਘ, ਜਸਪਾਲ ਸਿੰਘ, ਲਾਲੀ ਸੁਲਤਾਨਵਿੰਡ, ਅੰਗਰੇਜ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media