
ਬਟਾਲਾ, 29 ਨਵੰਬਰ (ਨਰਿੰਦਰ ਬਰਨਾਲ) – ਲੜਕੀਆਂ ਦੀ ਸਿਖਿਆ ਨੂੰ ਵਧੀਆ ਤੇ ਸੁਚਾਰੂ ਬਣਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ ਵਿਖੇ ਗਿਆਰਵੀਂ ਤੇ ਬਾਰਵੀਂ ਦੀਆਂ ਲੜਕੀਆਂ ਨੂੰ ਸਾਇਕਲਾਂ ਦੀ ਵੰਡ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਵੱਲੋਂ ਕੀਤੀ ਗਈ। ਪ੍ਰਿੰਸੀਪਲ ਦਰਸ਼ਨ ਲਾਲ ਦੀ ਸਰਪ੍ਰਸਤੀ ਹੇਠ ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨ ਸਾਇਕਲਾਂ ਦੀ ਵੰਡ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੀ ਚੇਅਰਪਰਸਨ ਜਸਬੀਰ ਕੌਰ ਤੇ ਗਰਾਮ ਪੰਚਾਇਤ ਪਾਰੋਵਾਲ ਵੀ ਹਾਜਰ ਸੀ।ਸਕੂਲ ਵਿਖੇ ਪੜਦੀਆਂ 21 ਲੜਕੀਆਂ ਨੂੰ ਸਾਇਕਲ ਵੰਡਣ ਦੀ ਰਸਮ ਮੌਕੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋ ਨੇ ਲੜਕੀਆਂ ਦੀ ਸਿਖਿਆ ਦੇ ਸਬੰਧ ਵਿੱਚ ਬੋਲਦਿਆਂ ਕਿਹਾ ਸਰਕਾਰ ਦਾ ਮੁਖ ਟੀਚਾ ਘਰ ਘਰ ਸਿਖਿਆ ਦੇ ਚਾਨਣ ਨੂੰ ਪਹੁੰਚਾਉਣ ਹੈ।ਜਿਸ ਸਮਾਜ ਵਿਚ ਇਸਤਰੀਆਂ ਪੜੀਆਂ ਲਿਖੀਆ ਹੁੰਦੀਆਂ ਹਨ, ਉਹੀ ਸਮਾਜ ਤਰੱਕੀਆਂ ਕਰਦਾ ਹੈ।ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਸਮਾਜ ਨੂੰ ਪ੍ਰੇਰਤ ਕਰਦੀਆਂ ਸਕਿੱਟਾ ਜਿਵੇਂ ਭਰੂਣ ਹੱਤਿਆ, ਦਾਜ ਦੀ ਲਾਹਨਤ ਤੇ ਹੋਰ ਸਮਾਜਿਕ ਬੁਰਾਈਆਂ ਤੋ ਜਾਣੂ ਕਰਵਾਇਆ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਦਰਸ਼ਨ ਲਾਲ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਮੁਖ ਮੰਤਵ ਵਿਦਿਆਰਥੀਆਂ ਨੂੰ ਮਿਆਰੀ ਤੇ ਆਧੁਨਿਕ ਤਕਨੀਕਾਂ ਭਰੀ ਸਿਖਿਆ ਦੇਣਾ ਹੈ ਤਾਂ ਜੋ ਸਕੂਲ ਦੇਵਿਦਿਆਰਥੀ ਸਮੇਂ ਦੇ ਹਾਣੀ ਬਣਕੇ ਸਮਾਜ ਵਿੱਚ ਆਪਣੀ ਅਹਿਮ ਜਗਾ ਬਣਾ ਸਕਣ ।ਇਸ ਮੌਕੇ ਸ੍ਰੀ ਅਜੀਤ ਸਿੰਘ ਲੈਕਚਰਾਰ, ਗੁਰਮੀਤ ਸਿੰਘ ਪਾਰੋਵਾਲ, ਸੁਖਵਿੰਦਰ ਸਿੰਘ, ਕੁਨਾਲ, ਤਿਲਕ ਰਾਜ, ਭਗਵੰਤ ਸਿੰਘ, ਕਮਲਜੀਤ ਸਿੰਘ, ਕਸ਼ਮੀਰ ਕੌਰ, ਉਪ ਚੇਅਰਮੈਨ ਪਰਮਜੀਤ ਸਿੰਘ , ਮਨਜੀਤ ਕੌਰ, ਸਤਨਾਮ ਕੌਰ, ਨਿਰਮਲ ਕੌਰ ਸਕੂਲ ਮੈਨੇਜਮੈਟ ਕਮੇਟੀ ਮੈਬਰ ਆਦਿ ਹਾਜ਼ਰ ਸਨ।ਇਸ ਮੌਕੇ ਸਟੇਜ਼ ਸਕੱਤਰ ਦੀ ਭੂਮਿਕਾ ਸ੍ਰੀ ਮਕਬੂਲ ਮਸੀਹ ਐਸ ਐਸ ਮਾਸਟਰ ਵੱਲੋ ਬਾਖੂਬੀ ਨਿਭਾਈ ਗਈ।
Punjab Post Daily Online Newspaper & Print Media