Tuesday, July 21, 2026

ਯੂਨੀਕ ਪਬਲਿਕ ਸਕੂਲ ‘ਚ ਇਨਾਮ ਵੰਗ ਸਮਾਗਮ ਸੰਪੰਨ

PPN3011201508ਰਈਆ, 30 ਨਵੰਬਰ (ਬਲਵਿੰਦਰ ਸਿੰਘ ਸੰਧੂ) – ਯੂਨੀਕ ਪਬਲਿਕ ਸਕੂਲ ਪਿੰਡ ਚੀਮਾ ਬਾਠ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਮਨਜੀਤ ਕੌਰ ਗਿੱਲ (ਪ੍ਰਿੰਸੀਪਲ ਸ.ਸ.ਸ.ਸ.) ਲੜਕੇ ਰਈਆ ਉਚੇਚੇ ਤੌਰ ਤੇ ਪਹੁੰਚੇ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਖਵਿੰਦਰ ਕੌਰ ਸੇਖੋਂ ਅਤੇ ਸਰਪ੍ਰਸਤ ਸ਼੍ਰੀ ਜਸਵੰਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਮਨਜੀਤ ਕੌਰ ਗਿੱਲ ਅਥੇ ਮਹਿਮਾਨ ਮਾਸਟਰ ਜਸਬੀਰ ਸਿੰਘ ਗਿੱਲ ਤੇ ਕੁਲਦੀਪ ਕੌਰ ਮੁੱਖੀ ਸਕੂਲ਼ ਕਲੇਰ ਘੁਮਾਣ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਮੁੱਖ ਮਹਿਮਾਨ ਦੇ ਸੰਬੋਧਨੀ ਭਾਸ਼ਣ ਵਿੱਚ ਸ਼੍ਰੀਮਤੀ ਮਨਜੀਤ ਕੌਰ ਨੇ ਕਿਹਾ ਕਿ ਇਹ ਸਕੂਲ਼ ਇਲਾਕੇ ਦੇ ਸਕੂਲਾਂ ਨਾਲੋਂ ਵਧੀਆ ਕਾਰਗੁਜ਼ਾਰੀ ਦੇ ਰਿਹਾ ਹੈ।ਇਸ ਸਕੂਲ ਦਾ ਸਟਾਫ ਬੱਚਿਆਂ ਨੂੰ ਸਿਖਿਆ ਦੇ ਨਾਲ ਨਾਲ ਸੱਭਿਆਚਾਰਕ ਅਤੇ ਸਮਾਜਿਕ ਗਤੀਵਿਧੀਆ ‘ਚ ਸ਼ਮੂਲੀਅਤ ਕਰਵਾ ਕੇ ਬੱਚਿਆਂ ਦੀ ਹੌਂਸਲਾਂ ਅਫਜ਼ਾਈ ਕਰ ਰਹੇ ਹਨ।ਉਨਾਂ ਨੇ ਇਸ ਮੌਕੇ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ਵਾਲਿੳਆਂ ਬੱਚਿਆਂ ਨੁੂੰ ਸ਼ੀਲਡਾ ਦੇ ਕੇ ਸਨਮਾਨਤ ਕੀਤਾ।ਯੂਨੀਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਖਵਿੰਦਰ ਕੌਰ ਨੇ ਆਏ ਮਹਿਮਾਨਾ ਨੂੰ ਜੀ ਆਇਆ ਕਿਹਾ ਅਤੇ ਆਏ ਮਹਿਮਾਨਾ ਦਾ ਸਨਮਾਨ ਕੀਤਾ।ਇਸ ਮੌਕੇ ਮਾਸਟਰ ਜਸਬੀਰ ਸਿੰਘ ਗਿੱਲ,ਹਰਗੁਨਬੀਰ ਸਿੰਘ ਪ੍ਰਿੰਸੀਪਲ ਸ਼੍ਰੀ ਗੁਰੁ ਹਰਗੁਨ ਪਬਲਿਕ ਸਕੂਲ ਖਾਨਪੁਰ,ਪਰਮਿੰਦਰ ਸਿੰਘ ਮੁੱਖੀ ਸਪਰਿੰਗ ਡੇ ਸਕੂਲ਼,ਮਨਜੀਤ ਸਿੰਘ ਅਤੇ ਗੁਰਮੇਜ ਸਿੰਘ ਮੁੱਖੀ ਡੇ ਬੋਰਡਿੰਗ ਸਕੂਲ ਅਥੇ ਗੁਰਜੌਤ ਸਿੰਘ ਨੇ ਬੱਚਿਆਂ ਦੀ ਬੇਹਤਰੀਨ ਕਾਰਗੁਜ਼ਾਰੀ ਦੀ ਪ੍ਰਸੰਸਾਂ ਕੀਤੀ।ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply