Tuesday, March 24, 2026

ਦਿਹਾਤੀ ਟੂਰਿਜ਼ਮ ਵਰਕਸ਼ਾਪ ਅੱਜ, ਠੰਡਲ ਕਰਨਗੇ ਉਦਘਾਟਨ

Sohan Singh Thandalਅੰਮ੍ਰਿਤਸਰ, 30 ਨਵੰਬਰ (ਗੁਰਚਰਨ ਸਿੰਘ) – ਦਿਹਾਤੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂ. ਐਨ. ਡਬਲਿਊ. ਟੀ. ਓ) ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ 1 ਦਸੰਬਰ 2015 ਨੂੰ ਦਿਹਾਤੀ ਟੂਰਿਜ਼ਮ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਇਸ ਪ੍ਰਾਜੈਕਟ ਨਾਲ ਸਬੰਧਤ ਇਕ ਬੁਲਾਰੇ ਨੇ ਦੱਸਿਆ ਕਿ ਏਸ਼ਿਆਈ ਵਿਕਾਸ ਬੈਂਕ ਦੁਆਰਾ ਸਹਾਇਤਾ ਪ੍ਰਾਪਤ ਬੁਨਿਆਦੀ ਢਾਂਚਾ ਵਿਕਾਸ ਨਿਵੇਸ਼ ਪ੍ਰੋਗਰਾਮ ਤਹਿਤ ਕਰਵਾਈ ਜਾ ਰਹੀ ਇਸ ਵਰਕਸ਼ਾਪ ਦਾ ਉਦਘਾਟਨ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਸਵੇਰੇ 9.30 ਵਜੇ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸੈਲਾਨੀਆਂ ਨੂੰ ਪੰਜਾਬ ਦੇ ਖੁੱਲ੍ਹੇ-ਡੁੱਲੇ ਪੇਂਡੂ ਵਾਤਾਵਰਨ ਅਤੇ ਅਮੀਰ ਵਿਰਸੇ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ। ਇਸ ਵਰਕਸ਼ਾਪ ਵਿਚ ਦਿਹਾਤੀ ਟੂਰਿਜ਼ਮ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ, ਗੈਰ-ਸਰਕਾਰੀ ਸੰਗਠਨ, ਖੋਜਕਾਰ, ਲੇਖਕ, ਦਿਹਾਤੀ ਟੂਰਿਜ਼ਮ ਰਿਹਾਇਸ਼ਾਂ ਦੇ ਨਾਗਰਿਕ, ਟੂਰ ਤੇ ਟਰੈਵਲ, ਹੋਟਲ ਚਲਾਉਣ ਵਾਲੇ ਆਪਰੇਟਰ ਅਤੇ ਹੋਰ ਹਿੱਸੇਦਾਰ ਭਾਗ ਲੈਣਗੇ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply