Saturday, September 26, 2026

ਸਰਕਾਰੀ ਐਲੀਮੈਟਰੀ ਸਕੂਲ ਬਰਕਤ ਵਿਖੇ ਬਾਲ ਮੈਗਜ਼ੀਨ ਨਵੀਂ ਸਵੇਰ ਭਾਗ-2 ਲੋਕ ਅਰਪਿਤ

PPN2911201503

ਬਟਾਲਾ, 29 ਨਵੰਬਰ (ਨਰਿੰਦਰ ਬਰਨਾਲ) – ਵਿਦਿਆਰਥੀਆਂ ਦਾ ਮਨ ਸਾਫ ਤੇ ਸਵੱਛ ਹੁੰਦਾ ਹੈ।ਜਿਹੜੀ ਵੀ ਸੋਚ ਇਹਨਾ ਵਿਦਿਆਰਥੀਆਂ ਨੂੰ ਸਾਰਥਕ ਦੇ ਪਿਆਰ ਭਾਵਨਾਂ ਦੇ ਢੰਗ ਤਰੀਕਿਆਂ ਨਾਲ ਸਮਝਾਈ ਜਾਵੇਗੀ, ਉਹੀ ਸੋਚ ਵਿਦਿਆਰਥੀ ਮਨਾਂ ਤੇ ਘਰ ਕਰ ਜਾਂਦੀ ਹੈ ਤੇ ਪ੍ਰਾਇਮਰੀ ਪੱਧਰ ਦੇ ਉਸਾਰੂ ਸੋਚ ਤਾ ਸੋਨੇ ਤੇ ਸੁਹਾਗਾ ਸਾਬਤ ਹੁੰਦੀ ਹੈ ਇਹਨਾ ਸਬਦਾਂ ਦਾ ਪ੍ਰਗਟਾਵਾ ਬਲਾਕ ਕਾਹਨੂੰਵਾਨ -1 ਦੇ ਹੈੱਡ ਟੀਚਰ ਨੇ ਮੈਗਜੀਨ ਲੋਕ ਅਰਪਰ ਕਰਦਿਆ ਕੀਤਾ ਹੈ। ਸਰਕਾਰੀ ਐਲੀਮੈਟਰੀ ਸਕੂਲ ਬਰਕਤ ਬਲਾਕ ਕਾਹਨੂੰਵਾਨ -1 ਵਿਖੇ ਕਰਵਾਏ ਇਸ ਪ੍ਰਭਾਵਸ਼ਲੀ ਸਮਾਗਮ ਦੌਰਾਨ ਬੱਚਿਆਂ ਤੇ ਅਧਿਆਪਕਾ ਵੱਲੋ ਤਿਆਰ ਕੀਤਾ ਬਾਲ ਮੈਗਜੀਨ ਨਵੀ ਸਵੇਰ ਭਾਂਗ -2 ਜਾਰੀ ਕੀਤਾ ਗਿਆ। ਇਸ ਮੌਕੇ ਬਲਾਕ ਸਿਖਿਆ ਅਧਿਕਾਰੀ ਕਾਹਨੂੰਵਾਲ ਸ੍ਰੀ ਦੇਵੀ ਦਿਆਲ ਭੰਡਾਰੀ, ਬੀ ਆਰ ਪੀ ਦੀਪ ਲਾਲ, ਹੈਡ ਟੀਚਰ ਗੁਰਮੇਜ ਸਿੰਘ, ਪੀ. ਸੀ. ਸੀ ਸੁਖਬੀਰ ਸਿੰਘ, ਸਰਪਪੰਚ ਸਵਰਨ ਸਿੰਘ, ਚੇਅਰਮੈਨ ਕਸ਼ਮੀਰ ਸਿੰਘ, ਹਾਜਰੀ ਵਿੱਚ ਬਾਲ ਮੈਗਜੀਨ ਜਾਰੀ ਕਰਦਿਆ ਬੀ ਪੀ ਈ ਓ ਸ੍ਰੀ ਭੰਡਾਰੀ ਨੇ ਕਿਹਾ ਇਹ ਸਕੂਲ ਪੰਜਾਬ ਵਿਚੋ ਇੱਕ ਵਿਲੱਖਣ ਪਹਿਚਾਣ ਰੱਖਦਾ ਹੈ, ਇਸ ਦੇ ਵਿਦਿਆਰਥੀ ਪੰਜਾਬ ਪੱਧਰ ਤੇ ਆਪਣੀ ਪਛਾਣ ਬਣਾ ਚੁੱਕੇ ਹਨ।ਹੈਡ ਟੀਚਰ ਗੁਰਮੇਜ ਸਿੰਘ ਪੰਜਾਬ ਪੱਧਰ ਤੇ ਅਧਿਆਪਕ ਦਿਵਸ ਤੇ ਵਧੀਆ ਅਧਿਆਪਕ ਦਾ ਪ੍ਰਸੰਸਾ ਪੱਤਰ ਪ੍ਰਾਪਤ ਕਰ ਚੁੱਕਾ ਹੈ, ਬੇਟ ਦੇ ਇਲਾਕੇ ਵਿੱਚ ਵਧੀਆ ਸਕੂਲ ਦਾ ਹੋਣਾ ਸਿਖਿਆ ਵਿਭਾਗ ਵਾਸਤੇ ਮਾਣ ਵਾਲੀ ਗੱਲ ਹੈ।ਸਮਾਗਮ ਦੌਰਾਨ ਸਕੂਲ ਵਿਖੇ ਬਾਲ ਸਭਾ ਦੌਰਾਨ ਵਿਦਿਆਰਥੀਆਂ ਵੱਲੋ ਸਕਿੱਟਾਂ, ਕਵਿੱਜ ਮੁਕਾਬਲ, ਨਾਟਕ ਤੇ ਸਮਾਜ ਊਸਾਰੂ ਸਕਿੱਟਾਂ ਪੇਸ਼ ਕੀਤੀਆਂ ਗਈਆਂ।ਇਸ ਵਿਸ਼ੇਸ ਮੌਕੇ ਤੇ ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਮੂਨੀਸ਼ ਕੁਮਾਰ,ਗੁਰਨਾਮ ਸਿੰਘ, ਮਨਪ੍ਰੀਤ ਸਿੰਘ, ਪਲਵਿੰਦਰ ਕੌਰ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ, ਐਸ. ਐਮ. ਸੀ ਮੈਂਬਰ ਤੇ ਪੰਚਾਇਤ ਮੈਬਰ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply